ਨਾਕਾਬੰਦੀ ਦੌਰਾਨ ਵੱਖ ਵੱਖ ਥਾਵਾਂ ਤੋਂ ਭੁੱਕੀ ਤੇ ਚਰਸ ਬਰਾਮਦ

ss1

ਨਾਕਾਬੰਦੀ ਦੌਰਾਨ ਵੱਖ ਵੱਖ ਥਾਵਾਂ ਤੋਂ ਭੁੱਕੀ ਤੇ ਚਰਸ ਬਰਾਮਦ

ਰਾਜਪੁਰਾ 29 ਅਪ੍ਰੈਲ (ਧਰਮਵੀਰ ਨਾਗਪਾਲ) ਰਾਜਪੁਰਾ ਵਿੱਖੇ ਐਸ ਪੀ ਸ੍ਰ. ਰਜਿੰਦਰ ਸਿੰਘ ਸੌਹਲ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਭੈੜੇ ਅਨਸਰਾਂ ਅਤੇ ਤਸਕਰਾ ਨੂੰ ਨੱਥ ਪਾਉਣ ਲਈ ਅਭਿਆਨ ਚਲਾਇਆ ਹੋਇਆ ਹੈ ਜਿਸ ਤੇ ਥਾਣਾ ਸਦਰ ਦੇ ਐਸ ਐਚ ੳ ਹਰਵਿੰਦਰ ਸਿੰਘ ਸਰਕਾਰੀਆ ਦੀ ਅਗਵਾਈ ਹੇਠਾ ਏ ਐਸ ਆਈ ਨਾਹਰ ਸਿੰਘ ਅਤੇ ਏ ਐਸ ਰਾਮ ਕ੍ਰਿਸ਼ਨ ਵਲੋਂ ਰੋਜਾਨਾ ਵਾੰਗੂ ਭੈੜੇ ਅਨਸਰਾਂ ਅਤੇ ਤਸਕਰਾਂ ਤੇ ਨੱਥ ਪਾਉਣ ਲਈ ਨਾਕੇ ਲਾਏ ਹੋਏ ਸਨ ਜਿਸ ਤੇ ਪਿੰਡ ਉਪਲੇਹੜੀ ਕੋਲ ਇੱਕ ਇੰਡੀਕਾ ਕਾਰ ਨੂੰ ਸ਼ੱਕ ਦੇ ਆਧਾਰ ਤੇ ਰੋਕ ਕੇ ਜਦੋਂ ਉਸਦੀ ਤਲਾਸ਼ੀ ਲਈ ਤਾਂ ਕਾਰ ਵਿਚੋ 5 ਕਿਲੋ ਭੁੱਕੀ ਬਰਾਮਦ ਹੋਈ, ਦੂਜੇ ਨਾਕੇਬੰਦੀ ਦੌਰਾਨ ਏ ਐਸ ਆਈ ਨਾਹਰ ਸਿੰਘ ਨੇ ਪੁਲਿਸ ਪਾਰਟੀ ਨਾਲ ਜਸ਼ਨ ਹੋਟਲ ਨੇੜੇ ਨਾਕੇਬੰਦੀ ਕੀਤੀ ਹੋਈ ਸੀ ਤੇ ਨਾਕੇ ਦੌਰਾਨ ਇੱਕ ਪੰਜਾਬ ਰੋਡਵੇਜ ਦੀ ਬਸ ਜੋ ਕਿ ਦਿੱਲੀ ਤੋਂ ਲੁਧਿਆਣਾ ਜਾ ਰਹੀ ਸੀ ਨੂੰ ਰੋਕ ਕੇ ਜਦੋਂ ਉਸਦੀ ਤਲਾਸ਼ੀ ਲੈਣੀ ਸ਼ੁਰੂ ਕੀਤੀ ਤਾਂ 2 ਸ਼ੱਕੀ ਵਿਅਕਤੀ ਪੁਲਿਸ ਨੂੰ ਦੇਖ ਕੇ ਭਜਣ ਲਗੇ ਤਾਂ ਪੁਲਿਸ ਵਲੋਂ ਉਹਨਾਂ ਨੂੰ ਕਾਬੂ ਕਰਕੇ ਉਹਨਾਂ ਦੀ ਤਲਾਸ਼ੀ ਲਈ ਤਾਂ ਉਹਨਾਂ ਕੋਲੋ 100 ਗ੍ਰਾਮ ਚਰਸ ਬਰਾਮਦ ਹੋਈ। ਦੋਸ਼ੀਆਂ ਦੀ ਪਹਿਚਾਣ ਗਗਨ ਪੁਆਰ ਪੁੱਤਰ ਕਾਲੂ ਰਾਮ ਵਾਸੀ ਕਾਂਗਲਾ ਯੂਪੀ ਅਤੇ ਦੂਜਾ ਦੋਸ਼ੀ ਸ਼ੋਕੀਨ ਪੁੱਤਰ ਰਾਜੂਦੀਨ ਜੋ ਕਿ ਯੂਪੀ ਦਾ ਹੀ ਦਸਿਆ ਗਿਆ ਅਤੇ ਭੁੱਕੀ ਤਸ਼ਕਰ ਦੋਸ਼ੀ ਬੂਟਾ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਟੁੰਗਰੀ ਲੁਧਿਆਣਾ ਦਾ ਵਸਨੀਕ ਹੈ ਤੇ ਪੁਲਿਸ ਵਲੋਂ ਇਹਨਾਂ ਨੂੰ ਗ੍ਰਿਫਤਾਰ ਕਰਕੇ ਤੇ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *