85 ਹਜ਼ਾਰ ਤੋਂ ਵਧੇਰੇ ਮਰੀਜ਼ਾਂ ਨੂੰ ਮਿਲਿਆ ਮੋਬਾਇਲ ਮੈਡੀਕਲ ਬੱਸਾਂ ਦਾ ਲਾਭ ਡਿਪਟੀ ਕਮਿਸ਼ਨਰ ਰਾਏ

ss1

85 ਹਜ਼ਾਰ ਤੋਂ ਵਧੇਰੇ ਮਰੀਜ਼ਾਂ ਨੂੰ ਮਿਲਿਆ ਮੋਬਾਇਲ ਮੈਡੀਕਲ ਬੱਸਾਂ ਦਾ ਲਾਭ ਡਿਪਟੀ ਕਮਿਸ਼ਨਰ ਰਾਏ

9-16

ਤਪਾ ਮੰਡੀ, 9 ਮਈ (ਨਰੇਸ਼ ਗਰਗ) ਪੰਜਾਬ ਸਰਕਾਰ ਦੇ ਯਤਨਾਂ ਸਦਕਾ ਹੁਣ ਜ਼ਿਲੇ ਦੇ ਦਰਾਜ ਖੇਤਰਾਂ ਦੇ ਲੋਕਾਂ ਲਈ ਮੁਫ਼ਤ ਸਿਹਤ ਸੇਵਾਵਾਂ ਪਹੁੰਚ ਤੋਂ ਬਾਹਰ ਨਹੀਂ ਹਨ। ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਸੂਬੇ ਦੇ ਆਮ ਲੋਕਾਂ ਨੂੰ ਮੁਫ਼ਤ ਸਿਹਤ ਸੇਵਾਵਾਂ ਦੇਣ ਲਈ ਵਚਨਬੱਧ ਤੇ ਯਤਨਸ਼ੀਲ ਹੈ। ਜ਼ਿਲਾ ਬਰਨਾਲਾ ਦੇ ਗਰੀਬ ਅਤੇ ਬਜ਼ੁਰਗ ਮਰੀਜ਼ਾਂ ਨੂੰ ਸਲੱਮ ਬਸਤੀਆਂ ਅਤੇ ਪਿੰਡ ਪੱਧਰ ’ਤੇ ਪਹੁੰਚ ਕਰਕੇ ਸਿਹਤ ਸੇਵਾਵਾਂ ਮੁਹੱਈਆਂ ਕਰਵਾਉਣ ਲਈ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ. ਭੁਪਿੰਦਰ ਸਿੰਘ ਰਾਏ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਦੋ ਮੋਬਾਇਲ ਮੈਡੀਕਲ ਯੂਨਿਟ ਬੱਸਾਂ ਚਲਾਈਆਂ ਗਈਆ ਹਨ। ਇਹਨਾਂ ਬੱਸਾਂ ਰਾਹੀਂ ਸਲੱਮ ਬਸਤੀਆਂ ਦੇ ਵਿੱਚ ਰਹਿੰਦੇ ਬਜ਼ੁਰਗ ਅਤੇ ਹੋਰ ਵਿਅਕਤੀ ਜਿਹੜੇ ਹਸਪਤਾਲ ਤੱਕ ਦਵਾਈ ਲੈਣ ਲਈ ਪਹੁੰਚ ਨਹੀਂ ਸਕਦੇ, ਅਜਿਹੇ ਮਰੀਜ਼ਾਂ ਨੂੰ ਦਵਾਈ ਪਹੁੰਚਾਉਣ ਵਿੱਚ ਇਹ ਬੱਸਾਂ ਸਹਾਈ ਸਾਬਿਤ ਹੋ ਰਹੀਆਂ ਹਨ। ਉਹਨਾਂ ਦੱਸਿਆ ਕਿ ਇੰਨਾਂ ਚੱਲ ਰਹੀਆਂ ਮੈਡੀਕਲ ਬੱਸਾਂ ਰਾਹੀਂ ਲਗਾਤਾਰ ਦੋ-ਦੋ ਅਤੇ ਕਈ ਵਾਰ ਚੱਕਰ ਲਗਾ ਕੇ ਮਰੀਜਾਂ ਨੂੰ ਮੁਫ਼ਤ ਇਲਾਜ਼ ਮੁਹੱਈਆਂ ਕਰਵਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਮਰੀਜਾਂ ਨੂੰ ਬਿਮਾਰੀ ਦੇ ਹਿਸਾਬ ਨਾਲ ਆਮ ਰੋਗਾਂ ਲਈ ਵੀ ਮੁਫ਼ਤ ਦਵਾਈ ਵੀ ਦਿੱਤੀ ਜਾਂਦੀ ਹੈ। ਉਹਨਾਂ ਜ਼ਿਲੇ ਦੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਮੁਫ਼ਤ ਸਿਹਤ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਕੌਸ਼ਲ ਸਿੰਘ ਸੈਣੀ ਨੇ ਦੱਸਿਆ ਕਿ ਇਹਨਾਂ ਬੱਸਾਂ ਵਿੱਚ ਮੈਡੀਕਲ ਸਟਾਫ਼ ਦੇ ਤੌਰ ਤੇ ਇਕ ਮੈਡੀਕਲ ਅਫ਼ਸਰ (ਮੇਲ) ਇਕ ਸਟਾਫ਼ ਨਰਸ, ਇਕ ਰੇਡੀਓਗਰਾਫ਼ਰ, ਲੈਬ ਟੈਕਨੀਸ਼ੀਅਨ, ਹੈਲਪਰ ਅਤੇ ਡਰਾਈਵਰ ਮੌਜੂਦ ਹੁੰਦੇ ਹਨ। ਡਾ. ਖੰਨਾ ਨੇ ਦੱਸਿਆ ਕਿ ਸਾਲ 2016 ਵਿੱਚ ਮਹੀਨਾ ਜਨਵਰੀ ਤੋਂ ਅਪ੍ਰੈਲ 2016 ਤੱਕ ਇਹਨਾਂ ਮੋਬਾਇਲ ਯੂਨਿਟ ਬੱਸਾਂ ਰਾਹੀਂ 85264 ਮਰੀਜ਼ਾਂ ਨੂੰ ਸਿਹਤ ਸਹੂਲਤਾਂ ਦਾ ਲਾਭ ਮਿਲਿਆ ਹੈ। ਜਿੰਨਾਂ ਵਿੱਚ 36144 ਮਹਿਲਾਵਾਂ ਅਤੇ 49120 ਪੁਰਸ਼ ਸ਼ਾਮਲ ਹਨ। ਉਨਾਂ ਦੱਸਿਆ ਕਿ ਜਨਵਰੀ ਮਹੀਨੇ ਤੋਂ ਅਪ੍ਰੈਲ ਮਹੀਨੇ ਦੌਰਾਨ ਇੰਨਾਂ ਮੈਡੀਕਲ ਬੱਸਾਂ ਦੁਆਰਾ 166 ਪਿੰਡਾਂ, 25 ਭੱਠੇ ਅਤੇ 17 ਸੱਲਮ ਏਰੀਆ ਬਸਤੀਆਂ ਤੇ ਸਕੂਲਾਂ ਨੂੰ ਮੁਫ਼ਤ ਸਿਹਤ ਸਹੂਲਤਾਂ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਜਨਵਰੀ ਤੋਂ ਅਪ੍ਰੈਲ ਮਹੀਨੇ ਦੌਰਾਨ ਮੋਬਾਇਲ ਮੈਡੀਕਲ ਯੂਨਿਟ ਬੱਸਾਂ ਦੁਆਰਾ ਉਪਲਬੱਧ ਕਰਵਾਈਆਂ ਗਈਆਂ ਮੁਫ਼ਤ ਮੈਡੀਕਲ ਸਹੂਲਤਾਂ ਈ.ਸੀ.ਜੀ. ਦਾ 1398, ਐਕਸ ਰੇਅ ਦਾ 2457 ਅਤੇ ਲੈਬ ਟੈਸਟ ਦਾ 22061 ਲੋੜਵੰਦ ਮਰੀਜ਼ਾਂ ਨੇ ਲਾਭ ਲਿਆ ਹੈ।

print
Share Button
Print Friendly, PDF & Email