ਦੋ ਸਾਲਾਂ ਤੋਂ ਬੰਦ ਪਏ ਮਕਾਨ ਦੀ ਬੈਸਮੈਂਟ ਡਿੱਗਣ ਕਾਰਣ ਨਾਲ ਦੇ ਘਰ ਦੀ ਕੰਧ ਡਿੱਗੀ

ss1

ਦੋ ਸਾਲਾਂ ਤੋਂ ਬੰਦ ਪਏ ਮਕਾਨ ਦੀ ਬੈਸਮੈਂਟ ਡਿੱਗਣ ਕਾਰਣ ਨਾਲ ਦੇ ਘਰ ਦੀ ਕੰਧ ਡਿੱਗੀ
ਜਾਨੀ ਨੁਕਸਾਨ ਹੋਣੋ ਬਚਿਆ

photo-2ਰਾਜਪੁਰਾ 20 ਸਤੰਬਰ (ਦਿਨੇਸ਼ ਸਚਦੇਵਾ) ਰਾਜਪੁਰਾ ਵਿਖੇ ਗੁਲਾਬ ਨਗਰ ਵਿੱਚ ਦੋ ਸਾਲਾਂ ਤੋਂ ਬੰਦ ਪਏ ਮਕਾਨ ਦੀ ਬੈਸਮੈਂਟ ਡਿੱਗਣ ਕਾਰਣ ਨਾਲ ਲੱਗਦੇ ਘਰ ਦੀ ਕੰਧ ਵੀ ਡਿੱਗਣ ਦਾ ਸਮਾਚਾਰ ਹੈ ਜਦਕਿ ਜਾਨੀ ਨੁਕਸਾਨ ਹੋਣੋ ਬਚ ਗਿਆ ।ਜਾਣਕਾਰੀ ਅਨੁਸਾਰ ਸੁਰਜੀਤ ਸਿੰਘ ਵਾਸੀ ਗੁਲਾਬ ਨਗਰ ਨੇ ਦੱਸਿਆ ਕਿ ਮੇਰੇ ਘਰ ਦੇ ਨਾਲ ਲਗਦੇ ਲਗਭਗ ਦੋ ਸਾਲਾਂ ਤੋਂ ਪਹਿਲਾ ਬਣਿਆ ਮਕਾਨ ਬੰਦ ਪਿਆ ਸੀ ਜਿਸ ਵਿੱਚ ਮਕਾਨ ਮਾਲਕ ਵਲੋਂ ਬੈਸਮੈਂਟ ਵੀ ਬਣਵਾਈ ਹੋਈ ਸੀ ਜੋ ਡਿੱਗ ਗਈ ਅਤੇ ਬੈਸਮੈਂਟ ਡਿੱਗਣ ਨਾਲ ਉਸ ਦੇ ਘਰ ਦੀ ਕੰਧ ਵੀ ਡਿੱਗ ਗਈ ਅਤੇ ਨਾਲ ਲਗਦੀ ਸਾਰੀ ਕੰਧ ਵਿੱਚ ਦਰਾਰਾਂ ਵੀ ਆ ਗਈਆਂ ਹਨ ।ਉਨ੍ਹਾਂ ਕਿਹਾ ਕਿ ਨਾਲ ਲਗਦੇ ਕਮਰੇ ਵਿੱਚ ਦੀ ਦਰਾਰਾਂ ਪੈ ਗਈਆਂ ਹਨ ।ਉਨ੍ਹਾਂ ਦੱਸਿਆ ਕਿ ਲੋਨ ਲੈ ਕੇ ਘਰ ਬਣਾਇਆ ਸੀ ਅਜੈ ਲੋਨ ਦੀਆਂ ਕਿਸਤਾਂ ਵੀ ਨਹੀ ਉਤਰੀਆਂ ਹੁਣ ਇਹ ਘਰ ਦੀ ਕੰਧ ਡਿੱਗ ਗਈ ਹੈ ।ਉਨ੍ਹਾਂ ਦੱਸਿਆ ਜਿਸ ਸਮੇਂ ਬੰਦ ਪਏ ਮਕਾਨ ਦੀ ਬੈਸਮੈਂਟ ਡਿੱਗੀ ਸੀ ਉਸ ਸਮੇਂ ਸਾਰੇ ਪਰਿਵਾਰ ਦੇ ਜੀਅ ਸੋ ਰਹੇ ਸੀ ਅਤੇ ਇਕਦਮ ਕਿਸੇ ਚੀਜ ਦੇ ਡਿੱਗਣ ਦੀ ਆਵਾਜ ਆਉਣ ਨਾਲ ਸਾਰੇ ਪਰਿਵਾਰ ਦੇ ਜੀਅ ਘਬਰਾ ਗਏ ।ਜਦੋਂ ਉਠ ਕੇ ਦੇਖਿਆ ਤਾਂ ਘਰ ਦੀ ਕੰਧ ਡਿੱਗੀ ਹੋਈ ਸੀ ।ੳਨ੍ਹਾਂ ਦੱਸਿਆ ਕਿ ਜਿਹੜੀ ਘਰ ਦੀ ਕੰਧ ਡਿੱਗੀ ਹੈ ਉਸਦੇ ਨਾਲ ਵਾਲੇ ਕਮਰੇ ਵਿੱਚ ਮੇਰੇ ਦੋਨੌ ਲੜਕੇ ਸੋ ਰਹੇ ਸੀ ।ਉਨ੍ਹਾਂ ਕਿਹਾਕਿ ਰੱਬ ਦਾ ਸੁਕਰ ਹੈ ਕਿ ਉਨ੍ਹਾਂ ਦੇ ਘਰ ਦੀਆਂ ਬਾਕੀ ਨੀਵ ਮਜਬੂਤ ਹੈ ਜੇਕਰ ਮਜਬੂਤ ਨਾ ਹੁੰਦੀ ਤਾਂ ਅੱਜ ਸਾਰਾ ਪਰਿਵਾਰ ਹੇਠਾਂ ਦੱਬ ਜਾਣਾ ਸੀ ।ਉਨ੍ਹਾਂ ਦੋਸ਼ ਲਾਇਆ ਕਿ ਮਕਾਨ ਬਣਾ ਕੇ ਦੋ ਸਾਲਾਂ ਤੋਂ ਮਕਾਨ ਬੰਦ ਹੈ ਅਤੇ ਕਿਸੇ ਨੇ ਵੀ ਕੋਈ ਸਾਰ ਨਹੀ ਲਈ ਅਤੇ ਬੰਦ ਪਾਏ ਮਕਾਨ ਦਾ ਮਾਲਕ ਰਾਜਪੁਰਾ ਵਿੱਚ ਹੀ ਰਹਿੰਦਾ ਹੈ ।ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਪੁਲਿਸ ਨੂੰ ਸੁਚਿਤ ਕੀਤਾ ਜਾ ਚੁੱਕਿਆ ਹੈ ਅਤੇ ਪੁਲਿਸ ਨੇ ਮੋਕਾ ਵੀ ਦੇਖ ਲਿਆ ਹੈ ।ਉਨ੍ਹਾਂ ਕਿਹਾਕਿ ਉਸਦਾ 5 ਤੋਂ ਲੈ ਕੇ 7 ਲੱਖ ਤੱਕ ਦਾ ਨੁਕਸਾਨ ਹੋ ਗਿਆ ਹੈ ।

print
Share Button
Print Friendly, PDF & Email

Leave a Reply

Your email address will not be published. Required fields are marked *