ਵਾਰ-ਵਾਰ ਕਹਿਣ ਤੇ ਵੀ ਨਗਰ ਕੋਸਿਲ ਫੌਗਿੰਗ ਕਰਨ ਨੂੰ ਤਿਆਰ ਨਹੀਂ

ss1

ਵਾਰ-ਵਾਰ ਕਹਿਣ ਤੇ ਵੀ ਨਗਰ ਕੋਸਿਲ ਫੌਗਿੰਗ ਕਰਨ ਨੂੰ ਤਿਆਰ ਨਹੀਂ

02ਗੜ੍ਹਸ਼ੰਕਰ 20 ਸਤੰਬਰ (ਅਸ਼ਵਨੀ ਸ਼ਰਮਾ) ਲੇਬਰ ਪਾਰਟੀ (ਭਾਰਤ) ਦੇ ਆਗੂ ਜਸਵਿੰਦਰ ਧੀਮਾਨ ਅਤੇ ਜਨਰਲ ਸਕੱਤਰ ਮਨੀਸ਼ ਸਤੀਜਾ ਅਤੇ ਹੋਰ ਅਹੁਦੇਦਾਰਾਂ ਨੇ ਨਗਰ ਕੌਸਿੰਲ, ਗੜਸ਼ੰਕਰ ਦੀ ਸ਼ਹਿਰ ਭਰ ਦੀ ਸਫ਼ਾਈ ਨੂੰ ਲੈ ਕੇ ਅਣਗਹਿਲੀ ਦੀ ਨਿੰਦਾ ਕੀਤੀ। ਉਹਨਾਂ ਕਿਹਾ ਕਿ ਲੇਬਰ ਪਾਰਟੀ ਆਗੂਆਂ ਦੇ ਪਿਛਲੇ ਕਈ ਮਹੀਨਿਆਂ ਤੋਂ ਬਾਰ-ਬਾਰ ਈ.ਓ. ਅਵਤਾਰ ਚੰਦ ਨੂੰ ਮੱਛਰ ਮਾਰਣ ਵਾਲੀਆਂ ਦਵਾਈਆਂ ਦੀ ਫੌਗਿੰਗ ਕਰਵਾਉਣ ਬਾਰੇ ਕਹਿਣ ਤੇੇ ਵੀ ਉਚਿਤ ਕਾਰਵਾਈ ਨਹੀਂ ਕੀਤੀ ਗਈ ਹੈ। ਇਸ ਬਾਰੇ ਸਤੀਜਾ ਨੇ ਕਿਹਾ ਕਿ ਜ਼ਿਮੇਦਾਰ ਉਚੱ ਅਧਿਕਾਰੀ ਸਿਰਫ਼ ਗੱਲਾਂ ਕਰਣ ਤੱਕ ਹੀ ਸੀਮਿਤ ਜਾਪਦੇ ਹਨ, ਪਰ ਆਪਣੇ ਫ਼ਰਜ਼ ਅਤੇ ਹਜ਼ਾਰਾਂ ਸ਼ਹਿਰਵਾਸੀਆਂ ਦੀ ਸਿਹਤ ਦੀ ਰਾਖੀ ਤੋਂ ਇਹਨਾਂ ਨੂੰ ਕੋਈ ਲੈਣਾ-ਦੇਣਾ ਨਹੀਂ ਹੈ। ਉਹਨਾਂ ਕਿਹਾ ਕਿ ਬਰਸਾਤ ਦੇ ਮੌਸਮ ਵਿੱਚ ਹਰ ਜਗਾਂ ਤੇ ਹੀ ਮੱਛਰਾਂ ਦੀ ਭਰਮਾਰ ਹੈ ਅਤੇ ਉਹਨਾਂ ਤੋਂ ਫੈਲਣ ਵਾਲੀਆਂ ਜਾਨਲੇਵਾ ਬਿਮਾਰੀਆਂ ਦਾ ਇਲਾਕੇ ਭਰ ਵਿੱਚ ਫੈਲਣ ਦਾ ਖੌਫ਼ ਛਾਇਆ ਹੋਇਆ ਹੈ ਇਸ ਲਈ ਮਹਿਕਮਾ ਜਲਦ ਤੋ ਜਲਦ ਸਮਾਂ ਰਹਿੰਦੇ ਪੂਰੇ ਸ਼ਹਿਰ ਵਿੱਚ ਛਿੜਕਾਵ ਕਰਵਾਏ।

print
Share Button
Print Friendly, PDF & Email

Leave a Reply

Your email address will not be published. Required fields are marked *