ਸੁਰਿੰਦਰ ਸਿੰਘ ਚਾਨਾ ਸਕੱਤਰ ਗੁਰੂ ਨਾਨਕ ਫਾਊਡੇਸ਼ਨ ਦੇ ਮਾਤਾ ਜੀ ਸਵਰਗ ਸਿਧਾਰ ਗਏ

ss1

ਸੁਰਿੰਦਰ ਸਿੰਘ ਚਾਨਾ ਸਕੱਤਰ ਗੁਰੂ ਨਾਨਕ ਫਾਊਡੇਸ਼ਨ ਦੇ ਮਾਤਾ ਜੀ ਸਵਰਗ ਸਿਧਾਰ ਗਏ

ਸ਼ਰਧਾਂਜਲੀ ਸਮਾਰੋਹ ਵਿਚ ਵਿਦੇਸ਼ਾਂ ਤੋਂ ਵੀ ਲੋਕ ਭਾਰੀ ਗਿਣਤੀ ਵਿਚ ਪੁੱਜੇ

 

SAMSUNG CAMERA PICTURES

ਚੈਸਪੀਕ/ਵਿਰਜੀਨਆ 5 ਮਈ

SAMSUNG CAMERA PICTURES

(ਸੁਰਿੰਦਰ ਢਿਲੋਂ) ਗੁਰੂ ਨਾਨਕ ਫਾਊਡੇਸ਼ਨ ਆਫ ਟਾਈਡਵਾਟਰ ਦੇ ਸਕੱਤਰ ਸੁਰਿੰਦਰ ਸਿੰਘ ਚਾਨਾ ਦੀ ਮਾਤਾ ਜੀ ਮਹਿੰਦਰ ਕੌਰ ਚਾਨਾ ਜੋ ਟਾਈਡਵਾਟਰ ਪੰਜਾਬੀ ਭਾਈਚਾਰੇ ਦੀ ਸੱਭ ਤੋਂ ਲੰਬੀ ਉਮਰ ਦੀ ਮਾਤਾ ਜੀ ਸਨ ਜੋ 102 ਸਾਲ ਦੀ ਉਮਰ ਭੋਗ ਕੇ 30 ਅਪ੍ਰੈਲ 2016 ਨੂੰ ਸਵਰਗਵਾਸ ਸਿਧਾਰ ਗਏ ਸਨ ਉਨ੍ਹਾਂ ਦੀ ਆਤਮਕਿ ਸ਼ਾਂਤੀ ਨਮਤਿ ਰੱਖੇ ਸਧਾਰਨ ਪਾਠ ਦੇ ਭੋਗ ਉਪਰੰਤ ਅੱਜ ਕੀਰਤਨ ਦਰਬਾਰ ਦਾ ਆਯੋਜਨ ਗੁਰੂਦੁਆਰਾ ਗੁਰੂ ਨਾਨਕ ਫਾਊਡੇਸ਼ਨ ਆਫ ਟਾਈਡਵਾਟਰ ਵਿਖੇ ਕੀਤਾ ਗਿਆ | ਇਸ ਮੌਕੇ ਦੇਸ਼ ਵਿਦੇਸ਼ ਤੋਂ ਸੰਗਤ ਭਾਰੀ ਗਿਣਤੀ ਵਿਚ ਚਾਨਾ ਪ੍ਰੀਵਾਰ ਦੇ ਨਾਲ ਇਸ ਦੁਖ ਦੀ ਘੜੀ ਵਿਚ ਆਪਣੀ ਹਮਦਰਦੀ ਪ੍ਰਗਟ ਕਰਨ ਲਈ ਗੁਰੂ ਘਰ ਨਤਮਸਤਕ ਹੋਈ |ਮਾਤਾ ਮਹਿੰਦਰ ਕੌਰ ਚਾਨਾ ਜੀ ਆਪਣੇ ਪਿਛੇ ਲੜਕੀਆਂ ਪ੍ਰਮਜੀਤ ਕੌਰ,ਰਮਨਜੀਤ ਕੌਰ ਤੇ ਪੁੱਤਰ ਰਾਜਿੰਦਰ ਸਿੰਘ ਚਾਨਾ ਤੇ ਪਤਨੀ ਲਕਸ਼ਮੀ ਦੇਵੀ,ਸੁਰਿੰਦਰ ਸਿੰਘ ਚਾਨਾ ਪਤਨੀ ਮਨਜੀਤ ਕੌਰ ਚਾਨਾ ਤੇ ਹਰੀਪਾਲ ਸਿੰਘ ਚਾਨਾ ਤੇ ਪਤਨੀ ਮਨਜੀਤ ਕੌਰ ਚਾਨਾ 12 ਪੁੱਤ ਪੌਤਰੇ ਤੇ 4 ਪੜਪੌਤੇ,ਦੌਹਤੀਆਂ ਆਦਿ ਦਾ ਪ੍ਰੀਵਾਰ ਛੱਡ ਗਏ |

