4 ਵਿਅਕਤੀ ਵੱਖ- ਵੱਖ ਲੜਾਈਆਂ ’ਚ ਜ਼ਖ਼ਮੀ

ss1

4 ਵਿਅਕਤੀ ਵੱਖ- ਵੱਖ ਲੜਾਈਆਂ ’ਚ ਜ਼ਖ਼ਮੀ

9-15
ਤਪਾ ਮੰਡੀ, 9 ਮਈ (ਨਰੇਸ਼ ਗਰਗ ) ਸਰਕਾਰੀ ਹਸਪਤਾਲ ਤਪਾ ਵਿਖੇ ਵੱਖ- ਵੱਖ ਲੜਾਈਆਂ ਵਿੱਚ 4 ਵਿਅਕਤੀਆਂ ਦੇ ਜ਼ਖ਼ਮੀ ਹੋਣ ਉਪਰੰਤ ਦਾਖਲ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜ਼ੇਰੇ ਇਲਾਜ ਬਲਦੇਵ ਸਿੰਘ ਪੁੱਤਰ ਭੂਰਾ ਸਿੰਘ ਵਾਸੀ ਉਗੋਕੇ ਨੇ ਦੱਸਿਆ ਕਿ ਜ਼ਮੀਨ ਦੀ ਵੰਡ ਨੂੰ ਲੈਕੇ ਉਸਦਾ ਆਪਣੇ ਭਰਾ ਅਤੇ ਪਿਤਾ ਨਾਲ ਰੇੜਕਾ ਚੱਲ ਰਿਹਾ ਸੀ। ਜਦੋ ਉਹ ਟਰੈਕਟਰ ਨਾਲ ਜ਼ਮੀਨ ਵਾਹ ਰਿਹਾ ਸੀ ਤਾਂ ਉਸਦੇ ਭਰਾ, ਭਤੀਜੇ ਅਤੇ ਪਿਓ ਨੇ ਮੇਰੇੇ ਤੇ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ। ਦੂਜੀ ਧਿਰ ਦੇ ਦਾਖ਼ਲ ਬਜ਼ੁਰਗ ਭੂਰਾ ਸਿੰਘ ਨੇ ਦੱਸਿਆ ਕਿ ਉਹ ਆਪਣੇ ਬੇਟੇ ਬਲਦੇਵ ਸਿੰਘ ਨੂੰ ਵੰਡ ਮੁਤਾਬਿਕ ਵਾਹਣ ਵਾਹੁਣ ਲਈ ਕਹਿ ਰਿਹਾ ਸੀ ਤਾਂ ਉਸਨੇ ਹਮਲਾ ਕਰਕੇ ਮੈਨੂੰ ਜ਼ਖ਼ਮੀ ਕਰ ਦਿੱਤਾ। ਪੁਲਿਸ ਨੇ ਦੌਵਾਂ ਧਿਰਾਂ ਦੇ ਬਿਆਨ ਕਲਮਬੰਦ ਕਰ ਲਏ ਹਨ।
ਇਕ ਹੋਰ ਮਾਮਲੇ ਵਿੱਚ ਪਿੰਡ ਦਰਾਜ ਦੇ ਜਸਵੀਰ ਸਿੰਘ ਪੁੱਤਰ ਸੇਵਕ ਸਿੰਘ ਨੇ ਦੱਸਿਆ ਕਿ ਉਸਦਾ ਭਰਾ ਸਤਨਾਮ ਸਿੰਘ ਮਜ਼ਦੂਰੀ ਦਾ ਕੰਮ ਕਰਦਾ ਹੈ ਇਕ ਦਿਨ ਦਿਹਾੜੀ ਤੇ ਨਾ ਜਾਣ ਕਾਰਨ ਮਿਸਤਰੀ ਨੇ ਘਰ ਆਕੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆ। ਬਾਅਦ ਵਿੱਚ ਲੋਹੇ ਦੀ ਰਾਡ ਨਾਲ ਉਸਤੇ ਹਮਲਾ ਕਰ ਦਿੱਤਾ। ਜਦੋ ਮੇਰੇ ਭਰਾ ਨੇ ਛਡਵਾਉਣਾ ਚਾਹਿਆ ਤਾਂ ਉਸਨੂੰ ਵੀ ਜ਼ਖ਼ਮੀ ਕਰ ਦਿੱਤਾ। ਇਸੇ ਤਰਾਂ ਇੱਕ ਹੋਰ ਮਸਲੇ ਵਿੱਚ ਪਿੰਡ ਧੌਲਾ ਦੇ ਹਰਮੇਲ ਸਿੰਘ ਪੁੱਤਰ ਮਹਿੰਦਰ ਸਿੰਘ ਅਨੁਸਾਰ ਉਸਨੇ ਰੂੜੀ ਖ਼ਾਦ ਚੁੱਕਣ ਦਾ ਠੇਕਾ ਲਿਆ ਹੋਇਆ ਸੀ ਪਰ ਉਸਦਾ ਇੱਕ ਹੋਰ ਸਾਥੀ ਕਿਸੇ ਨੂੰ ਕੰਮ ਤੇ ਲਵਾਉਣਾ ਚਾਹੁੰਦਾ ਸੀ। ਪਹਿਲਾਂ ਹੀ ਜ਼ਿਆਦਾ ਬੰਦੇ ਹੋਣ ਕਾਰਨ ਮੈਂ ਨਵਾਂ ਬੰਦਾ ਰੱਖਣ ਤੋਂ ਜਵਾਬ ਦੇ ਦਿੱਤਾ। ਇਸਤੋਂ ਭੜਕਕੇ ਉਸਨੇ ਮੇਰੇ ਸਿਰ ਵਿੱਚ ਕਹੀ ਮਾਰੀ। ਦੋਹਾਂ ਪਾਰਟੀਆਂ ਦੇ ਤਪਾ ਪੁਲੀਸ ਨੇ ਬਿਆਨ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *