ਐਕਸ਼ਨ ਕਮੇਟੀ ਵੱਲੋ ਦੁਆਰਾ 12 ਨੂੰ ਸਘਰੰਸ਼ ਦਾ ਐਲਾਨ

ss1

ਐਕਸ਼ਨ ਕਮੇਟੀ ਵੱਲੋ ਦੁਆਰਾ 12 ਨੂੰ ਸਘਰੰਸ਼ ਦਾ ਐਲਾਨ

ਬਰੇਟਾ 9 ਮਈ (ਰੀਤਵਾਲ) ਪਿਛਲੇ ਦਿਨੀ ਪਿੰਡ ਕਿਸ਼ਨਗੜ ਵਿਖੇ ਧਰਮਪਾਲ ਨਾਮ ਦੇ ਵਿਅਕਤੀ ਦੀ ਹੋਈ ਮੌਤ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਵਾਉਣ ਅਤੇ ਉਹਨਾਂ ਨੂੰ ਸ਼ਖਤ ਸਜਾਵਾਂ ਦਿਵਾਉਣ ਲਈ ਪਿੰਡ ਵਾਸੀਆਂ ਵੱਲੋ ਇੱਕ ਐਕਸ਼ਨ ਕਮੇਟੀ ਦਾ ਗਠਨ ਕੀਤਾ ਗਿਆ ਸੀ।ਐਕਸ਼ਨ ਕਮੇਟੀ ਵੱਲੋ 30 ਅਪ੍ਰੈਲ ਨੂੰ ਬਰੇਟਾ ਥਾਣੇ ਅੱਗੇ ਧਰਨਾ ਲਗਾਇਆ ਗਿਆ ਸੀ ਅਤੇ ਉਹ ਧਰਨਾ ਥਾਣੇ ਅੱਗੋ ਤਬਦੀਲ ਹੋ ਕੇ ਬਰੇਟਾ ਡਰੇਨ ਤੇ ਚਲਾ ਗਿਆ ਸੀ ਕਮੇਟੀ ਦੇ ਆਗੂ ਹਰਜੀਤ ਸਿੰਘ ਠਾਕਰ ਨੇ ਦੱਸਿਆ ਕਿ ਐਸ ਪੀ (ਐਚ) ਮਾਨਸਾ ਵੱਲੋ ਧਰਨੇ ਵਾਲੀ ਜਗ੍ਹਾ ਤੇ ਪੁਹੰੁਚ ਕੇ ਦੋਸ਼ੀਆਂ ਨੂੰ ਛੇਤੀ ਹੀ ਗਿਫ੍ਰਤਾਰ ਕਰਨ ਦਾ ਭਰੋਸਾ ਦਿੱਤਾ ਗਿਆ ਸੀ ਜਿਸ ਪਿਛੋ ਧਰਨਾ ਚੁੱਕ ਦਿਤਾ ਗਿਆ ਸੀ ਪਰ ਅਜੇ ਤੱਕ ਪੁਿਲਸ ਵੱਲੋ ਕੋਈ ਵੀ ਕਾਰਵਾਈ ਨਹੀ ਕੀਤੀ ਗਈ। ਆਗੂਆਂ ਨੇ ਕਿਹਾ ਕਿ ਜੇਕਰ ਇੱਕ ਦੋ ਦਿਨਾਂ ਅੰਦਰ ਕੋਈ ਕਾਰਵਾਈ ਨਾ ਹੋਈ ਤਾਂ 12 ਮਈ ਨੂੰ ਐਕਸ਼ਨ ਕਮੇਟੀ ਵੱਲੋ ਗੁਪਤ ਐਕਸ਼ਨ ਕੀਤਾ ਜਾਵੇਗਾ ਜਿਸਦੀ ਜੁੰੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਬਲਵਿੰਦਰ ਸਿੰਘ ਰੈਪੀ, ਛੱਜੂ ਸਿੰਘ, ਨਾਜਮ ਸਿੰਘ, ਸੁਖਦੇਵ ਸਿੰਘ, ਨਿਰਮਲ ਚਹਿਲ, ਗੁਰਲਜਾਰ ਸਿੰਘ ਅਤੇ ਜਗਦੇਵ ਸਿੰਘ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *