ਪੰਜ ਰੋਜਾ ਤ੍ਰਿਤਿਆ ਸੋਪਾਨ ਕੈਂਪ ਸਮਾਪਤ

ss1

ਪੰਜ ਰੋਜਾ ਤ੍ਰਿਤਿਆ ਸੋਪਾਨ ਕੈਂਪ ਸਮਾਪਤ
ਵੱਖ-ਵੱਖ ਮੁਕਾਬਲਿਆਂ ‘ਚ ਜੇਤੂ ਸਕੂਲਾਂ ਨੂੰ ਕੀਤਾ ਗਿਆ ਸਨਮਾਨਿਤ

9-8

ਤਲਵੰਡੀ ਸਾਬੋ, 9 ਮਈ (ਗੁਰਜੰਟ ਸਿੰਘ ਨਥੇਹਾ)- ਸਥਾਨਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਪਿਛਲੇ ਪੰਜ ਦਿਨਾਂ ਤੋਂ ਚੱਲ ਰਹੇ ਭਾਰਤ ਸਕਾਊਟਸ ਅਤੇ ਗਾਈਡਜ਼ ਦੇ ਆਖਰੀ ਦਿਨ ਸਕਾਊਟਸ ਅਤੇ ਗਾਈਡਜ਼ ਦੇ ਵੱਖ-ਵੱਖ ਵਿਸ਼ਿਆਂ ਜਿੰਨ੍ਹਾਂ ਵਿੱਚ ਟੈਂਟ ਬਣਾਉਣਾ, ਗਜ਼ਟ ਬਣਾਉਣਾ, ਸਕਾਊਟ ਗਾਈਡ ਡਰਿਲ, ਪਾਇਓਨਰਿੰਗ ਆਦਿ ਦੇ ਮੁਕਾਬਲੇ ਕਰਵਾਏ ਗਏ। ਇਸ ਮੌਕੇ ਵੱਖ-ਵੱਖ ਜੇਤੂਆਂ ਨੂੰ ਇਨਾਮ ਵੀ ਤਕਸੀਮ ਕੀਤੇ ਗਏ।
ਇਨਾਮ ਵੰਡ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਰਣਜੀਤ ਸਿੰਘ ਮਲਕਾਣਾ ਮੈਨੇਜ਼ਰ ਖਾਲਸਾ ਸਕੂਲ ਪ੍ਰਬੰਧਕ ਕਮੇਟੀ, ਵਿਸ਼ੇਸ਼ ਮਹਿਮਾਨ ਵਜੋਂ ਕਾਕਾ ਸਿੰਘ ਮੀਤ ਪ੍ਰਧਾਨ, ਰਿਟਾ. ਹੈਡਮਾਸਟਰ ਗੁਰਚਰਨ ਸਿੰਘ ਬੀ ਐਸ ਸੀ, ਸਰਬਜੀਤ ਕੌਰ ਗੁਰੂ ਕਾਸ਼ੀ ਯੂਨੀਵਰਸਿਟੀ ਨੇ ਸ਼ਿਰਕਤ ਕੀਤੀ । ਕੈਂਪ ਟਰੇਨਿੰਗ ਟੀਮ ਇੰਚਾਰਜ ਬਿਕਰਮਜੀਤ ਸਿੰਘ ਸਿੱਧੂ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਅਤੇ ਕੈਂਪ ਰਿਪੋਰਟ ਪੜ੍ਹ ਕੇ ਸੁਣਾਈ। ਇੰਨ੍ਹਾਂ ਮੁਕਾਬਲਿਆਂ ਵਿੱਚ ਗਾਈਡਜ਼ ਵਿਚੋਂ ਖਾਲਸਾ ਸਕੂਲ (ਲੜਕੀਆਂ) ਪਹਿਲਾ ਸਥਾਨ, ਸਰਕਾਰੀ ਸੈਕੰਡਰੀ ਸਕੂਲ ਸ਼ੇਖਪੁਰਾ ਦੂਸਰਾ ਸਥਾਨ, ਗੁਰੂ ਨਾਨਕ ਸਕੂਲ ਸੀਂਗੋ ਮੰਡੀ ਤੀਸਰਾ ਸਥਾਨ, ਇਸੇ ਤਰ੍ਹਾਂ ਸਕਾਊਟ ਵਿੱਚੋਂ ਸਰਕਾਰੀ ਹਾਈ ਸਕੂਲ ਜੱਜਲ ਨੇ ਪਹਿਲਾ, ਖਾਲਸਾ ਸਕੂਲ (ਲੜਕੇ) ਨੇ ਦੂਸਰਾ, ਸਰਕਾਰੀ ਸੈਕੰਡਰੀ ਸਕੂਲ ਸ਼ੇਖਪੁਰਾ ਨੇ ਤੀਸਰਾ ਸਥਾਨ ਹਾਸਲ ਪ੍ਰਾਪਤ ਕੀਤਾ।
ਇਸ ਤੋਂ ਇਲਾਵਾ ਟੈਂਟ ਬਣਾਉਣ ਵਿੱਚ ਸਰਕਾਰੀ ਹਾਈ ਸਕੂਲ ਮਾਹੀਨੰਗਲ ਨੇ ਪਹਿਲਾ, ਸਰਕਾਰੀ ਹਾਈ ਸਕੂਲ ਮਲਕਾਣਾ ਨੇ ਦੂਸਰਾ, ਗੁਰੂ ਨਾਨਕ ਸਕੂਲ ਸੀਂਗੋ ਮੰਡੀ ਨੇ ਤੀਸਰਾ, ਡਰਿਲ ਵਿਚੋਂ ਸਰਕਾਰੀ ਹਾਈ ਸਕੂਲ ਜੱਜਲ ਨੇ ਪਹਿਲਾ,ਸਰਕਾਰੀ ਸੈਕੰਡਰੀ ਤਿਉਣਾ ਪੁਜਾਰੀਆਂ ਨੇ ਦੂਸਰਾ ਅਤੇ ਵਰਦੀ ਵਿੱਚੋਂ ਸੇਂਟ ਸੋਲਜ਼ਰ ਰੈਸ਼ਨਲ ਪਬਲਿਕ ਸਕੂਲ ਤਲਵੰਡੀ ਸਾਬੋ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।
ਸਮਾਗਮ ਦੇ ਅੰਤ ਵਿੱਚ ਮੁੱਖ ਮਹਿਮਾਨਾਂ ਨੇ ਜੇਤੂਆਂ ਨੂੰ ਇਨਾਮਾਂ ਦੀ ਤਕਸੀਮ ਕੀਤੀ । ਅੰਤ ਵਿੱਚ ਪਿੰ੍ਰਸੀਪਲ ਪਰਮਜੀਤ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਟਰੇਨਿੰਗ ਟੀਮ ਮੈਂਬਰ ਚੰਦਰ ਸ਼ੇਖਰ, ਜਸਵਿੰਦਰ ਸਿੰਘ ਗਿੱਲ, ਰਣਵੀਰ ਕੌਰ, ਰਮਨਦੀਪ ਕੌਰ, ਮਹਿੰਦਰ ਸਿੰਘ ਅਤੇ ਸਕਾਊਟ ਮਾਸਟਰਾਂ ਦਲੀਪ ਸਿੰਘ, ਕੁਲਦੀਪ ਕੁਮਾਰ ਸ਼ਰਮਾ, ਬਲਵਿੰਦਰ ਸਿੰਘ, ਪ੍ਰਮੋਦ ਕੁਮਾਰ, ਜਸਵੰਤ ਸਿੰਘ ਗਾਈਡ ਕੈਪਟਨ ਮੈਡਮ ਰੇਣੂ ਦਾ ਵਿਸ਼ੇਸ਼ ਸਹਿਯੋਗ ਰਿਹਾ।

print
Share Button
Print Friendly, PDF & Email