ਮੇਲਾ ਬਾਬਾ ਫੂਲ ਜੀ ਮੋਕੇ ਟੂਰਨਾਮੈਟ ਸਾਨੋ ਸੋਕਤ ਨਾਲ ਸੁਰੂ

ss1

ਮੇਲਾ ਬਾਬਾ ਫੂਲ ਜੀ ਮੋਕੇ ਟੂਰਨਾਮੈਟ ਸਾਨੋ ਸੋਕਤ ਨਾਲ ਸੁਰੂ

picture1ਰਾਮਪੁਰਾ ਫੂਲ ੧੭ ਸਤੰਬਰ (ਕੁਲਜੀਤ ਸਿੰਘ ਢੀਗਰਾਂ): ਫੂਲਕੀਆਂ ਰਿਆਸਤਾਂ ( ਨਾਭਾ, ਪਟਿਆਲਾ, ਜੀਦ) ਦੇ ਮੋਢੀ ਬਾਬਾ ਫੂਲ ਜੀ ਦੇ ਜਨਮ ਦਿਹਾੜੇ ਮੋਕੇ ਬਾਬਾ ਫੂਲ ਜੀ ਯੁਵਕ ਸੇਵਾਵਾਂ ਕਲੱਬ ਫੂਲ ਟਾਊਨ ਵੱਲੋ ਮੇਲਾ ਅਤੇ ਟੂਰਨਾਮੈਟ ਕਰਵਾਇਆ ਜਾ ਰਿਹਾ ਹੈ । ਪਹਿਲੇ ਦਿਨ ਟੁਰਨਾਮੈਟ ਦਾ ਉਦਘਾਟਨ ਸਰਕਾਰੀ ਸੀਨੀਅਰ ਸਕੈਡਰੀ ਸਕੂਲ ਫੂਲ ਦੇ ਪ੍ਰਿਸੀਪਲ ਮਨਜੀਤ ਸਿੰਘ ਅਤੇ ਬਾਬਾ ਫੂਲ ਜੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਲਾਭ ਸਿੰਘ ਸਿੱਧੂ ਨੇ ਕੀਤਾ । ਕਲੱਬ ਦੇ ਪ੍ਰਧਾਨ ਹਰਦੇਵ ਸਿੰਘ ਜਟਾਣਾ ਅਤੇ ਮੀਤ ਪ੍ਰਧਾਨ ਨਵਦੀਪ ਸਿੰਘ ਮਾਨ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਰਾਜਨੀਤੀ ਤੋ ਉਪਰ ਉਠਕੇ ਨਿਰੋਲ ਪਿੰਡ ਵਾਸੀਆਂ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਟੂਰਨਾਮੈਟ ਦੇ ਪਹਿਲੇ ਦਿਨ ਫੁੱਟਬਾਲ ਦੇ ਮੁਕਾਬਲਿਆਂ ਵਿੱਚ ਪਿੰਡ ਸਿਧਾਣਾ , ਧਨੋਲਾ, ਅਕਲੀਆਂ , ਥਰਾਜ , ਘੋਲੀਆਂ ਦੀਆਂ ਟੀਮਾ ਜੇਤੂ ਰਹੀਆਂ । ਇਸੇ ਤਰਾਂ ਕਬੱਡੀ ੪੮ ਕਿਲੋ ਭਾਰ ਵਿੱਚ ਰੋਤਾ, ਸਹਿਣਾ, ਜੀਦਾ , ਫੂਲ, ਸੇਲਬਰਾਹ, ਜਲੂਰ, ਮੋੜ ਖੁਰਦ ਆਦਿ ਟੀਮਾਂ ਨੇ ਜਿੱਤਕੇ ਅਗਲੇ ਰਾਉਡ ਵਿੱਚ ਪ੍ਰਵੇਸ ਕੀਤਾ । ਉਹਨਾਂ ਦੱਸਿਆ ਕਿ ੧੭ ਤੇ ੧੮ ਸਤੰਬਰ ਨੂੰ ਕਬੱਡੀ ਉਪਰ ੮੦ ਕਿਲੋ, ੬੨ ਕਿਲੋ , ਫੁੱਟਬਾਲ , ਵਾਲੀਵਾਲ(ਪਿੰਡ ਪੱਧਰ) ਅਤੇ ਅਥਲੈਟਿਕਸ ਦੇ ਮੁਕਾਬਲੇ ਕਰਵਾਏ ਜਾਣਗੇ । ਸਟੇਜ ਸਕੱਤਰ ਦੀ ਭੂਮੀਕਾ ਹਰਪ੍ਰੀਤ ਮਾਨ, ਕੰਤੀ ਤਾਜੋਕੇ ਅਤੇ ਲੱਖੀ ਲਹਿਰਾ ਨੇ ਬਾਖੂਬੀ ਨਿਭਾਈ । ਇਸ ਮੋਕੇ ਕਲੱਬ ਦੇ ਬਲਵੰਦ ਸਿੰਘ ਸਿੱਧੂ , ਕੇਵਲ ਕ੍ਰਿਸਨ , ਜਗਤਾਰ ਸਿੰਘ ਖਾਲਸਾ, ਅਮਰੀਕ ਸਿੰਘ, ਬਲਕਰਨਦੀਪ ਸਿੰਘ, ਗੁਰਦੀਪ ਬੁੱਟਰ, ਰਣਜੀਤ ਸਿੱਧੂ, ਮੋਹਣ ਸਿੱਧੂ, ਦਰਸਨ ਸੋਹੀ, ਹਰਮਨ ਸਿੰਧੂ, ਗੁਰਵਿੰਦਰ ਸਿੱਧੂ, ਧਰਮਪਾਲ ਸਰਮਾਂ, ਤੇਜਪਾਲ ਸਰਮਾਂ, ਸੰਦੀਪ ਸਿੱਧੂ, ਬੂਟਾ ਤਾਜੋਕੇ, ਸੁਖਜੀਤ ਸੁੱਖੀ, ਪ੍ਰਭਅਵਿਨਾਸ ਸਮੇਤ ਸਮੂਹ ਕਲੱਬ ਮੈਬਰ ਅਤੇ ਨਗਰ ਨਿਵਾਸੀ ਹਾਜਰ ਸਨ ।

print
Share Button
Print Friendly, PDF & Email

Leave a Reply

Your email address will not be published. