ਵਿਦੇਸ਼ ਨਾ ਜਾ ਸਕੀ ਤਾਂ ਮਹਿਲਾ ਨੇ ਤਿੰਨ ਮਹੀਨੇ ਦੀ ਬੇਟੀ ਸਮੇਤ ਪੀਤਾ ਜ਼ਹਿਰ, ਦੋਹਾਂ ਦੀ ਮੌਤ

ss1

ਵਿਦੇਸ਼ ਨਾ ਜਾ ਸਕੀ ਤਾਂ ਮਹਿਲਾ ਨੇ ਤਿੰਨ ਮਹੀਨੇ ਦੀ ਬੇਟੀ ਸਮੇਤ ਪੀਤਾ ਜ਼ਹਿਰ, ਦੋਹਾਂ ਦੀ ਮੌਤ
– ਆਇਲਟਸ ਦੀ ਪ੍ਰੀਖਿਆ ਵਿੱਚੋ ਆਏ ਸਨ ਘੱਟ ਨੰਬਰ –

ਫ਼ਰੀਦਕੋਟ 20 ਸਤੰਬਰ ( ਜਗਦੀਸ਼ ਕੁਮਾਰ ਬਾਂਬਾ ) ਪੰਜਾਬੀਆਂ ਵਿਚ ਵਿਦੇਸ਼ ਜਾਣ ਦੀ ਚਾਹਤ ਐਨੀ ਜਿਆਦਾ ਹਾਵੀ ਹੋ ਗਈ ਹੈ ਕਿ ਅਸਫਲ ਹੋ ਜਾਣ ‘ਤੇ ਖੁਦਕੁਸੀ ਵਰਗਾ ਕਦਮ ਚੁੱਕਣ ਤੋਂ ਵੀ ਪਿੱਛੇ ਨਹੀ ਹਟਦੇ। ਅਜਿਹੀ ਹੀ ਮਿਸਾਲ ਮੋਗਾ ਜਿਲਾ ਦੇ ਪਿੰਡ ਦੀਨਾ ਸਾਹਿਬ ਵਿਚ ਸਾਹਮਣੇ ਆਈ,ਜਿਥੇ 21 ਵਰਿਆ ਦੀ ਜਸਪ੍ਰੀਤ ਕੌਰ ਨੇ ਆਇਲਟਸ ਵਿਚ ਘੱਟ ਨੰਬਰ ਆਉਣ ‘ਤੇ ਬੇਟੀ ਸਮੇਤ ਜਹਿਰ ਪੀ ਕੇ ਖੁਦਕੁਸ਼ੀ ਕਰ ਲਈ। ਜਸਪ੍ਰੀਤ ਦਾ ਪਤੀ ਗੁਰਵਿੰਦਰ ਸਿੰਘ ਆਪਣੀ ਭੈਣ ਨੂੰ ਮਿਲਣ ਜਲੰਧਰ ਗਿਆ ਹੋਇਆ ਸੀ ਅਤੇ ਪਿੱਛੇ ਜਸਪ੍ਰੀਤ ਕੌਰ ਘਰ ਵਿਚ ਇਕੱਲੀ ਸੀ,ਉਸਨੇ ਪਹਿਲਾਂ ਆਪਣੀ ਬੇਟੀ ਨੂੰ ਦੁੱਧ ਵਿਚ ਜਹਿਰ ਮਿਲਾ ਕੇ ਦੇ ਦਿੱਤਾ ਅਤੇ ਫਿਰ ਖੁਦ ਵੀ ਪੀ ਲਿਆ । ਇਸ ਬਾਰੇ ਪਤਾ ਲੱਗਣ ‘ਤੇ ਦੋਹਾਂ ਨੂੰ ਤਰੁੰਤ ਫ਼ਰੀਦਕੋਟ ਮੈਡੀਕਲ ਕਾਲਜ ਵਿੱਚ ਦਾਖਲ ਕਰਵਾਇਆ ਗਿਆ ਪਰ ਜਸਪ੍ਰੀਤ ਦੀ ਮੌਤ ਹੋ ਗਈ ਜਦਕਿ ਬੇਟੀ ਨੇ ਅਗਲੇ ਦਿਨ ਦਮ ਤੋੜ ਦਿੱਤਾ । ਪੁਲਿਸ ਨੇ ਦੋਹਾਂ ਪਰਵਾਰਾਂ ਦੇ ਬਿਆਨ ਦਰਜ ਕਰਕੇ ਧਾਰਾ 174 ਦੀ ਕਾਰਵਾਈ ਅਮਲ ਵਿਚ ਲਿਆਂਦੀ ਹੈ । ਇੱਥੇ ਦੱਸਣਾ ਬਣਦਾ ਹੈ ਕਿ ਜਸਪ੍ਰੀਤ ਕੌਰ ਅਤੇ ਗੁਰਵਿੰਦਰ ਸਿੰਘ ਦਾ ਵਿਆਹ ਦੋ ਸਾਲ ਪਹਿਲਾਂ ਹੋਇਆ ਸੀ ਅਤੇ ਤਿੰਨ ਮਹੀਨੇ ਪਹਿਲਾਂ ਇਨਾਂ ਦੇ ਘਰ ਬੇਟੀ ਨੇ ਜਨਮ ਲਿਆ ਸੀ। ਲਾਸ਼ਾਂ ਦਾ ਪੋਸਟ ਮਾਰਟਮ ਕਰਵਾਉਣ ਆਏ ਨਿਹਾਲ ਸਿੰਘ ਵਾਲਾ ਦੇ ਡੀ.ਐਸ.ਪੀ.ਸੁਰਿੰਦਰ ਕੁਮਾਰ ਨੇ ਦੱਸਿਆ ਕਿ ਜਸਪ੍ਰੀਤ ਕੌਰ ਅਤੇ ਗੁਰਵਿੰਦਰ ਸਿੰਘ ਵਿਦੇਸ਼ ਜਾਣਾ ਚਾਹੁੰਦੇ ਸਨ ਪਰ ਆਇਲਟਸ ਵਿਚ ਨੰਬਰ ਘੱਟ ਆਉਣ ਕਾਰਨ ਜਸਪ੍ਰੀਤ ਬਹੁਤ ਜਿਆਦਾ ਤਣਾਅ ਵਿਚ ਸੀ ਜਿਸ ਕਾਰਨ ਉਸਨੇ ਆਪਣੀ ਬੇਟੀ ਸਮੇਤ ਜ਼ਹਿਰ ਪੀ ਲਿਆ। ਹਸਪਤਾਲ ਵਿਚ ਪਹੁੰਚੇ ਜਸਪ੍ਰੀਤ ਕੌਰ ਦੇ ਪਤੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਰਵਾਰ ਨਾਲ ਵਿਦੇਸ਼ ਜਾਣਾ ਚਾਹੁੰਦਾ ਸੀ ਪਰ ਕਿਸੇ ਕਾਰਨ ਆਇਲਟਸ ਦੀ ਪ੍ਰੀਖਿਆ ਨਾ ਦੇ ਸਕਿਆ ਜਦਕਿ ਉਸਦੀ ਪਤਨੀ ਦੇ ਨੰਬਰ ਘੱਟ ਆਏ। ਮੈਂ ਆਪਣੀ ਮਾਤਾ ਜੀ ਨਾਲ ਜਲੰਧਰ ਆਪਣੀ ਭੈਣ ਨੂੰ ਮਿਲਣ ਗਿਆ ਹੋਇਆ ਸੀ ਅਤੇ ਪਿੱਛੋ ਮੇਰੀ ਪਤਨੀ ਨੇ ਬੱਚੀ ਸਮੇਤ ਜ਼ਹਿਰ ਪੀ ਲਿਆ।

print
Share Button
Print Friendly, PDF & Email

Leave a Reply

Your email address will not be published. Required fields are marked *