ਮਨੁੱਖੀ ਅਧਿਕਾਰ ਮੋਰਚਾ ਨੇ ਮੁਹਾਵਾ ਵਿਖੇ ਮਾਰੇ ਗਏ ਬੱਚਿਆਂ ਨੂੰ ਸ਼ਰਧਾਂਜਲ਼ੀ ਦਿੱਤੀ

ss1

ਮਨੁੱਖੀ ਅਧਿਕਾਰ ਮੋਰਚਾ ਨੇ ਮੁਹਾਵਾ ਵਿਖੇ ਮਾਰੇ ਗਏ ਬੱਚਿਆਂ ਨੂੰ ਸ਼ਰਧਾਂਜਲ਼ੀ ਦਿੱਤੀ
ਹਾਦਸ਼ੇ ਦੀ ਉਚ ਪੱਧਰੀ ਜਾਂਚ ਦੀ ਕੀਤੀ ਮੰਗ

img-20160921-wa0001ਭਿੱਖੀਵਿੰਡ 21 ਸਤੰਬਰ (ਹਰਜਿੰਦਰ ਸਿੰਘ ਗੋਲ੍ਹਣ)-ਬੀਤੇਂ ਦਿਨੀ ਪਿੰਡ ਮੁਹਾਵਾ ਵਿਖੇ ਡਰੇਨ ਪੁੱਲ ਤੋਂ ਡਿੱਗੀ ਸਕੂਲ ਬੱਸ ਹਾਦਸੇ ਵਿਚ ਮਾਰੇ ਗਏ ਮਾਸੂਮ ਬੱਚਿਆਂ ਨੂੰ ਸਮਾਜਸੇਵੀ ਜਥੇਬੰਦੀ ਮਨੁੱਖੀ ਅਧਿਕਾਰ ਮੋਰਚਾ (ਰਜਿ:) ਦੇ ਕੌਮੀ ਪ੍ਰਧਾਨ ਨਰਿੰਦਰ ਧਵਨ ਦੀ ਅਗਵਾਈ ਹੇਠ ਸੀਨੀਅਰ ਮੀਤ ਪ੍ਰਧਾਨ ਮੁਖਤਿਆਰ ਸਿੰਘ, ਅਮਰਰਾਜ ਸਿੰਘ ਰਾਜਾ, ਡਾ. ਗਹਿਲ ਸਿੰਘ, ਮੰਗਤ ਸੋਧੀ, ਸ਼ੇਰ ਸਿੰਘ ਸਕੱਤਰਾ, ਪੱਤਰਕਾਰ ਭੁਪਿੰਦਰ ਸਿੰਘ ਵੱਲੋਂ ਆਪਣੇ ਦਫਤਰ ਵਿਖੇ ਦੋਂ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਉਪਰੰਤ ਪ੍ਰੈਸ ਨਾਲ ਗੱਲਬਾਤ ਕਰਦਿਆਂ ਸੰਸਥਾਂ ਦੇ ਕੌਮੀ ਪ੍ਰਧਾਨ ਨਰਿੰਦਰ ਧਵਨ ਨੇ ਕਿਹਾ ਕਿ ਸਰਕਾਰ ਦੀ ਕਥਿਤ ਅਣਗਹਿਲੀ ਦੇ ਕਾਰਨ ਹੀ ਐਸੇ ਹਾਦਸ਼ੇ ਵਾਪਰ ਜਾਂਦੇ ਹਨ ਤੇ ਕਈ ਕੀਮਤੀ ਜਾਨਾਂ ਮੌਤ ਦੇ ਮੂੰਹ ਚਲੀਆਂ ਜਾਂਦੀਆਂ ਹਨ। ਉਪਰੋਕਤ ਸਮਾਜ ਸੇਵਕ ਆਗੂਆਂ ਨੇ ਹਾਦਸ਼ੇ ਦੀ ਉਚ ਪੱਧਰੀ ਜਾਂਚ ਦੀ ਮੰਗ ਕੀਤੀ ਤੇ ਮ੍ਰਿਤਕ ਬੱਚਿਆਂ ਦੇ ਮਾਪਿਆਂ ਨੂੰ 10-10 ਲੱਖ ਰੁਪਏ ਮੁਆਵਜਾ ਦੇਣ ਲਈ ਆਖਿਆ। ਉਹਨਾਂ ਨੇ ਇਹ ਵੀ ਕਿਹਾ ਵਿਦਿਆਰਥੀਆਂ ਨੂੰ ਸਕੂਲ ਲਿਜਾਣ ਲਈ ਵਰਤੀਆਂ ਜਾਂਦੀਆਂ ਸਕੂਲ ਵੈਨਾਂ ਜਿਆਦਾਤਰ ਕੰਡਮ ਹਾਲਤ ਵਿਚ ਚੱਲ ਰਹੀਆਂ ਹਨ, ਜਿਸ ਦੇ ਕਾਰਨ ਇਹ ਕੰਡਮ ਵੈਨਾਂ ਹਾਦਸ਼ਿਆਂ ਦਾ ਸ਼ਿਕਾਰ ਹੁੰਦੀਆਂ ਹਨ, ਜਿਸ ‘ਤੇ ਸਰਕਾਰ ਨੂੰ ਇਹਨਾਂ ਵੈਨਾਂ ਉਪਰ ਰੋਕ ਲਗਾਉਣੀ ਚਾਹੀਦੀ ਹੈ ਅਤੇ ਡਰਾਈਵਰਾਂ ਦਾ ਹਰ ਮਹੀਨੇ ਮੈਡੀਕਲ ਹੋਣਾ ਚਾਹੀਦਾ ਹੈ ਤਾਂ ਜੋ ਹਾਦਸ਼ਿਆਂ ਨੂੰ ਰੋਕਿਆ ਜਾ ਸਕੇ।

print
Share Button
Print Friendly, PDF & Email

Leave a Reply

Your email address will not be published. Required fields are marked *