ਸੀ.ਪੀ.ਆਈ (ਐਮ) ਤਹਿਸੀਲ ਗੜ੍ਹਸ਼ੰਕਰ ਦੀ ਅਹਿਮ ਮੀਟਿੰਗ ਹੋਈ

ss1

ਸੀ.ਪੀ.ਆਈ (ਐਮ) ਤਹਿਸੀਲ ਗੜ੍ਹਸ਼ੰਕਰ ਦੀ ਅਹਿਮ ਮੀਟਿੰਗ ਹੋਈ

01ਗੜ੍ਹਸ਼ੰਕਰ 20 ਸਤੰਬਰ (ਅਸ਼ਵਨੀ ਸ਼ਰਮਾ) ਸੀ.ਪੀ.ਐਮ ਤਹਿਸੀਲ ਗੜ੍ਹਸ਼ੰਕਰ ਦੀ ਅਹਿਮ ਮੀਟਿੰਗ ਡਾਂ ਭਾਗ ਸਿੰਘ ਹਾਲ ਵਿਖੇ ਕਰਨੈਲ ਸਿੰਘ ਪਨਾਮ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਵਿਛੜੇ ਸਾਥੀ ਗੁਰਮੇਲ ਸਿੰਘ ਮਹਿਗਰੋਵਾਲ, ਨਿਰਮਲ ਸਿੰਘ ਸੰਘਾ ਅਤੇ ਰੱਖਾ ਸਿੰਘ ਦਸਗਰਾਈ ਦੀ ਮੌਤ ਦੇਇੱਕ ਮਤੇ ਰਾਹੀ ਸੋਗ ਪ੍ਰਗਟ ਕੀਤਾ ਗਿਆ।
ਮੀਟਿੰਗ ਨੂੰ ਸੰਬੋਧਨ ਕਰਦਿਆ ਪਾਰਟੀ ਦੇ ਜਿਲਾ ਸਕੱਤਰ ਕਾ ਦਰਸ਼ਨ ਸਿੰਘ ਮੱਟੂ ਨੇ ਕਿਹਾ ਕਿ ਅੱਜਕਲ ਮਹਿੰਗਾਈ ਨੇ ਲੋਕਾਂ ਦਾ ਜਿਊਣਾ ਮੁਸ਼ਕਲ ਕੀਤਾ ਹੋਇਆ ਹੈ ਪਰ ਸਾਡੇ ਦੇਸ ਦੇ ਪ੍ਰਧਾਨ ਮੰਤਰੀ ਨੂੰ ਸੈਰ ਕਰਨ ਤੋ ਸਿਵਾਏ ਕੁਝ ਵੀ ਦਿਖਾਈ ਨਹੀ ਦੇ ਰਿਹਾ, ਗਰੀਬ ਲੋਕਾਂ ਤੋ ਰੋਟੀ, ਕਪੜਾ, ਮਕਾਨ ਤੇ ਸਿਹਤ ਸਹੂਲਤਾ ਮਹਿਗਾਈ ਕਾਰਨ ਦੂਰ ਹੁੰਦੀਆ ਜਾਂ ਰਹੀਆ ਹਨ, ਕੱਚੇ ਤੇਲ ਦੀਆ ਕੀਮਤਾ ਭਾਰੀ ਗਿਰਾਵਟ ਤੋ ਬਾਅਦ ਵੀ ਨਿਤ ਦਿਨ ਪੈਟਰੋਲ ਤੇ ਡੀਜਲ ਦੀਆ ਕੀਮਤਾ ਵਿੱਚ ਭਾਰੀ ਵਾਧਾ ਕੀਤਾ ਜਾਂ ਰਿਹਾ ਹੈਜੋ ਕਿ ਨਾ ਸਹਿਣ ਯੋਗ ਹਨ। ਇਸ ਮੀਟਿੰਗ ਨੂੰ ਪਾਰਟੀ ਦੀ ਸੂਬਾਈ ਆਗੂ ਸੁਭਾਸ਼ ਮੱਟੂ, ਕਾਂ ਭਗਤ ਸਿੰਘ ਝੁੰਗੀਆ, ਤਰਸੇਮ ਸਿੰਘ ਜਸੋਵਾਲ ਨੇ ਵੀ ਸੰਬੋਧਨ ਕੀਤਾ। ਮੀਟਿੰਗ ਦੀ ਜਾਣਕਾਰੀ ਦਿੰਦਿਆਂ ਤਹਿਸੀਲ ਸਕੱਤਰ ਕਾ ਹਰਭਜਨ ਸਿੰਘ ਅਟਵਾਲ ਨੇ ਦੱਸਿਆ ਕਿ ਪਾਰਟੀ ਦੇ ਸ਼ਿਰਮੌਰ ਆਗੂ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦੀ 8 ਵੀ ਬਰਸੀ 25 ਸਤੰਬਰ ਨੂੰ ਬੰਡਾਲਾ ਮੰਜਕੀ ਵਿਖੇ ਮਨਾਈ ਜਾਂ ਰਹੀ ਹੈ ਉਸ ਵਿੱਚ ਗੜ੍ਹਸ਼ੰਕਰ ਤੋ ਭਾਰੀ ਗਿਣਤੀ ਵਿੱਚ ਪਾਰਟੀ ਵਰਕਰ ਸ਼ਾਮਲ ਹੋਣਗੇ ਅਤੇ ਜਨਵਾਦੀ ਇਸਤਰੀ ਸਭਾ ਦੀ ਸੂਬਾਈ ਇਜਲਾਸ ਵਿੱਚ ਵੱਧ ਵਛਕੇ ਹਿੱਸਾ ਪਾਇਆ ਜਾਵੇਗਾ। ਮੀਟਿੰਗ ਵਿੱਚ ਕੁਲਵਿੰਦਰ ਸੰਘਾ, ਗੁਰਨੇਕ ਸਿੰਘ ਭੱਜਲ, ਜਗਿੰਦਰ ਸਿੰਘ ਥਾਦੀ, ਪ੍ਰੇਮ ਰਾਣਾ, ਊਸ਼ਾ ਬੋੜਾ, ਸਤੋਖ ਸਿੰਘ, ਸੁਰਇੰਦਰ ਕੌਰ ਚੁੰਬਰ, ਮੋਹਣ ਲਾਲ ਬੀਣੇਵਾਲ ਆਦਿ ਸ਼ਾਮਲ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *