ਗੁਰਮਤਿ ਸਮਾਗਮ ਦੀ ਸਮਾਪਤੀ ਮੌਕੇ ਜੇਤੂ ਸਨਮਾਨੇ

ss1

ਗੁਰਮਤਿ ਸਮਾਗਮ ਦੀ ਸਮਾਪਤੀ ਮੌਕੇ ਜੇਤੂ ਸਨਮਾਨੇ

ਤਪਾ ਮੰਡੀ, 20 ਸਤੰਬਰ (ਨਰੇਸ਼ ਗਰਗ)ਨੇੜਲੇ ਪਿੰਡ ਢਿੱਲਵਾਂ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਢਿੱਲਵਾਂ ਵਿਖੇ ਇੰਟਰਨੈਸ਼ਨਲ ਗੁਰਮਤਿ ਪ੍ਰਚਾਰ ਸੇਵਾ ਚੈਰੀਟੇਬਲ ਟਰੱਸਟ ਤਲਵੰਡੀ ਦਸੌਂਧਾ ਸਿੰਘ (ਅੰਮ੍ਰਿਤਸਰ) ਦੇ ਜਥੇ ਵੱਲੋਂ ਹਫਤਾਵਰੀ ਗੁਰਮਤ ਕੈਂਪ ਲਗਾ ਕੇ ਸਿਖਿਆਰਥੀਆਂ ਨੂੰ ਗੁਰਮਤ ਦੀ ਵਿੱਦਿਆ ਪ੍ਰਦਾਨ ਕੀਤੀ। ਸਤੰਬਰ 11 ਤੋਂ ਸ਼ੁਰੂ ਹੋਏ ਇਸ ਕੈਂਪ ਵਿੱਚ ਸਵੇਰ ਤੋਂ ਸ਼ਾਮ ਤੱਕ ਕੀਰਤਨ,ਕਥਾ,ਗੁਰਮਤ ਕਲਾਸਾਂ,ਗੁਰਬਾਣੀ ਦੀ ਸੰਥਿਆ ਅਤੇ ਸੂਰਜ ਪ੍ਰਕਾਸ਼ ਦੀ ਲੜੀਵਾਰ ਕਥਾ ਦਾ ਪ੍ਰਵਾਹ ਚਲਾਇਆ ਗਿਆ।ਸਿਖਿਆਰਥੀਆਂ ਦੇ ਪੰਜ ਵੱਖ ਵੱਖ ਉਮਰ ਵਰਗ ਬਣਾ ਕੇ ਧਾਰਮਿਕ ਪ੍ਰੀਖਿਆ ਵੀ ਲਈ ਗਈ।ਪੰਜੇ ਗਰੁੱਪਾਂ ਵਿੱਚੋਂ ਪਹਿਲੀਆਂ ਤਿੰਨ ਪੁਜੀਸ਼ਨਾਂ ਪਾ੍ਰਪਤ ਕਰਨ ਵਾਲਿਆਂ ਨੂੰ ਮੈਡਲ ਅਤੇ ਧਾਰਮਿਕ ਸਾਹਿਤ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਤੋਂ ਇਲਾਵਾ ਹਿੱਸਾ ਲੈਣ ਵਾਲੇ ਸਾਰੇ ਵਿੱਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।ਜਥੇ ਦੇ ਮੁੱਖੀ ਬਾਬਾ ਪ੍ਰੇਮ ਸਿੰਘ ਜੀ ਕੈਨੇਡਾ ਨੇ ਦੱਸਿਆ ਕੇ ਕੈਨੇਡਾ ਦੀਆਂ ਸਿੱਖ ਸੰਗਤਾਂ ਵੱਲੋਂ ਗੁਰਸਿੱਖੀ ਪ੍ਰਚਾਰ ਲਈ ਸ਼ਾਲਾਘਾਯੋਗ ਉਪਰਾਲੇ ਕਰਕੇ ਬਚਪਨ ਅਤੇ ਸਿੱਖ ਜਵਾਨੀ ਨੂੰ ਸੰਭਾਲਣ ਦੀਆਂ ਕੋਸ਼ਿਸਾਂ ਕੀਤੀਆਂ ਜਾ ਰਹੀਆਂ ਹਨ।