ਡੀਪੂਆਂ ਵਾਲੇ ਕਰਦੇ ਹਨ ਲੋਕਾ ਨੂੰ ਖੱਝਲ ਖੁਆਰ : ਅਰਜੂਨ ਸਿੰਘ

ss1

ਡੀਪੂਆਂ ਵਾਲੇ ਕਰਦੇ ਹਨ ਲੋਕਾ ਨੂੰ ਖੱਝਲ ਖੁਆਰ : ਅਰਜੂਨ ਸਿੰਘ
ਮਾਮਲਾ ਨੀਲੇ ਕਾਰਡਾ ਤੇ ਕਣਕ ਨਾ ਦੇਣ ਦਾ

img_20160918_134534ਰਾਮਪੁਰਾ ਫੂਲ ੧੮ ਸਤੰਬਰ (ਕੁਲਜੀਤ ਸਿੰਘ ਢੀਗਰਾਂ ): ਪੰਜਾਬ ਸਰਕਾਰ ਵੱਲੋ ਲੋੜਬੰਦ ਗਰੀਬ ਪਰਿਵਾਰਾ ਲਈ ਆਏ ਦਿਨ ਨਵੀਆਂ ਸਕੀਮਾ ਤਾਂ ਚਲਾਈਆਂ ਜਾਂਦੀਆਂ ਹਨ ਪਰ ਕੁਝ ਅਧਿਕਾਰੀਆਂ ਦੀ ਬਜਾਹ ਕਰਕੇ ਇਹਨਾਂ ਸਕੀਮਾ ਦਾ ਫਾਇਦਾ ਲੋਕਾ ਨੂੰ ਨਹੀ ਪਹੁੰਚਦਾ । ਨੇੜੇ ਦੇ ਕਸਬਾ ਫੂਲ ਟਾਊਨ ਵਿਖੇ ਅੱਜ ਮਾਹੋਲ ਉਸ ਸਮੇ ਗਰਮ ਹੋ ਗਿਆ ਜਦ ਰਾਸਨ ਡਿਪੂ ਉਪਰ ਆਪਣੇ ਹਿੱਸੇ ਦਾ ਰਾਸਨ ਲੈਣ ਪਹੁੰਚੇ ਲੋਕਾ ਨੂੰ ਭਾਰੀ ਪ੍ਰੇਸਾਨੀ ਦਾ ਸਾਹਮਣਾ ਕਰਨਾ ਪਿਆ । ਪਿੰਡ ਵਾਸੀ ਅਰਜੂਨ ਸਿੰਘ , ਹਰਨੇਕ ਸਿੰਘ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ, ਦਵਿੰਦਰ ਸਿੰਘ ਪੰਮਾ, ਰੇਸਮ ਸਿੰਘ ਨੇ ਕਿਹਾ ਕਿ ਅੱਜ ਉਹ ਪੰਜਾਬ ਸਰਕਾਰ ਵੱਲੋ ਜਾਰੀ ਨੀਲੇ ਕਾਰਡ ਉਪਰ ਆਪਣੇ ਹਿੱਸੇ ਦੀ ਕਣਕ ਲੈਣ ਆਏ ਸਨ ਤਾਂ ਡਿਪੂ ਉਪਰ ਬੈਠ ਪਰਚੀਆਂ ਕੱਟ ਰਹੇ ਇੰਸਪੈਕਟਰ ਬਲਜੀਤ ਸਿੰਘ ਨੇ ਉਹਨਾਂ ਨੂੰ ਇਹ ਕਹਿਕੇ ਮੋੜ ਦਿੱਤਾ ਕਿ ਪਹਿਲਾ ਆਪਣੇ ਸਾਰੇ ਮੈਬਰਾਂ ਦੇ ਅਧਾਰ ਕਾਰਡ ਲੈ ਕੇ ਆਉ । ਅਰਜੂਨ ਸਿੰਘ ਨੇ ਦੱਸਿਆ ਕਿ ਨੀਲੇ ਕਾਰਡ ਬਣਨ ਸਮੇ ਵੀ ਉਹਨਾਂ ਨੇ ਆਪਣੇ ਅਧਾਰ ਕਾਰਡ ਦਿੱਤੇ ਸਨ ਤੇ ਹੁਣ ਫਿਰ ਬਿਨਾਂ ਕਿਸੇ ਜਾਣਕਾਰੀ ਤੋ ਅਧਾਰ ਕਾਰਡ ਮੰਗੇ ਗਏ ਹਨ ਉਹਨਾਂ ਕਿਹਾ ਕਿ ਕਣਕ ਲੈਣ ਲਈ ਲੋਕ ਕਈ ਕਈ ਕਿਲੋਮੀਟਰ ਤੋ ਚੱਲਕੇ ਆਏ ਹਨ ਹੁਣ ਉਹ ਆਧਾਰ ਕਾਰਡ ਲੈਣ ਵਾਪਿਸ ਕਿਵੇ ਜਾਣਗੇ । ਇਸ ਮੋਕੇ ਫੂਲ ਨਿਵਾਸੀ ਬਿੰਦਰ ਸਿੰਘ ਤੇ ਸੇਰ ਸਿੰਘ ਅਤੇ ਕ੍ਰਿਸਨ ਕੁਮਾਰ ਨੇ ਦੱਸਿਆ ਕਿ ਪਿਛਲੀ ਵਾਰ ਵੀ ਉਹਨਾ ਦੀ ਕਣਕ ਚ, ਸੱਠ ਕਿਲੋ ਤੋ ਲੈ ਕੇ ਇੱਕ ਸੋ ਵੀਹ ਕਿਲੋ ਦੀ ਕਟੋਤੀ ਬਿਨਾਂ ਕਿਸੇ ਜਾਣਕਾਰੀ ਤੋ ਕਰ ਦਿੱਤੀ ਗਈ ਸੀ । ਉਹਨਾਂ ਇਹ ਵੀ ਦੋਸ ਲਗਾਇਆ ਕਿ ਕਈ ਕਈ ਦਿਨ ਡਿਪੂਆਂ ਤੇ ਗੇੜਾ ਮਾਰਨ ਤੇ ਵੀ ਕਣਕ ਨਹੀ ਮਿਲਦੀ ਜੇਕਰ ਕਣਕ ਆਉਦੀ ਹੈ ਤਾਂ ਕੁਝ ਕੁ ਵਿਆਕਤੀਆਂ ਨੂੰ ਵੰਡਕੇ ਬਾਕੀ ਖਤਮ ਕਰ ਦਿੱਤੀ ਜਾਂਦੀ ਹੈ । ਉਹਨਾਂ ਪੰਜਾਬ ਸਰਕਾਰ ਤੇ ਉਚ ਪ੍ਰਸਾਸਨ ਤੋ ਮੰਗ ਕੀਤੀ ਹੈ ਕਿ ਇਸ ਸਬੰਧੀ ਵਿਜੀਲੈਸ ਵਿਭਾਗ ਦੀ ਜਾਂਚ ਕਰਵਾਈ ਜਾਵੇ । ਜਦ ਇਸ ਸਬੰਧੀ ਫੂਡ ਸਪਲਾਈ ਦੇ ਇੰਸਪੈਕਟਰ ਬਲਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਉਪਰੋ ਹੁਕਮ ਆਏ ਹਨ ਕਿ ਅਧਾਰ ਕਾਰਡ ਲੈ ਕੇ ਜਾਂਚ ਕੀਤੀ ਜਾਵੇ ਤੇ ਸਿਰਫ ਉਹਨਾਂ ਵਿਆਕਤੀਆਂ ਨੂੰ ਹੀ ਕਣਕ ਦਿੱਤੀ ਜਾਵੇ ਜਿਹਨਾਂ ਪਾਸ ਅਧਾਰ ਕਾਰਡ ਹਨ ।

print
Share Button
Print Friendly, PDF & Email

Leave a Reply

Your email address will not be published. Required fields are marked *