ਗਾਇਕ ਆਰ.ਡੀ ਸਿੰਘ ਦੇ ਗੀਤ (ਬੈਡ ਆਈਜ) ਦੀ ਵੀਡੀਉ ਸ਼ੂਟਿੰਗ ਮੁਕੰਮਲ

ss1

ਗਾਇਕ ਆਰ.ਡੀ ਸਿੰਘ ਦੇ ਗੀਤ (ਬੈਡ ਆਈਜ) ਦੀ ਵੀਡੀਉ ਸ਼ੂਟਿੰਗ ਮੁਕੰਮਲ

ਮਾਨਸਾ,20 ਸਤੰਬਰ (ਜੋਨੀ ਜਿੰਦਲ): ਸੁਰੀਲੀ ਅਤੇ ਦਮਦਾਰ ਆਵਾਜ ਦੇ ਮਾਲਕ ਨੌਜਵਾਨ ਗਾਇਕ ਆਰ.ਡੀ ਸਿੰਘ ਦੇ ਆਉਣ ਵਾਲੇ ਗੀਤ (ਬੈਡ ਆਈਜ ਸੱਚੀਆਂ ਗੱਲਾਂ) ਦੀ ਵੀਡੀੳ ਦਾ ਫਿਲਮਾਂਕਣ ਬੀਤੇ ਦਿਨ ਜਿਲਾ ਮਾਨਸਾ ਦੇ ਝੁਨੀਰ ਪੰਜਾਬੀ ਯੁਨਿਵਰਸਿਟੀ ਕੈੈਂਪਸ ਕਾਲਜ ਅਤੇ ਪਿੰਡ ਨਰਿੰਦਰਪੁਰਾ ਵਿੱਚ ਕੀਤਾ ਗਿਆ । ਇਸ ਗੀਤ ਨੂੰ ਕੁੰਡੀ ਮੁੱਛ ਰਿਕਾਰਡਜ ਕੰਪਨੀ ਤੇ ਵੀਡੀਉ ਨਿਰਦੇਸ਼ਕ ਸੋਨੀ ਧੀਮਾਨ ਵੱਲੋ ਪੇਸ਼ ਕੀਤਾ ਜਾ ਰਿਹਾ ਹੈ । ਇਸ ਗੀਤ ਦਾ ਵੀਡੀੳ ਦਾ ਨਿਰਦੇਸ਼ਣ ਸੋਨੀ ਧੀਮਾਨ ਤੇ ਵਿਵੇਕ ਮੋਦਗਿਲ ਵੱਲੋ ਕੀਤਾ ਗਿਆ । ਇਸ ਗੀਤ ਦਾ ਸੰਗੀਤ ਦਾ ਬਾਸ ਤੇ ਪੋਸਟਰ ਡਿਜਾਇਨ ਲੋਕ ਵਿਰਾਸਤ ਫਿਲਮ ਵੱਲੋ ਤਿਆਰ ਕੀਤਾ ਗਿਆ ਹੈ । ਇਸ ਗੀਤ ਦੀ ਵੀਡੀੳ ਵਿੱਚ ਰਿਸ਼ਬ ਕੁਮਾਰ,ਆਰ.ਡੀ ਸਿੰਘ, ਅਨਮੋਲ ਸਿੱਧੂ, ਆਰਤੀ ਗਰਗ ਵੱਲੋ ਆਪਣੀ ਅਦਾਕਾਰੀ ਨੂੰ ਪੇਸ਼ ਕੀਤਾ ਗਿਆ ਹੈ । ਇਸ ਮੋਕੇ ਜੀਵਨ ਜੁਗਨੀ, ਸੁਖ ਦਿੳਲ ,ਗੋਰਾ ਬਾਂਸਲ ,ਪਰਿੰਸ ਗੋਇਲ, ਰਿੰਪਲ ,ਗਗਨਦੀਪ ਸਿੰਘ, ਅਮ੍ਰਿਤ ਮਾਨ, ਜਸਵੰਤ ਜੱਸੀ, ਸ਼ੈਰੀ ਅਗਰਵਾਲ, ਤੇਜਿੰਦਰ ਕਿਸ਼ਨਗੜ ,ਅੰਤਰਪ੍ਰੀਤ ਰੋਮਾਣਾ ਤੇ ਟੈਨੀ ਤੇ ਹੋਰ ਕਈ ਸਹਿਯੋਗੀ ਸੱਜਣ ਹਾਜਿਰ ਸਨ । ਇਸ ਗੀਤ ਨੂੰ ਜਲਦ ਪੀਟੀਸੀ ਚੈਨਲ, ਐਮ ਐਚ ਵਨ, ਜੋਸ਼ ਚੈਨਲ ਅਤੇ ਯੂ ਟਿਉਬ ਤੇ ਜਾਰੀ ਕੀਤਾ ਜਾਵੇਗਾ ।

print
Share Button
Print Friendly, PDF & Email