ਰਾਜ ਨਹੀ ਸੇਵਾ ਦੇ ਫੋਕੇ ਦਾਅਵਿਆਂ ਦੀ ਬਜਾਏ ਅਸਲ ਸੇਵਾ ਵਿਚ ਵਿਸ਼ਵਾਸ਼ ਰੱਖਦੀ ਹੈ ‘ਆਪ’- ਕੀਰਤ ਸਿੰਗਲਾ

ss1

ਰਾਜ ਨਹੀ ਸੇਵਾ ਦੇ ਫੋਕੇ ਦਾਅਵਿਆਂ ਦੀ ਬਜਾਏ ਅਸਲ ਸੇਵਾ ਵਿਚ ਵਿਸ਼ਵਾਸ਼ ਰੱਖਦੀ ਹੈ ‘ਆਪ’- ਕੀਰਤ ਸਿੰਗਲਾ

ਗੰਨਮੈਨ ਬੱਤੀ ਤੇ ਆੜਤੀਏ ਛੱਤੀ ਨਾਲ ਲੈਕੇ ਭਾਸ਼ਣ ਝਾੜਣ ਨਾਲ ਸੇਵਾ ਨਹੀ ਹੁੰਦੀ

9-12 (1)

ਭਦੌੜ 09 ਮਈ (ਵਿਕਰਾਂਤ ਬਾਂਸਲ) ਅੱਜ ਵਿਸ਼ਵ ਰੈਡ ਕਰਾਸ ਦਿਵਸ ਮੌਕੇ ਜਿਲਾ ਰੈਡ ਕਰਾਸ ਸੋਸਾਇਟੀ ਬਰਨਾਲਾ ਵੱਲੋ ਸਦਭਾਵਨਾ ਬਲੱਡ ਡੋਨਰਜ ਕਲੱਬ (ਰਜਿ:) ਦੇ ਸਹਿਯੋਗ ਨਾਲ ਪਿੰਡ ਕਾਹਨਕੇ ਵਿਖੇ ਲਗਾਏ ਗਏ ਖੂਨਦਾਨ ਅਤੇ ਮੁਫਤ ਅੱਖਾਂ ਦੇ ਚੈਕਅਪ ਕੈਪ ਦੌਰਾਨ ਐਡਵੋਕੇਟ ਕੀਰਤ ਸਿੰਗਲਾ ਸਰਕਲ ਇੰਚਾਰਜ ਭਦੌੜ ਨੇ ਖੂਨਦਾਨ ਕੀਤਾ ਅਤੇ ਇਸ ਮੌਕੇ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ‘ਆਪ’ ਰਾਜ ਨਹੀ ਸੇਵਾ ਦੇ ਫੋਕੇ ਦਾਅਵੇ ਕਰਨ ਦੀ ਬਜਾਏ ਅਮਲੀ ਰੂਪ ਵਿਚ ਸੇਵਾ ਕਰਨ ਵਿਚ ਵਿਸ਼ਵਾਸ਼ ਰੱਖਦੀ ਹੈ। ਉਹਨਾਂ ਕਿਹਾ ਕਿ ਗੰਨਮੈਨ ਬੱਤੀ ਅਤੇ ਆੜਤੀਏ ਛੱਤੀ ਨਾਲ ਲੈ ਕੇ ਜਨਤਕ ਸਮਾਗਮਾਂ ਵਿਚ ਵਿਕਾਸ ਦੇ ਨਾਂ ਤੇ ਝੂਠੇ ਭਾਸ਼ਣ ਝਾੜਣ ਨਾਲ ਸੇਵਾ ਨਹੀ ਹੁੰਦੀ, ਪੰਜਾਬ ਦੇ ਲੋਕ ਜਾਣ ਚੁੱਕੇ ਹਨ ਕਿ ਹੁਣ ਤੱਕ ਪੰਜਾਬ ਵਿਚ ਕਿਸ ਤਰਾਂ ਸੱਤਾਧਾਰੀ ਪਾਰਟੀਆਂ ਨੇ ਸੇਵਾ ਦੇ ਨਾਂ ਤੇ ਜਨਤਾ ਨੂੰ ਕੁੱਟਣ ਤੇ ਲੁੱਟਣ ਦਾ ਹੀ ਕੰਮ ਕੀਤਾ ਹੈ।

ਇਸ ਮੌਕੇ ਰੇਸ਼ਮ ਸਿੰਘ ਜੰਗੀਆਣਾ ਸਰਕਲ ਇੰਚਾਰਜ ਜੰਗੀਆਣਾ ਨੇ ਕਿਹਾ ਕਿ ਅਕਾਲੀਆਂ ਵੱਲੋ ਲਗਾਤਾਰ ਪਿਛਲੇ ਨੌ ਸਾਲਾਂ ਤੋ ਫੈਲਾਏ ਮਾਫੀਆ ਸਭਿਆਚਾਰ, ਨਸ਼ਾ ਤਸ਼ਕਰੀ, ਭ੍ਰਿਸ਼ਟਾਚਾਰ ਵਰਗੀਆਂ ਅਨੇਕਾਂ ਅਲਾਮਤਾਂ ਨੇ ਪੰਜਾਬ ਦਾ ਬੇੜਾ ਗਰਕ ਕੀਤਾ ਹੋਇਆ ਹੈ ਅਤੇ ਜਨਤਾ ਦਾ 12000 ਕਰੋੜ ਦਾ ਅਨਾਜ ਖਾਣ ਵਾਲੇ ਲੀਡਰਾਂ ਨੂੰ ਪੰਜਾਬ ਦੇ ਲੋਕ ਵਿਧਾਨ ਸਭਾ ਵਿਚ ਤਾਂ ਕੀ, ਪੰਜਾਬ ਵਿਚੋ ਵੀ ਬਾਹਰ ਕੱਢਣ ਲਈ ਉਤਾਵਲੇ ਹਨ। ਕੈਪਂ ਦੌਰਾਣ ਆਪ ਆਗੂ ਰੇਸ਼ਮ ਸਿੰਘ ਜੰਗੀਆਣਾ, ਮੁਨੀਸ਼ ਗਰਗ ਤਪਾ ਨੇ ਵੀ ਖੂਨ ਦਾਨ ਕੀਤਾ। ਕਲੱਬ ਵੱਲੋ ਡਾ. ਬਲਵੀਰ ਸਿੰਘ ਠੰਡੂ ਜਿਲਾ ਵਿਜੀਲੈਂਸ ਮੌਨੀਟਰਿੰਗ ਕਮੇਟੀ ਮੈਂਬਰ ਨੂੰ ਸਮਾਜ ਸੇਵੀ ਕੰਮਾਂ ਲਈ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਗੁਰਸੇਵਕ ਸਿੰਘ ਅਸਪਾਲ ਕਲਾਂ, ਅੰਗਰੇਜ ਸਿੰਘ ਬਦਰਾ, ਸੁਖਚੈਨ ਸਿੰਘ ਚੈਨਾ, ਪਰਗਟ ਸਿੰਘ ਮੌੜ, ਤਰਸੇਮ ਸਿੰਘ ਕਾਹਨੇਕੇ, ਮੱਖਣ ਸਿੰਘ ਉਗੋਕੇ, ਹਰੀਸ਼ ਗਰਗ ਤਪਾ, ਚਮਕੌਰ ਸਿੰਘ ਭਲੇਰੀਆ, ਮੇਵਾ ਸਿੰਘ, ਲਾਭ ਸਿੰਘ ਆਦਿ ਆਪ ਆਗੂ ਸ਼ਾਮਲ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *