ਗੈਂਗਸਟਰ ਨੇ ਸ਼ਰੇਬਾਜ਼ਾਰ ਪਹਿਲਵਾਨ ਨੂੰ ਗੋਲੀਆਂ ਮਾਰੀਆਂ

ss1

ਮਲੇਰਕੋਟਲਾ ਸ਼ਹਿਰ ਵਿੱਚ ਸ਼ਨੀਵਾਰ ਨੂੰ ਸ਼ਰੇਬਾਜ਼ਾਰ  ਗੈਂਗਸਟਰ ਗਾਹੀਆ ਖਾਂ ਨੇ ਤਿੰਨ ਗੋਲੀਆਂ ਮਾਰ ਕੇ  ਪਹਿਲਵਾਨ ਮੁਹੰਮਦ  ਪਹਿਲਵਾਨ ਦਾ ਕਤਲ ਕਰ ਦਿੱਤਾ । ਹਮਲਾਵਰ  ਵਾਰਦਾਤ ਮਗਰੋਂ ਫਰਾਰ ਹੋ ਗਿਆ ਹੈ। ਪੁਲੀਸ ਮੁਤਾਬਿਕ ਇਹ  ਕਤਲ ਤਿੰਨ ਸਾਲ ਪੁਰਾਣੀ ਰੰਜਿਸ਼ ਕਾਰਨ ਹੋਇਆ।   ਦੋਸ਼ ਹੈ ਕਿ ਯਾਕੂਬ ਪਹਿਲਵਾਨ ਨੇ ਗਾਹੀਆ ਦੀ ਪਤਨੀ ਉਪਰ ਹਮਲਾ ਕੀਤਾ  ਸੀ ਅਤੇ ਗਹਿਣੇ ਅਤੇ ਨਕਦੀ ਖੋਹ ਲਈ ਸੀ।  ਇਸ ਸਬੰਧੀ ਅਦਾਲਤ ਵਿੱਚ ਕੇਸ ਵੀ ਚੱਲ ਰਿਹਾ ਹੈ।
ਸ਼ਨੀਵਾਰ ਦੁਪਹਿਰ 12:30 ਵਜੇ  ਜਮਾਲਪੁਰਾ ਦਾ ਮੁਹੰਮਦ ਯਾਕੂਬ ਪਹਿਲਵਾਨ  ਸਬਜ਼ੀ ਮੰਡੀ ‘ਚ  ਸਬਜ਼ੀ ਵੇਚ ਕੇ ਛਾਉਣੀ ਦੇ ਰਸਤੇ ਘਰ ਆ ਰਿਹਾ ਸੀ । ਘਾਤ ਲਗਾ ਕੇ ਬੈਠੇ  ਗਾਹੀਆ ਖਾਨ ਨੇ  ਯਾਕੂਬ ਉਪਰ ਗੋਲੀ ਚਲਾ ਦਿੱਤੀ।  ਯਾਕੂਬ ਡਿਫੈਂਸ ਕਾਲੋਨੀ ਵੱਲ ਭੱਜਿਆ ਪਰ ਹਮਲਾਵਰ ਨੇ ਪਿੱਛਾ ਕਰਕੇ ਕਈ ਗੋਲੀਆਂ ਦਾਗ ਦਿੱਤੀਆਂ । ਖੁਨ ਨਾਲ ਲਥਪਥ ਯਾਕੂਬ ਨੇ ਬਚਣ ਲਈ ਇੱਕ ਘਰ ਵਿੱਚ ਦਾਖਿ਼ਲ ਹੋਣ ਦੀ ਕੋਸਿ਼ਸ਼ ਵੀ ਕੀਤੀ । ਇਸ ਦੌਰਾਨ  ਆਸਪਾਸ ਲੋਕਾਂ ਨੇ ਰੌਲਾ ਪਾ ਦਿੱਤਾ ਅਤੇ ਹਮਲਾਵਰ ਭੱਜ ਗਿਆ ਜਦਕਿ  ਯਾਕੂਬ ਦੀ ਹਸਪਤਾਲ ਵਿੱਚ ਜਾ ਕੇ ਮੌਤ ਹੋ ਗਈ।

print
Share Button
Print Friendly, PDF & Email

Leave a Reply

Your email address will not be published. Required fields are marked *