ਇਸ ਮੌਕੇ ਗਿਆਨੀ ਹੁਸ਼ਨਾਕ ਸਿੰਘ ਜੀ ਨੇ ਇਲਾਹੀ ਬਾਣੀ ਦੇ ਇਲਾਹੀ ਸ਼ਬਦ ਕੀਰਤਨ ਰਾਂਹੀ ਸੰਗਤ ਨੂੰ ਗੁਰ ਸ਼ਬਦ ਨਾਲ ਜੋੜੀ ਰੱਖਅਿਾ |ਉਨ੍ਹਾਂ ਨੇ ਕਥਾ ਕਰਦੇ ਹੋਏ ਕਿਹਾ ਕੇ ਮਨੁੱਖੀ ਜੀਵਨ ਦਾ ਮਨੋਰਥ ਉਸ ਮਾਲਕਿ ਦਾ ਨਾਮ ਜਪਣਾ ਹੈ ਪਰ ਮਨੁੱਖ ਜਿਸ ਸਰੀਰ ਰੂਪੀ ਚੋਲੇ ਨੂੰ ਪਹਿਨ ਕੇ ਇਥੇ ਆਉਦਾ ਹੈ ਉਸ ਨਾਲ ਹੀ ਮੋਹ ਕਰ ਬੈਠਦਾ ਹੈ ਤੇ ਆਪਣਾ ਅਸਲ ਮਨੋਰਥ ਇਸ ਸੰਸਾਰ ਵਿਚ ਕੀ ਹੈ ਉਸ ਨੂੰ ਹੀ ਭੁੱਲ ਜਾਂਦਾ ਹੈ | ਉਨ੍ਹਾਂ ਨੇ ਮਾਤਾ ਜੀ ਨਾਲ ਬਿਤਾਏ ਪਲਾਂ ਨੂੰ ਯਾਦ ਕਰਦੇ ਹੋਏ ਕਿਹਾ ਕੇ ਉਨ੍ਹਾਂ ਦਾ ਸਮੁਚੇ ਭਾਈਚਾਰੇ ਨਾਲ ਪਿਆਰ ਅੱਜ ਮਦਰਜ਼ ਡੇ ਦੇ ਮੌਕੇ ਇਕ ਮਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ ਜੇ ਅਸੀਂ ਉਨ੍ਹਾਂ ਦੇ ਪਾਏ ਪੂਰਨਿਆਂ ਤੇ ਚਲੀਏ |

ਗੁਰੂ ਨਾਨਕ ਫਾਊਡੇਸ਼ਨ ਆਫ ਟਾਈਡਵਾਟਰ ਵਲੋਂ ਸਾ ਪਾਲ ਸਿੰਘ ਗਿਲ ਨੇ ਕਿਹਾ ਕੇ ਜੀਵਨ ਦੀ ਯਾਤਰਾ ਦੀ ਸ਼ੁਰੂਆਤ ਤੇ ਅੰਤ ਉਸ ਪ੍ਰਮੇਸ਼ਰ ਦੇ ਹੱਥ ਹੈ ਤੇ ਸਾਡਾ ਇਹ ਜੀਵਨ ਇਕ ਮਾਇਆ ਦੇ ਸਮੁੰਦਰ ਵਿਚ ਹੈ ਜਿਸ ਨੂੰ ਪਾਰ ਉਸ ਦੇ ਨਾਮ ਨਾਲ ਜੁੜ ਕੇ ਹੀ ਕੀਤਾ ਜਾ ਸਕਦਾ ਹੈ | ਉਨ੍ਹਾਂ ਨੇ ਕਿਹਾ ਕੇ ਜਿਸ ਤਰ੍ਹਾਂ ਮਾਤਾ ਜੀ ਨੇ ਪ੍ਰੀਵਾਰ ਦੀ ਸੇਵਾ ਕੀਤੀ ਤੇ ਸਾਰੇ ਪ੍ਰੀਵਾਰ ਨੂੰ ਗੁਰਬਾਣੀ ਨਾਲ ਜੋੜੀ ਰੱਖਿਆ ਤੇ ਚੰਗੇ ਸੰਸਕਾਰ ਆਪਣੇ ਬੱਚਿਆਂ ਨੂੰ ਦਿਤੇ ਅੱਜ ਉਸੇ ਦਾ ਨਤੀਜਾ ਹੈ ਕੇ ਅਮਰੀਕਾ ਵਰਗੇ ਦੇਸ਼ ਵਿਚ ਰਹਿੰਦੇ ਹੋਏ ਸੁਰਿੰਦਰ ਚਾਨਾ ਨੇ ਸਰਵਨ ਪੁੱਤਰ ਬਣ ਕੇ ਆਪਣੀ ਮਾਂ ਦੀ ਸੇਵਾ ਕੀਤੀ | ਅੰਤ ਵਿਚ ਉਨ੍ਹਾਂ ਨੇ ਇਸ ਮੌਕੇ ਗੁਰੂ ਨਾਨਕ ਫਾਊਡੇਸ਼ਨ ਵਲੋਂ ਆਫ ਟਾਈਡਵਾਟਰ ਚਾਨਾ ਪ੍ਰੀਵਾਰ ਨਾਲ ਦੁੱਖ ਸਾਂਝਾ ਕਰਨ ਪੁੱਜੀ ਸੰਗਤ ਦਾ ਧੰਨਵਾਦ ਕੀਤਾ |
ਇਸ ਮੌਕੇ ਸੁਰਿੰਦਰ ਚਾਨਾ ਨੇ ਚਾਨਾ ਪ੍ਰੀਵਾਰ ਵਲੋਂ ਆਈ ਸੰਗਤ ਦਾ ਧੰਨਵਾਦ ਕੀਤਾ |

ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰੂ ਨਾਨਕ ਫਾਊਡੇਸ਼ਨ ਦੇ ਚੇਅਰਮੈਨ ਰਾਜ ਸਿਘ ਰਾਹਿਲ, ਪ੍ਰਧਾਨ ਡਾ ਚਰਨਜੀਤ ਕੌਰ ਬਰਾੜ, ਡਾ ਬਲਤੇਜ ਸਿੰਘ ਗਿੱਲ, ਪੰਜਾਬੀ ਸੁਸਾਇਟੀ ਦੀ ਪ੍ਰਧਾਨ ਨੀਲਮ ਗਰੇਵਾਲ, ਉਘੇ ਸਿੱਖ ਆਗੂ ਲਾਲ ਸਿੰਘ ਕਾਹਲੋਂ, ਜਲੰਧਰ ਦੇ ਕੌਸਲਰ ਮਨਜੀਤ ਕੌਰ ਕਾਹਲੋਂ, ਅਮਰਜੀਤ ਸਿੰਘ ਕਾਹਲੋਂ, ਡਾ ਬਲਜੀਤ ਸਿੰਘ ਗਿਲ, ਡਾ ਤੇਜਵੰਤ ਸਿੰਘ ਚੰਦੀ, ਡਾ ਰਾਜਿੰਦਰ ਢਿਲੋਂ, ਨਸ਼ਾ ਵਿਰੋਧੀ ਸੰਗਠਨ ਦੇ ਆਗੂ ਨਿਸ਼ਾਨ ਸਿੰਘ ਸਿਧੂ, ਬਲਜੀਤ ਦੁਲੇਅ,ਭੁਪਿੰਦਰ ਸਿੰਘ ਸੰਧੂ, ਰਵਿੰਦਰ ਸਿੰਘ ਖੁਬਰ, ਜਸਕਰਨ ਸਿੰਘ ਬਰਾੜ, ਹਰਜੀਤ ਕੌਰ ਆਦਿ ਹਾਜ਼ਰ ਸਨ | ਅੰਤ ਵਿਚ ਗੁਰੂ ਦਾ ਅਤੱਟ ਲੰਗਰ ਵਰਤਿਆ |

print

Share Button
Print Friendly, PDF & Email

Leave a Reply

Your email address will not be published. Required fields are marked *