ਨਵਨਿਯੁਕਤ ਭਾਜਪਾ ਜਿਲਾ ਪਟਿਆਲਾ ਉਤਰੀ ਦੇ ਪ੍ਰਭਾਰੀ ਦਾ ਰਾਜਪੁਰਾ ਪਹੁੰਚਣ ਤੇ ਕੀਤਾ ਜੋਰਦਾਰ ਸੁਆਗਤ

ss1

ਨਵਨਿਯੁਕਤ ਭਾਜਪਾ ਜਿਲਾ ਪਟਿਆਲਾ ਉਤਰੀ ਦੇ ਪ੍ਰਭਾਰੀ ਦਾ ਰਾਜਪੁਰਾ ਪਹੁੰਚਣ ਤੇ ਕੀਤਾ ਜੋਰਦਾਰ ਸੁਆਗਤ
ਸਰੀ ਵਾਰ ਅਕਾਲੀ ਭਾਜਪਾ ਸਰਕਾਰ ਬਣਾਕੇ ਇਤਿਹਾਸ ਰਚੇਗੀ: ਬੇਦੀ

rajneesh-bedi-bjp-in-rajpura-18-sept-2ਰਾਜਪੁਰਾ 18 ਸਤੰਬਰ (ਧਰਮਵੀਰ ਨਾਗਪਾਲ) ਸਥਾਨਕ ਨਗਰ ਸੁਧਾਰ ਟਰੱਸਟ ਦੇ ਦਫਤਰ ਵਿੱਖੇ ਪਹੁੰਚੇ ਨਵਨਿਯੁਕਤ ਭਾਜਪਾ ਜਿਲਾ ਪਟਿਆਲਾ ਦੇ ਉੱਤਰੀ ਪ੍ਰਭਾਰੀ ਰਜਨੀਸ਼ ਬੇਦੀ ਦਾ ਪਹੁੰਚਣ ਤੇ ਜਿਲਾ ਪਟਿਆਲਾ ਦਿਹਾਤੀ ਪ੍ਰਧਾਨ ਨਰਿੰਦਰ ਨਾਗਪਾਲ ਅਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਕ੍ਰਿਸ਼ਨ ਮਹਿਤਾ ਦੀ ਅਗਵਾਈ ਹੇਠਾ ਭਾਜਪਾ ਵਰਕਰਾ ਵਲੋਂ ਉਹਨਾਂ ਦਾ ਜੋਰਦਾਰ ਸੁਆਗਤ ਕੀਤਾ ਗਿਆ। ਪੱਤਰਕਾਰਾਂ ਵਲੋਂ ਪੁਛੇ ਗਏ ਸਵਾਲ ਕੀ ਰਾਜਪੁਰਾ ਦੀ ਵਿਧਾਨ ਸਭਾ ਦੀ ਸੀਟ ਅਕਾਲੀ ਕੋਟੇ ਵਿੱਚ ਜਾਵੇਗੀ ਤਾਂ ਉਹਨਾਂ ਕਿਹਾ ਕਿ ਗਠਬੰਧਨ ਸਰਕਾਰ ਵਿੱਚ ਗਲਬਾਤ ਦੌਰਾਨ ਕੁਝ ਸੀਟਾ ਅਦਲਾ ਬਦਲੀ ਕੀਤੀਆ ਜਾਣਗੀਆ ਪਰ ਰਾਜਪੁਰਾ ਦੀ ਸੀਟ ਭਾਜਪਾ ਦੇ ਕੋਟੇ ਵਿੱਚ ਹੀ ਰਹੇਗੀ ਅਤੇ ਭਾਜਪਾ ਦੇ ਲੋਕਲ ਉਮੀਦਵਾਰ ਨੂੰ ਹੀ ਚੋਣ ਮੈਦਾਨ ਵਿੱਚ ਉਤਾਰਿਆਂ ਜਾਵੇਗਾ। ਉਹਨਾਂ ਇਹ ਵੀ ਕਿਹਾ ਕਿ ਪੰਜਾਬ ਵਿੱਚ ਭਾਜਪਾ ਵਲੋਂ 23 ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰੇ ਜਾਣਗੇ।ਪਤਰਕਾਰਾਂ ਨਾਲ ਗਲਬਾਤ ਕਰਦਿਆਂ ਉਹਨਾਂ ਕਿਹਾ ਕਿ ਰਾਜ ਵਿੱਚ ਚੋਥੇ ਫਰੰਟ ਦੇ ਗਠਨ ਹੋਇਆ ਹੈ ਤਾਂ ਉਹਨਾਂ ਜੁਆਬ ਦਿੰਦਿਆ ਕਿਹਾ ਕਿ ਅਜਿਹੇ ਕਈ ਫਰੰਟ ਭਵਿਖ ਵਿੱਚ ਹੌਂਦ ਵਿੱਚ ਆਉਣਗੇ ਪਰ ਇਸ ਨਾਲ ਅਕਾਲੀ ਭਾਜਪਾ ਨੂੰ ਕੋਈ ਫਰਕ ਨਹੀਂ ਪਏਗਾ ਤੇ ਤੀਸਰੀ ਵਾਰ ਅਕਾਲੀ ਭਾਜਪਾ ਸਰਕਾਰ ਬਣਾ ਕੇ ਇਤਿਹਾਸ ਕਾਇਮ ਕਰੇਗੀ। ਇਸ ਮੌਕੇ ਰਿੰਕੂ ਚੋਧਰੀ, ਰੰਜਨ ਹੰਸ, ਦਲੀਪ ਪ੍ਰੇਮੀ, ਸੰਜੇ ਬਗਾ, ਜਗਦੀਪ ਸਿੰਘ ਜੱਗੀ ਸਾਬਕਾ ਐਮ ਸੀ, ਨਰੇਸ਼ ਧਿਮਾਨ, ਰਾਜ ਕੁਮਾਰ ਰਾਏ ਅਤੇ ਹੋਰ ਭਾਜਪਾ ਆਗੂ ਮੌਜੂਦ ਸਨ।

print
Share Button
Print Friendly, PDF & Email