ਰੱਖੜਾ ਵੱਲੋਂ ਪਿੰਡਾਂ ਦੇ ਵਿਕਾਸ ਲਈ ੩੦ ਲੱਖ ਦੇ ਚੈਕ ਵੰਡੇ

ss1

ਰੱਖੜਾ ਵੱਲੋਂ  ਪਿੰਡਾਂ ਦੇ ਵਿਕਾਸ ਲਈ ੩੦ ਲੱਖ ਦੇ ਚੈਕ ਵੰਡੇ
ਲਾਲ ਕਾਰਡ ਧਾਰਕਾ ਦੇ ਮਜਦੂਰਾਂ ਨੂੰ ਸਾਈਕਲ ਵੰਡੇ

ਪਟਿਆਲਾ, ੨੦ ਸਤੰਬਰ (ਧਰਮਵੀਰ ਨਾਗਪਾਲ) ਪੰਜਾਬ ਸਰਕਾਰ ਵੱਲੋਂ ਪਿੰਡਾਂ ਦਾ ਵਿਕਾਸ ਪਹਿਲ ਦੇ ਆਧਾਰ ‘ਤੇ ਕੀਤਾ ਜਾ ਰਿਹਾ ਹੈ। । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇੱਥੇ ਪੰਜਾਬ ਦੇ ਜਲ ਸਪਲਾਈ ਸੈਨੀਟੇਸ਼ਨ ਅਤੇ ਉਚੇਰੀ ਸਿਖਿਆ ਮੰਤਰੀ ਸਂ ਸੁਰਜੀਤ ਸਿੰਘ ਰੱਖੜਾ ਨੇ ਇਸੇ ਲੜੀ ਤਹਿਤ ਸਮਾਣਾ ਸਬ ਡਵੀਜ਼ਨ ਦੇ ਡ ਪਿੰਡਾਂ ਬਰਸਟ, ਸਦਰਪੁਰਾ, ਜਾਹਲਾਂ ਅਤੇ ਗੱਜੂ ਮਾਜਰਾ ਪਿੰਡਾਂ ਨੂੰ ਵੱਖ-ਵੱਖ ਵਿਕਾਸ ਕਾਰਜਾਂ ਲਈ ਕਰੀਬ ਚ ਿਲੱਖ ਰੁਪਏ ਦੇ ਚੈਕ ਤਕਸੀਮ ਕਰਨ ਲਈ ਇਹਨਾਂ ਪਿੰਡਾਂ ਵਿੱਚ ਕਰਵਾਏ ਸਮਾਗਮਾਂ ਦੌਰਾਨ ਕੀਤਾ। ਇਸ ਮੌਕੇ ਕੈਬਿਨਟ ਮੰਤਰੀ ਸਂ ਰੱਖੜਾ ਨੇ ਪਿੰਡਾਂ ਵਿਚ ਗਲੀਆਂ, ਨਾਲੀਆਂ, ਚੌਂਕ ਅਤੇ ਸੜਕਾਂ ਦਾ ਉਦਘਾਟਨ ਅਤੇ ਵਿਕਾਸ ਕੰਮਾਂ ਦੇ ਨੀਂਹ ਪੱਥਰ ਰੱਖੇ। ਇਸ ਮੌਕੇ ਪਿੰਡ ਗੱਜੂ ਮਾਜਰਾ ਵਿਖੇ ਲਾਲ ਕਾਰਡ ਧਾਰਕ ੨ੇ ਮਜਦੂਰਾਂ ਨੂੰ ਸਾਈਕਲ ਵੀ ਵੰਡੇ।

ਇਹਨਾਂ ਪਿੰਡਾਂ ਵਿੱਚ ਵੱਖ-ਵੱਖ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖਣ ਮੌਕੇ ਉਹਨਾਂ ਦੱਸਿਆ ਕਿ ਇਹਨਾਂ ਡ ਪਿੰਡਾਂ ਨੂੰ ਅੱਜ ਚਾਰ ਲੱਖ ਰੁਪਏ ਦੀ ਰਾਸ਼ੀ ਦੇ ਚੈਕ ਵੰਡੇ ਗਏ। ਸਂ ਰੱਖੜਾ ਨੇ ਦੱਸਿਆ ਕਿ ਸਮਾਣਾ ਹਲਕੇ ਦੇ ਪਿੰਡਾਂ ਨੂੰ ਵਿਕਾਸ ਕਾਰਜਾਂ ਲਈ ਾ੭ ਕਰੋੜ ਰੁਪਏ ਜਾਰੀ ਕੀਤੇ ਜਾਣਗੇ। ਉਹਨਾਂ ਦੱਸਿਆ ਕਿ ਮੁਖ ਮੰਤਰੀ ਸਂ ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਰਾਜ ਸਰਕਾਰ ਨੇ ਪਿੰਡਾਂ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਅਹਿਮ ਉਪਰਾਲੇ ਕੀਤੇ ਹਨ। ਜਿਸ ਤਹਿਤ ਆਟਾ ਦਾਲ ਸਕੀਮ, ਪੈਨਸ਼ਨ ਸਕੀਮ, ਮੁਫ਼ਤ ਬੀਮਾ ਯੋਜਨਾ, ਖੇਤੀਬਾੜੀ ਲਈ ਮੁਫ਼ਤ ਬਿਜਲੀ, ਗਰੀਬਾਂ ਲਈ ੨ਿਿ ਯੂਨਿਟ ਮੁਆਫ, ਸ਼ਗਨ ਸਕੀਮ, ਲੋਕਾਂ ਲਈ ਬਿਹਤਰ ਸਿਹਤ ਤੇ ਸਿਖਿਆ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ। ਉਹਨਾਂ ਦੱਯਸਿਆ ਕਿ ਰਾਜ ਸਰਕਾਰ ਵੱਲੋਂ ਦਿਹਾਤੀ ਖੇਤਰਾਂ ਦੀ ਨੁਹਾਰ ਬਦਲੀ ਜਾਵੇਗੀ। ਉਹਨਾਂ ਦੱਸਿਆ ਕਿ ਰਾਜ ਸਰਕਾਰ ਵੱਲੋਂ ਬਿਹਤਰ ਆਵਾਜਾਈ ਸਹੂਲਤ ਲਈ ਰਾਜ ਦੇ ਮੁਖ ਸੜਕੀ ਮਾਰਗਾਂ ਨੂੰ ਚਹੁੰ ਮਾਰਗੀ ਕੀਤਾ ਜਾ ਰਿਹਾ ਹੈ। ਜਦ ਕਿ ਬਾਕੀ ਸਾਰੀਆਂ ਸ਼ਹਿਰੀ ਤੇ ਪੇਂਡੂ ਸੜਕਾਂ ਵੀ ਬਣਾਈਆਂ ਜਾ ਰਹੀਆਂ ਹਨ।
ਇਹਨਾਂ ਡ ਪਿੰਡਾਂ ਦੇ ਦੌਰੇ ਮੌਕੇ ਸਂ ਰੱਖੜਾ ਦੇ ਨਾਲ ਜ਼ਿਲPਾ ਪੀਸ਼ਦ ਦੇ ਚੇਅਰਮੈਨ ਸz. ਜਸਪਾਲ ਸਿੰਘ ਕਲਿਆਣ, ਮਾਰਕੀਟ ਕਮੇਟੀ ਸਮਾਣਾ ਦੇ ਚੇਅਰਮੈਨ ਸਂ ਬਲਵਿੰਦਰ ਸਿੰਘ, ਚੇਅਰਮੈਨ ਪੰਚਾਇਤ ਸੰਮਤੀ ਸ਼੍ਰੀ ਬਲਵਿੰਦਰ ਸਿੰਘ ਬਰਸਟ, ਵਾਈਸ ਚੇਅਰਮੈਨ ਪੰਚਾਇਤ ਸੰਮਤੀ ਸ਼੍ਰੀ ਜਗਰੂਪ ਸਿੰਘ, ਪਿੰਡ ਬਰਸਟ ਦੇ ਸਰਪੰਚ ਸ਼੍ਰੀ ਗੁਰਮੇਲ ਸਿੰਘ ਅਤੇ ਵੱਖ-ਵੱਖ ਪਿੰਡਾਂ ਦੇ ਪਤਵੰਤੇ ਵੀ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *