ਹਲਕਾ ,ਸਰਕਲ ਤੇ ਪਿੰਡ ਪੱਧਰ ਦੀਆਂ ਨਵੀਆਂ ਇਕਾਈਆਂ ਵਿੱਚ ਹਰ ਵਰਗ ਨੂੰ ਢੁਕਵਾਂ ਸਨਮਾਨ ਦਿੱਤਾ ਜਾਵੇ:- ਸਾਂਤ

ss1

ਹਲਕਾ ,ਸਰਕਲ ਤੇ ਪਿੰਡ ਪੱਧਰ ਦੀਆਂ ਨਵੀਆਂ ਇਕਾਈਆਂ ਵਿੱਚ ਹਰ ਵਰਗ ਨੂੰ ਢੁਕਵਾਂ ਸਨਮਾਨ ਦਿੱਤਾ ਜਾਵੇ:- ਸਾਂਤ
ਹਲਕਾ ਪੱਧਰੀ ਮੀਟਿੰਗ ਵਿੱਚ ਸਰਕਲ ਪ੍ਰਧਾਨਾਂ ਨੂੰ ਦਿੱਤੀਆਂ ਹਦਾਇਤਾਂ

9-14 (2)

ਮਹਿਲ ਕਲਾਂ 09 ਮਈ (ਪਰਦੀਪ ਕੁਮਾਰ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਪਾਰਟੀ ਦੇ ਸਕੱਤਰ ਜਨਰਲ ਤੇ ਮੈਂਬਰ ਰਾਜ ਸਭਾ ਸੁਖਦੇਵ ਸਿੰਘ ਢੀਂਡਸਾ ਦੇ ਦਿਸਾਂ ਨਿਰਦੇਸ਼ਾਂ ਅਨੁਸਾਰ ਅਗਾਮੀ ਵਿਧਾਨ ਸਭਾ ਚੋਣਾਂ ਚ ਪਾਰਟੀ ਦੀ ਜਿੱਤ ਯਕੀਨੀ ਬਣਾਉਣ ਅਤੇ ਪਾਰਟੀ ਦੇ ਆਧਾਰ ਨੂੰ ਮਜ਼ਬੂਤ ਕਰਨ ਲਈ ਵਿਧਾਨ ਸਭਾ ਹਲਕਾ ਮਹਿਲ ਕਲਾਂ ਅੰਦਰ ਪਾਰਟੀ ਆਗੂਆਂ ਤੇ ਵਰਕਰਾਂ ਨਾਲ ਮੀਟਿੰਗਾਂ ਕਰਕੇ ਤਿਆਰੀਆਂ ਪੂਰੇ ਜ਼ੋਰਾਂ ਸ਼ੋਰਾ ਤੇ ਅਰੰਭ ਦਿੱਤੀਆਂ ਹਨ। ਇਹ ਵਿਚਾਰ ਸ਼ੋ੍ਰਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਅਜੀਤ ਸਿੰਘ ਸਾਂਤ ਨੇ ਸਥਾਨਕ ਸ਼ਹੀਦ ਬਾਬਾ ਜੰਗ ਸਿੰਘ ਪਾਰਕ ਵਿਖੇ ਪੰਚਾਇਤਾਂ, ਐਸ ਸੀ ਵਿੰਗ, ਇਸਤਰੀ ਅਕਾਲੀ ਦਲ,ਮੁਸਲਿਮ ਵਿੰਗ,ਟ੍ਰਾਂਸਪੋਰਟ ਵਿੰਗ, ਵਪਾਰ ਵਿੰਗ, ਵਿਦਿਆਰਥੀ ਵਿੰਗ ਤੋਂ ਇਲਾਵਾ ਹਿੰਦੂ ਭਾਈਚਾਰੇ ਅਤੇ ਸਮਾਜ ਸੇਵੀ ਕਲੱਬਾਂ ਨਾਲ ਵਿਸਾਲ ਮੀਟਿੰਗ ਕਰਨ ਸਮੇਂ ਕੀਤਾ।

ਉਨਾਂ ਇਸ ਮੌਕੇ ਸਰਕਲ ਪ੍ਰਧਾਨਾਂ ਨੂੰ ਹਦਾਇਤਾਂ ਜਾਰੀ ਕਰਦੇ ਹੋਏ ਕਿਹਾ ਕਿ ਹਾਈ ਕਮਾਂਡ ਦੇ ਹੁਕਮਾਂ ਅਨੁਸਾਰ ਸਰਕਲ ਪੱਧਰ ਤੇ ਪਿੰਡ ਪੱਧਰ ਦੀਆਂ ਇਕਾਈਆਂ ਚ ਹਰ ਵਰਗ ਦੇ ਲੋਕਾਂ ਢੁਕਵੀਂਆਂ ਅਹੁਦੇਦਾਰੀਆਂ ਦੇ ਕੇ ਪੂਰਾ ਮਾਣ ਸਤਿਕਾਰ ਦਿੱਤਾ ਜਾਵੇ ਤਾਂ ਜੋ ਪਾਰਟੀ ਹੋਰ ਵੀ ਮਜ਼ਬੂਤੀ ਵੱਲ ਵੱਧ ਸਕੇ। ਇਸ ਮੌਕੇ ਸਾਂਤ ਨੇ ਸਮੂਹ ਗ੍ਰਾਮ ਪੰਚਾਇਤਾਂ ਨੂੰ ਪਿੰਡਾ ਦੇ ਵਿਕਾਸ ਕਾਰਜਾਂ ਲਈ ਪਹਿਲੀ ਵੰਡੀ ਗਈ ਗਾਂਵਾਂ ਦੀ ਰਾਸੀ ਨੂੰ 15 ਜੂਨ ਤੱਕ ਮੁਕੰਮਲ ਕੀਤੇ ਜਾਣ। ਇਸ ਮੌਕੇ ਮਾਰਕੀਟ ਕਮੇਟੀ ਮਹਿਲ ਕਲਾਂ ਦੇ ਚੇਅਰਮੈਨ ਅਜੀਤ ਸਿੰਘ ਕੁਤਬਾ, ਵਾਈਸ ਚੇਅਰਮੈਨ ਰੂਬਲ ਗਿੱਲ ਕਨੇਡਾ, ਜਿਲਾ ਪ੍ਰੀਸਦ ਮੈਂਬਰ ਪ੍ਰਿਤਪਾਲ ਸਿੰਘ ਛੀਨੀਵਾਲ ਕਲਾਂ, ਕੌਮੀ ਯੂਥ ਆਗੂ ਗੁਰਸੇਵਕ ਸਿੰਘ ਗਾਗੇਵਾਲ, ਸਰਕਲ ਠੁੱਲੀਵਾਲ ਦੇ ਪ੍ਰਧਾਨ ਦਰਸਨ ਸਿੰਘ ਰਾਣੂੰ, ਬਚਿੱਤਰ ਸਿੰਘ ਰਾਏਸਰ, ਐਸ ਵਿੰਗ ਦੇ ਹਲਕਾ ਪ੍ਰਧਾਨ ਬਲਦੀਪ ਸਿੰਘ ਮਹਿਲ ਖੁਰਦ, ਰਾਜ ਸਿੰਘ ਭਾਂਬੜ.ਸਰਪੰਚ ਸੁਦਾਗਰ ਸਿੰਘ ਹਮੀਦੀ, ਜਗਦੇਵ ਕੁਮਾਰ ਰਾਏਸਰ, ਸਰਪੰਚ ਸੁਰਜੀਤ ਸਿੰਘ ਕੁਰੜ, ਸਰਪੰਚ ਸਰਬਜੀਤ ਸਿੰਘ ਗੰਗੋਹਰ, ਸਰਪੰਚ ਰਣਜੀਤ ਸਿੰਘ ਛਾਪਾ, ਦਲਵੀਰ ਸਿੰਘ ਗੋਲਡੀ, ਦਵਿੰਦਰ ਸਿੰਘ ਵਜੀਦਕੇ, ਗੁਰਪ੍ਰੀਤ ਸਿੰਘ, ਸਰਪੰਚ ਅਮਰੀਕ ਸਿੰਘ ਦੀਵਾਨਾ, ਸਰਪੰਚ ਅਮਰਜੀਤ ਸਿੰਘ ਗਹਿਲ, ਸਰਪੰਚ ਜੁਗਰਾਜ ਸਿੰਘ ਬੀਹਲਾ, ਰਾਮ ਗੋਪਾਲ, ਸਰਪੰਚ ਆਤਮਾ ਸਿੰਘ ਲੋਹਗੜ, ਸੇਵਕ ਸਿੰਘ ਕਲਾਲ ਮਾਜਰਾ, ਜਥੇਦਾਰ ਚੇਤਨ ਸਿੰਘ ਮੂੰਮ, ਪਰਦੀਪ ਕੁਮਾਰ, ਸੰਦੀਪ ਕੁਮਾਰ ਰਿੰਕੂ,ਢਾਡੀ ਨਾਥ ਸਿੰਘ ਹਮੀਦੀ, ਜਗਜੀਤ ਸਿੰਘ ਛੀਂੀਵਾਲ, ਸੁਰਿੰਦਰ ਸਿੰਘ ਪੱਪੀ ਆਦਿ ਤੋਂ ਇਲਾਵਾ ਵੱਡੀ ਗਿਣਤੀ ਪਾਰਟੀ ਵਰਕਰ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *