ਨੌਜਵਾਨ ’ਤੇ ਕਹੀਆਂ, ਕਸੀਏ ਨਾਲ ਜਾਨਲੇਵਾ ਹਮਲਾ, ਹਾਲਤ ਗੰਭੀਰ

ss1

ਨੌਜਵਾਨ ’ਤੇ ਕਹੀਆਂ, ਕਸੀਏ ਨਾਲ ਜਾਨਲੇਵਾ ਹਮਲਾ, ਹਾਲਤ ਗੰਭੀਰ
ਪੁਲਿਸ ਵੱਲੋਂ ਜਾਂਚ ਜਾਰੀ, ਦੋ ਮੁਲਜਮਾਂ ਦੀ ਹੋਈ ਪਹਿਚਾਣ

9-12 (2)
ਭਦੌੜ 09 ਮਈ (ਵਿਕਰਾਂਤ ਬਾਂਸਲ) ਬੀਤੀ ਰਾਤ ਦਸ-ਬਾਰਾਂ ਨੌਜਵਾਨਾਂ ਨੇ ਇੱਕ ਨੌਜਵਾਨ ’ਤੇ ਕਹੀਆਂ, ਕਸੀਏ ਅਤੇ ਬੇਸਵਾਲਾਂ ਨਾਲ ਜਾਨਲੇਵਾ ਹਮਲਾ ਕਰਦਿਆਂ ਉਸਨੂੰ ਗੰਭੀਰ ਰੂਪ ਚ ਜ਼ਖਮੀ ਕਰ ਦਿੱਤਾ ਜਿਸਨੂੰ ਲੋਕਾਂ ਵੱਲੋਂ ਤੁਰੰਤ ਸਿਵਲ ਹਸਪਤਾਲ ਭਦੌੜ ਲਿਆਂਦਾ ਗਿਆ ਜਿੱਥੋਂ ਮੁੱਢਲੀ ਸਹਾਇਤਾ ਦਿੰਦਿਆਂ ਜਖ਼ਮੀ ਨੌਜਵਾਨ ਨੂੰ ਬਰਨਾਲਾ ਵਿਖੇ ਰੈਫ਼ਰ ਕਰ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਬਲਵੀਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਮਹੱਲਾ ਗਰੇਵਾਲ ਆਪਣੇ ਚਾਚੇ ਦੇ ਲੜਕੇ ਦੀ ਵਿਆਰ ਦੀ ਪਾਰਟੀ ਚੋਂ ਰਾਤ ਕਰੀਬ ਦਸ ਵਜੇ ਆਪਣੀ ਆਲਟੋ ਕਾਰ ’ਚ ਵਾਪਸ ਆ ਰਿਹਾ ਸੀ ਜਿਉਂ ਹੀ ਬਲਵੀਰ ਸਿੰਘ ਆਪਣੇ ਘਰ ਕੋਲ ਪੁੱਜ ਕੇ ਕਾਰ ਚੋਂ ਬਾਹਰ ਨਿੱਕਲਿਆ ਤਾਂ ਤਲਵੰਡੀ ਰੋਡ ਤੋਂ ਉਸਦਾ ਪਿੱਛਾ ਕਰਦੇ ਆ ਰਹੇ 10-12 ਮੋਟਰਸਾਇਕਲ ਸਵਾਰ ਨੌਜਵਾਨਾਂ ਨੇ ਉਸ ਤੇ ਕਹੀ, ਕਸੀਏ ਅਤੇ ਬੇਸਵਾਲਾਂ ਨਾਲ ਵਾਰ ਕਰਨੇ ਸ਼ੁਰੂ ਕਰ ਦਿੱਤੇ ਰੌਲਾ ਪੈਣ ’ਤੇ ਇਕੱਠੇ ਹੋਏ ਲੋਕਾਂ ਕਾਰਨ ਹਮਲਾਵਾਰ ਮੌਕੇ ਤੋਂ ਫ਼ਰਾਰ ਹੋਣ ਚ ਸਫ਼ਲ ਹੋ ਗਏ। ਬਲਵੀਰ ਸਿੰਘ ਦੇ ਸਿਰ ਚ ਗੰਭੀਰ ਸੱਟਾਂ ਲੱਗੀਆਂ ਹਨ, ਲਹੂ ਲੁਹਾਣ ਹੋਏ ਉਕਤ ਨੌਜਵਾਨ ਨੂੰ ਇਕੱਠੇ ਹੋਏ ਲੋਕਾਂ ਨੇ ਹੀ ਹਸਪਤਾਲ ਪਹੁੰਚਾਇਆ। ਤਫ਼ਤੀਸੀ ਅਫ਼ਸਰ ਏ.ਐਸ.ਆਈ. ਪਰਮਜੀਤ ਸਿੰਘ ਨੇ ਦੱਸਿਆ ਕਿ ਦੋ ਮੁਲਜਮਾਂ ਦੀ ਪਛਾਣ ਹੋ ਚੁੱਕੀ ਹੈ ਜਿੰਨਾਂ ਜਗਜੀਤ ਸਿੰਘ ਜੱਗੀ ਪੁੱਤਰ ਛੋਟੂ ਸਿੰਘ ਮਿਸਤਰੀ ਅਤੇ ਅਮਨਾ ਸਿੰਘ ਪੁੱਤਰ ਪੱਪੂ ਸਿੰਘ ਦੌਧਰੀਆਂ ਸ਼ਾਮਲ ਹਨ, ਉਹਨਾਂ ਕਿਹਾ ਕਿ ਬਾਕੀ ਮੁਲਜਮਾਂ ਦੀ ਵੀ ਜਲਦੀ ਪਛਾਣ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਭਦੌੜ ਪੁਲਿਸ ਵੱਲੋਂ ਮੁਲਜਮਾਂ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਜਾਰੀ ਹੈ ਅਤੇ ਮਾਮਲੇ ਦੀ ਜਾਂਚ ਉਪਰੰਤ ਜੋ ਵੀ ਦੋਸ਼ੀ ਪਾਇਆ ਗਿਆ ਉਸਨੂੰ ਬਖਸ਼ਿਆ ਨਹੀਂ ਜਾਵੇਗਾ।

print
Share Button
Print Friendly, PDF & Email

Leave a Reply

Your email address will not be published. Required fields are marked *