ਜਾਤਪਾਤ ਦਾ ਖ਼ਾਤਮਾ ਤੇੇ ਬਰਾਰਬਤਾ ਦੇ ਅਧਿਕਾਰਾਂ ਦੀ ਗੱਲ ਕਰਦਾ ਗੁਰੂ ਦਾ ਲੰਗਰ-ਪ੍ਰਿੰ.ਤਰਸਿੱਕਾ

ss1

ਜਾਤਪਾਤ ਦਾ ਖ਼ਾਤਮਾ ਤੇੇ ਬਰਾਰਬਤਾ ਦੇ ਅਧਿਕਾਰਾਂ ਦੀ ਗੱਲ ਕਰਦਾ ਗੁਰੂ ਦਾ ਲੰਗਰ-ਪ੍ਰਿੰ.ਤਰਸਿੱਕਾ
ਵਿਸ਼ਵ ਦੇ ਲੋਕਾਂ ਵਿੱਚ ਲਗਾਤਾਰ ਹਰਮਨ ਪਿਆਰੀ ਹੋ ਰਹੀ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ

chowk-mehta20-asr-01ਮਹਿਤਾ ਚੋਕ 20 ਸਤੰਬਰ(ਬਲਜਿੰਦਰ ਸਿੰਘ ਰੰਧਾਵਾ) 15-16 ਸਦੀ ਤੋ ਪਹਿਲਾਂ ਪੂਰੇ ਏੇਸ਼ੀਆਂ ਮਹਾਂਦੀਪ ਵਿੱਚ ਬੜੀ ਘਸੀ ਪਿਟੀ ਸਭਿਅਤਾ ਸੀ,ਜਿਸ ਨੇ ਪੂਰੇ ਸਮਾਜ ਨੂੰ ਜਾਤ ਪਾਤ,ਊਚ ਨੀਚ ਤੇ ਬਹੁੁਤ ਸਾਰੀਆਂ ਹੋਰ ਸਮਾਜਿਕ ਬੁਰਾਈਆਂ ਨਾਲ ਜਕੜਿਂਆਂ ਸੀ,ਪਰ ਸਿੱਖ ਧਰਮ ਦੀ ਮੋਢੀ ਗੁਰੂ ਨਾਨਕ ਸਾਹਿਬ ਜੀ ਨੇ ਜੋ ਸੰਗਤ ਤੇ ਪੰਗਤ ਭਾਵ ਗੁਰੂ ਦਾ ਲੰਗਰ ਪ੍ਰਥਾ ਚਲਾਕੇ ਹਰ ਵਰਗ ਦੇ ਲੋਕਾਂ ਨੂੰ ਬਰਾਬਰਤਾ ਵਾਲੇ ਅਧਿਕਾਰ ਦੇ ਕੇ ਮਾਣ ਸਨਮਾਨ ਨਾਲ ਸਮਾਜ ਵਿੱਚ ਵਿਚਰਣ ਦਾ ਜੋ ਮਾਣ ਬਖ਼ਸਿਆ,ਉੁਸ ਦੀ ਉਦਾਹਰਣ ਕਿਧਰੇ ਨਹੀਂ ਮਿਲਦੀ,ਇਸ ਵਿਲੱਖਣ ਸ਼ੋਚ ਕਾਰਣ ਵਿਸ਼ਵ ਵਿੱਚ ਲਗਾਤਾਰ ਹਰਮਨ ਪਿਆਰੀ ਹੋ ਰਹੀ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਇਹ ਸ਼ਬਦ ਸਮਾਜ ਸੇਵੀ ਸੰਸਥਾਂ ਕ੍ਰਾਂਤੀਕਾਰੀ ਤਰਕਸ਼ੀਲ ਲੋਕ ਚੇਤਨਾ ਲਹਿਰ ਦੇ ਪ੍ਰਧਾਨ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਇੱਕ ਧਾਰਮਿਕ ਪ੍ਰੋਗਰਾਮ ਦੌਰਾਨ ਹਾਜ਼ਰੀ ਭਰਦਿਆਂ ਕਹੇ,ਪ੍ਰਿੰਸੀਪਲ ਤਰਸਿੱਕਾ ਨੇ ਅੱਗੇ ਕਿਹਾ ਕਿ ਏਸੀਆਂ ਮਹਾਂਦੀਪ ਵਿੱਚ ਚਾਰ ਵਰਗ ਸਨ,ਬ੍ਰਾਹਮਣ,ਖੱਤਰੀ,ਵੈਸ਼ ਤੇ ਸੂਦਰ ਤੇ ਲੋਕ ਜਾਤਾਂ ਪਾਤਾਂ ਦੇ ਬੰਧਨਾਂ ਵਿੱਚ ਬਹੁੁਤ ਬੁਰੀ ਤਰ੍ਹਾਂ ਬੱਝੇ ਪਏ ਸਨ,ਤੇ ਸਭ ਤੋ ਮਾੜੀ ਹਾਲਾਤ ਸੂਦਰ ਤੇ ਵੈਸਾਂ ਦੀ ਸੀ ਜਿੰਨ੍ਹਾਂ ਨੂੰ ਵੇਚਿਆ ਤੇ ਖ੍ਰੀਦਿਆਂ ਜਾਂਦਾ ਸੀ ਪਰ ਗੁਰੂ ਨਾਨਕ ਸਾਹਿਬ ਜੀ ਨੇ ਸਾਰੀ ਮਨੁੁੱਖਤਾ ਲਈ ਅਜਿਹੀ ਵਿਚਾਰਧਾਰਾ ਬਣਾਈ ਕਿ ਸਾਰੇ ਲੋਕ ਬਰਾਬਰਤਾ ਵਾਲੇ ਅਧਿਕਾਰਾਂ ਦੇ ਮਾਲਿਕ ਬਣਗੇ,ਵਿਸ਼ਵ ਵਿੱਚ ਜੋ ਸਥਾਨ ਗੁਰੂ ਦੇ ਲੰਗਰਾਂ ਨੂੰ ਪ੍ਰਾਪਤ ਹੋਇਆ,ਉਸ ਤੋ ਵਿਸ਼ਵ ਦਾ ਹਰ ਮਨੁੱਖ ਪ੍ਰਭਾਵਿਤ ਹੋ ਰਿਹਾ ਤੇ ਗੁਰੂ ਨਾਨਕ ਸਾਹਿਬ ਦੇ ਘਰ ਦਾ ਬਣਦਾ ਜਾ ਰਿਹਾ,ਪਰ ਸਾਡੀਆਂ ਸਮੇਂ ਦੀਆਂ ਅੱਜ ਸਰਕਾਰਾਂ ਨੇ ਲੋਕਾਂ ਅੰਦਰ ਜਾਤ ਪਾਤ ਦੇ ਦੁਬਾਰਾ ਬੀਜ ਬੀਜਣੇੇ ਸ਼ੁਰੂ ਕੀਤੇ ਹੋਏ ਜੋ ਇੱਕ ਦੁੱਖ ਵਾਲੀ ਗੱਲ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *