ਚਿੱਟਾ ਹਾਥੀ ਸਾਬਤ ਹੋ ਰਹੀ ਹੈ ਬੀਣੇਵਾਲ ਹਸਪਤਾਲ ਵਿੱਚ ਆਈ ਐਕਸ-ਰੇ ਮਸ਼ੀਨ

ss1

ਚਿੱਟਾ ਹਾਥੀ ਸਾਬਤ ਹੋ ਰਹੀ ਹੈ ਬੀਣੇਵਾਲ ਹਸਪਤਾਲ ਵਿੱਚ ਆਈ ਐਕਸ-ਰੇ ਮਸ਼ੀਨ

picture5ਗੜਸ਼ੰਕਰ 19 ਸਤੰਬਰ (ਅਸ਼ਵਨੀ ਸ਼ਰਮਾ): ਸੀ ਐਚ ਸੀ ਹਸਪਤਾਲ ਬੀਣੇਵਾਲ ਵਿੱਚ ਆਈ ਐਕਸ-ਰੇ ਕਰਨ ਵਾਲੀ ਮਸੀਨ ਚਿੱਟਾ ਹਾਥੀ ਸਾਬਤ ਹੋ ਰਹੀ ਹੈ। ਇਸ ਮਸੀਨ ਨੂੰ ਆਈ ਨੂੰ ਇਕ ਮਹੀਨੇ ਤੋਂ ਵੀ ਵੱਧ ਸਮਾਂ ਹੋ ਗਿਆ ਹੈ। ਇਸ ਮਸੀਨ ਨੂੰ ਫਿੱਟ ਕਰਨ ਲਈ ਆਏ ਕੰਪਨੀ ਦੇ ਇੰਜੀਨੀਅਰ ਦਾ ਕਹਿਣਾ ਹੈ ਕਿ ਮਸ਼ੀਨ ਫਿੱਟ ਕਰਨ ਤੋਂ ਪਹਿਲਾਂ ਜਰੂਰੀ ਹੈ ਕਿ ਸਾਰੀ ਬਿਲਡਿੰਗ ਨੂੰ ਅਰਥ ਕੀਤਾ ਜਾਵੇ ਅਤੇ ਜਿਸ ਕਮਰੇ ਵਿੱਚ ਮਸ਼ੀਨ ਫਿੱਟ ਕਰਨੀ ਹੈ ਉਸ ਦੇ ਦਰਬਾਜੇ ਤੇ ਕੌਪਰ ਦੀ ਪਲੇਟ ਲਾਈ ਜਾਵੇ ਤਾਂ ਜੋ ਇਸ ਮਸ਼ੀਨ ਤੇ ਨਿਕਲਣ ਵਾਲੀਆਂ ਕਿਰਨਾਂ ਕਿਸੇ ਵਿਅਕਤੀ ਨੂੰ ਨੁਕਸਾਨ ਨਾ ਪਹੁੰਚਾਉਣ। ਇਸ ਹਸਪਤਾਲ ਵਿੱਚ ਇਸ ਮਸੀਨ ਨੂੰ ਆਪ੍ਰੇਟ ਕਰਨ ਲਈ ਰੇਡੀਓਗਰਾਫਰ ਵੀ ਨਹੀ ਹੈ। ਜੋ ਨਵਜੋਤ ਕੌਰ ਨਾਮਕ ਕਰਮਚਾਰੀ ਇਥੇ ਵਤੌਰ ਰੇਡੀਓਗਰਾਫਰ ਤੈਨਾਤ ਸੀ ਉਹ ਕਦੇ ਆਈ ਹੀ ਨਹੀ। ਸਿਰਫ ਜੁਲਾਈ ਮਹੀਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸੰਗਤ ਦਰਸ਼ਣ ਮੌਕੇ ਮਿਤੀ 9 ਜੁਲਾਈ ਤੋਂ 15 ਜੁਲਾਈ ਤਕ ਹੀ ਆਈ ਸੀ ਤੇ ਹਾਜਰੀ ਰਜਿਸਟਰ ਵਿੱਚ ਹਾਜਰੀ ਵੀ ਉਨਾਂ ਦਿਨਾਂ ਚ ਹੀ ਲਗਾਈ ਹੋਈ ਹੈ। ਕੀ ਕਹਿੰਦੇ ਨੇ ਪੀ ਡਬਲਯੂ ਡੀ ਕਰਮਚਾਰੀ-ਸੰਪਰਕ ਕਰਨ ਤੇ ਪੀ ਡਬਲਯੂ ਡੀ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਕੰਵਲ ਨੈਨ ਨੇ ਕਿਹਾ ਕਿ ਸਾਰੀ ਬਿਲਡਿੰਗ ਅਰਥ ਕਰਕੇ ਸਿਹਤ ਵਿਭਾਗ ਦੇ ਸਪੁਰਦ ਕਰ ਦਿੱਤੀ ਹੈ ਹੁਣ ਸਾਡੀ ਕੋਈ ਜਿਮੇਦਾਰੀ ਨਹੀ।-ਕੀ ਕਹਿਣਾ ਹੈ ਸਿਵਲ ਸਰਜਨ ਦਾ-ਸੰਪਰਕ ਕਰਨ ਤੇ ਸਿਵਲ ਸਰਜਨ ਹੁਸ਼ਿਆਰਪੁਰ ਡਾਕਟਰ ਕੈਲਾਸ਼ ਕਪੂਰ ਨੇ ਕਿਹਾ ਕਿ ਰੇਡੀਓਗਰਾਫਰ ਨਵਜੋਤ ਕੌਰ ਦੀ ਬਦਲੀ ਜਿਲਾ ਕਪੂਰਥਲਾ ਦੀ ਹੋ ਗਈ ਹੈ ਤੇ ਜਰੂਰਤ ਪੈਣ ਤੇ ਆਰਜੀ ਤੌਰ ਤੇ ਰੇਡੀਓਗਰਾਫਰ ਨਿਯੁਕਤ ਕੀਤਾ ਜਾਵੇਗਾ ਅਤੇ ਕਿਹਾ ਕਿ ਐਕਸਰੇ ਮਸ਼ੀਨ ਲਈ ਜੋ ਵੀ ਲੋੜ ਹੋਈ ਕੰਮ ਕਰਵਾ ਦਿੱਤਾ ਜਾਵੇਗਾ ਤੇ ਮਸ਼ੀਨ ਜਲਦੀ ਚਾਲੂ ਕਰ ਦਿੱਤੀ ਜਾਵੇਗੀ।

print
Share Button
Print Friendly, PDF & Email

1 thought on “ਚਿੱਟਾ ਹਾਥੀ ਸਾਬਤ ਹੋ ਰਹੀ ਹੈ ਬੀਣੇਵਾਲ ਹਸਪਤਾਲ ਵਿੱਚ ਆਈ ਐਕਸ-ਰੇ ਮਸ਼ੀਨ

Leave a Reply

Your email address will not be published. Required fields are marked *