ਅੱਗ ਨਾਲ ਤਿੰਨ ਏਕੜ ਨਾੜ ਸੜ ਕੇ ਸੁਆਹ

ss1

 ਅੱਗ ਨਾਲ ਤਿੰਨ ਏਕੜ ਨਾੜ ਸੜ ਕੇ ਸੁਆਹ

ਟਰੈਕਟਰ-ਰਿਪਰ ਦਾ ਬਚਾਅ
ਅੱਗ ਰਿਪਰ ਦੇ ਬਲੇਟ ਰਗੜਨ ਨਾਲ ਲੱਗੀ

29-29 (3)

ਬਨੂੜ, 29 ਅਪ੍ਰੈਲ (ਰਣਜੀਤ ਸਿੰਘ ਰਾਣਾ): ਨੇੜਲੇ ਪਿੰਡ ਮਨੌਲੀ ਸੂਰਤ ਵਿਖੇ ਅੱਜ ਉਸ ਸਮੇਂ ਵੱਡਾ ਹਾਦਸ਼ਾ ਹੋਣ ਤੋਂ ਬਚਾਅ ਹੋ ਗਿਆ, ਜਦੋ ਤੂੜੀ ਬਨਾਉਦੇ ਸਮੇਂ ਰਿਪਰ ਵਿੱਚ ਨਿਕਲੀ ਚੰਗਿਆੜੀ ਕਾਰਨ ਨਾੜ ਨੂੰ ਅੱਗ ਲੱਗ ਗਈ। ਟਰੈਕਟਰ ਡਰਾਇਰ ਦੀ ਚੋਕਸੀ ਨਾਲ ਟਰੈਕਟਰ ਸਮੇਤ ਰਿਪਰ ਨੂੰ ਅੱਗ ਵਾਲੇ ਖੇਤ ਵਿੱਚ ਬਾਹਰ ਕੱਢ ਲਿਆ, ਪਰ ਅੱਗ ਨਾਲ ਸਾਢੇ ਤਿੰਨ ਕਿਲੇ ਨਾੜ ਸੜ ਕੇ ਸੁਆਹ ਹੋ ਗਿਆ।
ਜਾਣਕਾਰੀ ਅਨੁਸਾਰ ਅੱਜ ਦੁਪਿਹਰ ਵੇਲੇ ਕਿਸਾਨ ਬਲਬੀਰ ਸਿੰਘ ਦੇ ਖੇਤ ਵਿੱਚ ਰਿਪਰ ਨਾਲ ਤੂੜੀ ਬਣਾਈ ਜਾ ਰਹੀ ਸੀ, ਕਿ ਰਿਪਰ ਦਾ ਬਲੇਟ ਹੇਠਾ ਪਈ ਕਿਸੇ ਚੀਜ਼ ਨਾਲ ਟਕਰਾਉਣ ਨਾਲ ਅੱਗ ਦੀ ਚੰਗਿਆੜੀ ਨਿਕਲੀ। ਜਿਸ ਨਾਲ ਅੱਗ ਦੇ ਭਾਬੜ ਮੱਚ ਗਏ। ਟਰੈਕਟਰ ਚਾਲਕ ਨੇ ਫੁਰਤੀ ਨਾਲ ਟਰੈਕਟਰ ਤੇ ਰਿਪਰ ਨੂੰ ਬਾਹਰ ਕੱਢ ਲਿਆ। ਤੇਜ ਹਵਾ ਕਾਰਨ ਅੱਗ ਕਈ ਕਿੱਲੀਆ ਵਿੱਚ ਫੈਲ ਗਈ। ਜਿਸ ਨੂੰ ਇੱਕਠੇ ਹੋਏ ਪਿੰਡ ਵਾਸੀਆ ਨੇ ਟਰੈਕਟਰ-ਤਵੀਆ (ਹੈਰੋਂ) ਨਾਲ ਜਮੀਨ ਦੀ ਵਹਾਈ ਕਰਕੇ ਅੱਗ ਤੇ ਕਾਬੂ ਪਾਇਆ, ਪਰ ਅੱਗ ਨਾਲ ਬਲਬੀਰ ਸਿੰਘ ਤੇ ਗੁਰਮੇਲ ਸਿੰਘ ਦੋਵੇ ਭਰਾਵਾਂ ਦਾ ਤਿੰਨ ਏਕੜ ਨਾੜ ਸੜ ਕੇ ਰਾਖ ਹੋ ਗਿਆ ਤੇ ਗੁਰਮੇਲ ਸਿੰਘ ਦੇ ਨੇੜਲੇ ਖੇਤ ਵਿੱਚ ਖੜੇ ਪਿਆਜ਼ ਦੀ ਫਸਲ ਨੂੰ ਵੱਡਾ ਨੁਕਸ਼ਾਨ ਪੁੱਜਾ ਹੈ। ਸੂਚਨਾ ਮਿਲਣ ਉੱਤੇ ਬਨਇਸ ਦੌਰਾਨ ਇੱਕਠੇ ਹੋਏ ਪਿੰਡ ਵਾਸੀਆ ਨੇ ਟਰੈਕਟਰ-ਤਵੀਆ (ਹੈਰੋਂ) ਨਾਲ ਜਮੀਨ ਦੀ ਵਹਾਈ ਕਰਕੇ ਅੱਗ ਨੂੰ ਅੱਗੋ ਜਾਣ ਤੋਂ ਰੋਕ ਲਿਆ। ਗੁਰਮ ਪੁਲਿਸ ਵੀ ਮੌਕੇ ਤੇ ਪੁੱਜ ਗਈ। ਭਾਂਵੇ ਰਾਜਪੁਰਾ ਤੋਂ ਇੱਕ ਫਾਇਰ ਬ੍ਰਿਗੇਡ ਦੀ ਗੱਡੀ ਵੀ ਪੁੱਜੀ, ਪਰ ਉਦੋ ਤਕ ਅੱਗ ਉੱਤੇ ਕਾਬੂ ਪਾਇਆ ਜਾ ਚੁੱਕਾ ਸੀ।

print
Share Button
Print Friendly, PDF & Email

Leave a Reply

Your email address will not be published. Required fields are marked *