ਉਨਾਂ ਕਿਹਾ ਕਿ ਵਿਦੇਸ਼ਾਂ ਵਿੱਚ ਵਸਦੇ ਸਿੱਖ ਪੰਜਾਬ ਦੀ ਜਵਾਨੀ ਲਈ ਬਹੁਤ ਫਿਕਰਮੰਦੀ ਰੱਖਦੇ ਹਨ।ਇਸ ਸਮੇਂ ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਭਾਈ ਗੁਰਮੇਲ ਸਿੰਘ ਨੇ ਜਥੇ ਨੂੰ ਸਿਰੋਪੇ ਦੇ ਸਨਮਾਨਤ ਕੀਤਾ।ਰਸੀਵਰ ਅਮਰੀਕ ਸਿੰਘ ਅਤੇ ਮੈਨੇਜਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸਮੁੱਚਾ ਜਥਾ ਪਿਛਲੇ ਲੰਬੇ ਸਮੇਂ ਤੋਂ ਅੰਮ੍ਰਿਤ ਸੰਚਾਰ ਦੀ ਨਿਸ਼ਕਾਮ ਸੇਵਾ ਨਿਭਾਉਦਾਂ ਆ ਰਿਹਾ ਹੈ। ਜਿਸ ਵਿੱਚ ਜਥੇਦਾਰ ਸ਼ਾਮ ਸਿੰਘ ਜੀ,ਗਿਆਨੀ ਨਰਿੰਦਰਜੀਤ ਸਿੰਘ ਜੀ,ਭਾਈ ਅਮਨਪ੍ਰੀਤ ਸਿੰਘ ,ਕੁਲਰਾਜ ਸਿੰਘ ਕਥਾਵਾਚਕ,ਹੈਡ ਰਾਗੀ ਸਿਮਰਨਜੀਤ ਸਿੰਘ,ਸਹਾਇਕ ਰਾਗੀ ਅਵਤਾਰ ਸਿੰਘ,ਤਬਲਾਵਾਦਕ ਗੁਰਜਿੰਦਰ ਸਿੰਘ,ਗ੍ਰੰਥੀ ਵਿਕਰਮ ਸਿੰਘ,ਇੰਚਾਰਜ ਸਕੂਲਾਂ ਸ੍ਰ.ਗੁਰਮੀਤ ਸਿੰਘ ਬਰਨਾਲਾ,ਧਾਰਮਿਕ ਟੀਚਰ ਸ਼੍ਰ ਸੁਖਦੇਵ ਸਿੰਘ ਮੋਗਾ ਤੋਂ ਇਲਾਵਾ ਦਰਸ਼ਨ ਸਿੰਘ ਅਤੇ ਬਲਵੀਰ ਸਿੰਘ ਸ਼ਾਮਿਲ ਹਨ।ਇਸ ਸਮੇ ਵੱਡੀ ਗਿਣਤੀ ਵਿੱਚ ਪਿੰਡ ਦੀਆਂ ਸਿੱਖ ਸੰਗਤਾਂ ਤੋਂ ਇਲਾਵਾ ਬਾਬਾ ਮੋਹਨ ਸਿੰਘ,ਹਰਵਿੰਦਰ ਸਿੰਘ,ਕੁਲਦੀਪ ਸਿੰਘ ,ਹਰਦੇਵ ਸਿੰਘ ,ਰੇਸ਼ਮ ਸਿੰਘ,ਕੇਵਲ ਸਿੰਘ,ਪਿਆਰਾ ਸਿੰਘ,ਲਖਵਿੰਦਰ ਸਿੰਘ,ਰਾਮ ਸਿੰਘ,ਨੈਬ ਸਿੰਘ ,ਸਰਬਜੀਤ ਸਿੰਘ,ਸਾਬਕਾ ਸਰਪੰਚ ਬੀਬੀ ਜਸਵੀਰ ਕੌਰ ਆਦਿ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *