ਪੰਜਾਬੀ ਗਾਇਕ ਹਰਪ੍ਰੀਤ ਮਾਂਗਟ ਇਤਿਹਾਸਕ ਗੁ:ਸੀਸ ਮਹਿਲ ਸਾਹਿਬ ਅਤੇ ਗੁ:ਹਰਮਿੰਦਰ ਸਾਹਿਬ ਕੀਰਤਪੁਰ ਸਾਹਿਬ ਨਤਮਸਤਕ ਹੋਏ

ss1

ਪੰਜਾਬੀ ਗਾਇਕ ਹਰਪ੍ਰੀਤ ਮਾਂਗਟ ਇਤਿਹਾਸਕ ਗੁ:ਸੀਸ ਮਹਿਲ ਸਾਹਿਬ ਅਤੇ ਗੁ:ਹਰਮਿੰਦਰ ਸਾਹਿਬ ਕੀਰਤਪੁਰ ਸਾਹਿਬ ਨਤਮਸਤਕ ਹੋਏ

20sarbjit1ਕੀਰਤਪੁਰ ਸਾਹਿਬ 20 ਸਤੰਬਰ (ਸਰਬਜੀਤ ਸਿੰਘ ਸੈਣੀ): ਮਾਂ ਬੋਲੀ ਪੰਜਾਬੀ ਦੀ ਗਾਇਕੀ ਰਾਹੀ ਸੇਵਾ ਕਰ ਰਹੇ ਪ੍ਰਸਿੱਧ ਪੰਜਾਬੀ ਗਾਇਕ ਹਰਪ੍ਰੀਤ ਮਾਂਗਟ ਨੇ ਕੀਰਤਪੁਰ ਸਾਹਿਬ ਦੇ ਇਤਿਹਾਸਕ ਗੁ:ਸੀਸ ਮਹਿਲ ਸਾਹਿਬ ਅਤੇ ਗੁ:ਹਰਮਿੰਦਰ ਸਾਹਿਬ ਵਿਖੇ ਨਤਮਸਤਕ ਹੋਏ ਇਸ ਤੋਂ ਉਪਰੰਤ ਉਹ ਮੀਡੀਆ ਸੈਂਟਰ ਕੀਰਤਪੁਰ ਸਾਹਿਬ ਵਿਖੇ ਵੀ ਪਹੁੰਚੇ ਜਿਥੇ ਉਹਨਾਂ ਪੱਤਰਕਾਰ ਨਾਲ ਗੱਲਬਾਤ ਕਰਦੀਆਂ ਕਿਹਾ ਕਿ ਮੈਨੂ ਗੁਰੁ ਘਰਾਂ ਵਿੱਚ ਬਹੁਤ ਲਗਾਉ ਹੈ ਜਿਸ ਕਰਕੇ ਮੈਂ ਜਦੋਂ ਸਮਾਂ ਹੋਵੇ ਤਾਂ ਇਹਨਾਂ ਇਤਿਹਾਸਕ ਅਸਥਾਨਾਂ ਦੇ ਦਰਸਨ ਕਰਨ ਲਈ ਜਰੂਰ ਆਉਂਦਾ ਹਾਂ ਉਹਨਾ ਕਿਹਾ ਕਿ ਇਥੇ ਆ ਕੇ ਮੈਨੂੰ ਬੜਾ ਸਕੂਨ ਮਿਲਦਾ ਹੈ।ਹੁਣ ਵੀ ਸ੍ਰੀ ਗੁਰੁ ਗਰਿ ਕ੍ਰਿਸਨ ਸਾਹਿਬ ਜੀ ਦੇ ਜਨਮ ਅਸਥਾਨ ਤੇ ਅਸਿਰਵਾਦ ਲੈਣ ਲਈ ਆਏ ਸਨ।ਜਦੋਂ ਉਹਨਾ ਤੋਂ ਪੰਜਾਬੀ ਗਾਇਕੀ ਬਾਰੇ ਗੱਲਬਾਤ ਕੀਤੀ ਗਈ ਤਾਂ ਉਹਨਾ ਕਿਹਾ ਕਿ ਮਾਰਕੀਟ ਵਿੱਚ ਚੱਲ ਰਹੇ ਮੇਰੇ ਸਿੰਗਲ ਟਰੈਕ ਨੂੰ ਜੋ ਸਰੋਤੀਆ ਨੇ ਪਿਆਰ ਦਿੱਤਾ ਹੈ ਉਸ ਲਈ ਉਹ ਸਦਾ ਸਰੋਤੀਆ ਦੇ ਰਿਣੀ ਰਹਿਣਗੇ । ਉਹਨਾ ਕਿਹਾ ਕਿ ਜਿਵੇਂ ਸੰਨ 2008 ਵਿੱਚ ਮੇਰੇ ਗੀਤ ਅੱਖਾਂ ਨੀਲੀਆਂ ‘ਚ’ ਕਜਲੇ ਦੀ ਧਾਰ ਮੇਕ ਅੱਪ ਜਿਹੇ ਗੀਤਾ ਨੂੰ ਸਰੋਤੀਆ ਨੇ ਬਹੁਤ ਪਿਆਰ ਦਿੱਤਾ ਸੀ ਉਸੇ ਤਰ੍ਹਾਂ ਮੇਰੇ ਇਸ ਗੀਤ ਨੂੰ ਵੀ ਪਿਆਰ ਦਿੱਤਾ ਹੈ ।ਜਲਦੀ ਹੀ ਸਰੋਤੀਆ ਦੀ ਝੋਲੀ ਵਿੱਚ ਨਵਾਂ ਗੀਤ ਪਾਉਣ ਜਾ ਰਿਹਾ ਹਾਂ ਆਸ ਕਰਦਾ ਹਾਂ ਕਿ ਮੇਰੇ ਪਹਿਲੇ ਗੀਤਾਂ ਦੀ ਤਰ੍ਹਾਂ ਸਰੋਤੇ ਉਸ ਨੂੰ ਵੀ ਪਸੰਦ ਕਰਨਗੇ।

print
Share Button
Print Friendly, PDF & Email

Leave a Reply

Your email address will not be published. Required fields are marked *