ਵਿਧਾਨ ਸਭਾ ਹਲਕਾ ਆਤਮ ਨਗਰ ਵਿਖੇ ਪਾਕਿਸਤਾਨ ਦਾ ਝੰਡਾ ਫੂਕ ਕੇ ਕਾਂਗਰਸੀਆਂ ਨੇ ਕੀਤਾ ਰੋਸ ਪ੍ਰਦਰਸ਼ਨ

ss1

ਵਿਧਾਨ ਸਭਾ ਹਲਕਾ ਆਤਮ ਨਗਰ ਵਿਖੇ ਪਾਕਿਸਤਾਨ ਦਾ ਝੰਡਾ ਫੂਕ ਕੇ ਕਾਂਗਰਸੀਆਂ ਨੇ ਕੀਤਾ ਰੋਸ ਪ੍ਰਦਰਸ਼ਨ
ਪਾਕਿਸਤਾਨ ਨੂੰ ਅੱਤਵਾਦੀ ਦੇਸ਼ ਐਲਾਨਿਆ ਜਾਵੇ- ਬਾਵਾ
56 ਇੰਚ ਛਾਤੀ ਦੇਸ਼ ਦੀ ਰੱਖਿਆ ਲਈ ਢੁੱਕਵੇਂ ਕਦਮ ਚੁੱਕੇ- ਕੈੜਾ

kkbawaਲੁਧਿਆਣਾ -(ਪ੍ਰੀਤੀ ਸ਼ਰਮਾ) ਵਿਧਾਨ ਸਭਾ ਆਤਮ ਨਗਰ ਇਲਾਕੇ ਵਿੱਚ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਕ੍ਰਿਸ਼ਨ ਕੁਮਾਰ ਬਾਵਾ ਦੀ ਅਗਵਾਈ ਵਿੱਚ ਕਾਂਗਰਸੀ ਵਰਕਰਾਂ ਨੇ ਅੱਤਵਾਦ ਨੂੰ ਉਤਸ਼ਾਹਿਤ ਕਰਨ ਦੇ ਮੁੱਦੇ ਤੇ ਪਾਕਿਸਤਾਨ ਦਾ ਕੌਮੀ ਝੰਡਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ। ਬਾਵਾ ਨੇ ਕਿਹਾ ਕਿ ਸ਼੍ਰੀ ਨਗਰ ਅੰਦਰ ਫੌਜੀ ਹੈਡਕੁਆਟਰ ਉਤੇ ਅੱਤਵਾਦੀ ਹਮਲਾ ਪਾਕਿਸਤਾਨ ਦੀ ਇਕ ਸੋਚੀ ਸਮਝੀ ਸਾਜਿਸ਼ ਹੈ। ਉਨਾ ਕਿਹਾ ਕਿ ਪਾਕਿਸਤਾਨ ਨੂੰ ਇਕ ਅੱਤਵਾਦੀ ਦੇਸ਼ ਐਲਾਨਿਆ ਜਾਵੇ ਅਤੇ ਦੁਨੀਆਂ ਭਰ ਦੇ ਲੋਕਾਂ ਨੂੰ ਇਸ ਦੇਸ਼ ਦਾ ਬਾਈਕਾਟ ਕਰ ਦੇਣਾ ਚਾਹੀਦਾ ਹੈ ਕਿਉਂਕਿ ਅੱਤਵਾਦ ਦੀ ਮੱਦਦ ਕਰਨ ਵਾਲੇ ਲੋਕ ਦੇਸ਼ ਅਤੇ ਸਮੁੱਚੀ ਮਾਨਵਤਾ ਦੇ ਹੀ ਦੁਸ਼ਮਣ ਹਨ। ਇਨਾਂ ਤੋਂ ਬਚਣ ਅਤੇ ਮਾਨਵਤਾ ਨੂੰ ਬਚਾਉਣ ਦੀ ਲੋੜ ਹੈ। ਉਨਾਂ ਕਿਹਾ ਕਿ 56 ਇੰਚ ਛਾਤੀ ਦੇਸ਼ ਦੀ ਰੱਖਿਆ ਲਈ ਢੁੱਕਵੇਂ ਕਦਮ ਚੁੱਕੇ। ਉਨਾਂ ਕਿਹਾ ਕਿ ਕਾਰਗਿਲ ਦਾ ਯੁੱਧ ਵੀ ਭਾਜਪਾ ਸਰਕਾਰ ਦੀਆਂ ਨਾਕਾਮੀਆਂ ਦਾ ਹੀ ਨਤੀਜਾ ਸੀ। ਉਨਾਂ ਕਿਹਾ ਕਿ ਉਸ ਸਮੇਂ ਭਾਜਪਾ ਦੀ ਲੀਡਰਸ਼ਿਪ ਨੇ ਸ਼ਹੀਦਾਂ ਦੇ ਤਾਬੂਤਾਂ ਵਿੱਚੋਂ ਕਮਿਸ਼ਨ ਕੇ ਦੇਸ਼ ਦਾ ਨਾਮ ਕਲੰਕਿਤ ਕੀਤਾ ਸੀ। ਉਸ ਸਮੇਂ ਭਾਰਤ ਦੇ ਮਰਹੂਮ ਕਵੀ ਬਾਲ ਕਵੀ ਬੈਰਾਗੀ ਨੇ ਕਿਹਾ ਸੀ। ਅਮਨ ਵੇਚ ਡਾਲਾ, ਚਮਨ ਵੇਚ ਡਾਲਾ, ਵਤਨ ਦੀ ਹਿਫਾਜ਼ਤ ਕਰੇਗੇ ਵੋ ਕੈਸੇ, ਸ਼ਹੀਦੋ ਕਾ ਜਿਨੋ ਨੇ ਕਫਨ ਵੇਚ ਡਾਲਾ ਇਸ ਮੌਕੇ ਅਜੈ ਗੁਪਤਾ, ਵਿਮਲ ਕੁਮਾਰ ਸ਼ਰਮਾ, ਨਿਰਮਲ ਕੈੜਾ, ਸੁਖਵਿੰਦਰ ਸਿੰਘ ਸਰਪੰਚ, ਯਸ਼ਪਾਲ ਸ਼ਰਮਾ, ਮਨਜੀਤ ਸਿੰਘ ਠੇਕੇਦਾਰ, ਪਰਮਜੀਤ ਸਿੰਘ, ਰਜਿੰਦਰ ਚੋਪੜਾ, ਗੁਰਦੀਪ ਸਿੰਘ ਟਾਂਕ, ਸਵਾਮੀ ਨਰਾਇਣ ਨੰਦ, ਤਿਲਕਰਾਜ ਸੋਨੂੰ, ਮੁੰਨਾ ਲਾਲ, ਕਰਮਵੀਰ ਸੋਨੀ, ਰੁਪਿੰਦਰ ਸਿੰਘ, ਕੁਲਦੀਪ ਸਿੰਘ, ਮੁਕੇਸ਼ ਕੁਮਾਰ ਮੋਦਗਿੱਲ, ਹੇਮਰਾਜ ਗਿਰੀ, ਪ੍ਰੇਮ ਕੁਮਾਰ ਅਤੇ ਬਿੱਟੂ ਖਾਲਸਾ ਆਦਿ ਮੌਜੂਦ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *