ਮਹਿਲ ਕਲਾਂ ਵਿਖੇ ਸ੍ਰੀ ਗਣੇਸ਼ ਉਤਸਵ ਮੌਕੇ ਸ਼ੋਭਾ ਯਾਤਰਾ ਦਾ ਆਯੋਜਨ

ss1

ਮਹਿਲ ਕਲਾਂ ਵਿਖੇ ਸ੍ਰੀ ਗਣੇਸ਼ ਉਤਸਵ ਮੌਕੇ ਸ਼ੋਭਾ ਯਾਤਰਾ ਦਾ ਆਯੋਜਨ

01-ganeshਮਹਿਲ ਕਲਾਂ, 17 ਸਤੰਬਰ (ਪ੍ਰਦੀਪ ਕੁਮਾਰ) ਸ੍ਰੀ ਗਣੇਸ਼ ਮੰਡਲ ਮਹਿਲ ਕਲਾਂ ਵੱਲੋਂ ਗਣੇਸ਼ ਉਤਸਵ ਮੌਕੇ ਇਕ ਵਿਸ਼ਾਲ ਸ਼ੋਭਾ ਯਾਤਰਾ ਮਹਿਲ ਕਲਾਂ ਤੋਂ ਦੱਦਾਹੂਰ ਉਪਰੰਤ ਗਣੇਸ਼ ਜੀ ਦਾ ਵਿਸਰਜਨ ਕੀਤਾ ਗਿਆ ।ਸ਼ੋਭਾ ਯਾਤਰਾ ਦੌਰਾਨ ਸ਼ਰਧਾਲੂਆਂ ਨੇ ਸ੍ਰੀ ਗਣੇਸ਼ ਜੀ ਦੀ ਪ੍ਰਤਿਮਾ ਅੱਗੇ ਮੱਥਾ ਟੇਕ ਕੇ ਆਸ਼ੀਰਵਾਦ ਪ੍ਰਾਪਤ ਕੀਤਾ।ਜਾਣਕਾਰੀ ਦਿੰਦਿਆ ਸ੍ਰੀ ਗਣੇਸ਼ ਮੰਡਲ ਮਹਿਲ ਕਲਾਂ ਦੇ ਪ੍ਰਧਾਨ ਰਿੰਕੂ ਅਤੇ ਸ਼ਿਵ ਮੰਦਰ ਅਤੇ ਗਊਸ਼ਾਲਾ ਕਮੇਟੀ ਦੇ ਪ੍ਰਧਾਨ ਬਾਬੂ ਸ਼ੁਭਾਸ ਚੰਦ ਬਾਂਸਲ ਨੇ ਦੱਸਿਆ ਕਿ ਨੌਂ ਦਿਨ ਮਨਾਏ ਜਾਣ ਵਾਲੇ ਇਸ ਉਤਸਵ ਦੇ ਨੌਂਵੇ ਦਿਨ ਅੱਜ ਪਿੰਡ ਦੇ ਵੱਖ-ਵੱਖ ਬਜਾਰਾਂ ਵਿੱਚੋਂ ਸ਼ੋਭਾ ਯਾਤਰਾ ਕੱਢਣ ਉਪਰੰਤ ਨੇੜਲੇ ਪਿੰਡ ਦੱਦਾਹੂਰ ਦੀ ਨਹਿਰ ਵਿਖੇ ਸ੍ਰੀ ਗਣੇਸ਼ ਜੀ ਦਾ ਵਿਸਰਜਨ ਕੀਤਾ ਗਿਆ।ਇਸ ਮੌਕੇ ਸ਼ੁਭਾਸ ਚੰਦ ਬਾਂਸਲ ਪ੍ਰਧਾਨ ਗਊਸ਼ਾਲਾ ਕਮੇਟੀ , ਰਿੰਕੂ ਪ੍ਰਧਾਨ ਗਣੇਸ਼ ਮੰਡਲ ਮਹਿਲ ਕਲਾਂ,ਗੋਲਡੀ ਵਰਮਾਂ,ਰਵਿੰਦਰ ਰਵੀ,ਜਸਪਾਲ ਵਰਮਾਂ,ਰਾਹੂਲ ਕਾਂਸਲ,ਪ੍ਰਦੀਪ ਕੁਮਾਰ,ਅਕਾਸ਼ ਵਰਮਾਂ ਹਰਪ੍ਰੀਤ ਸਿੰਘ ਤੋਂ ਇਲਾਵਾ ਸਮੂਹ ਸ਼ਿਵ ਮੰਦਰ ਕਮੇਟੀ ਮਹਿਲ ਕਲਾਂ ਆਦਿ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *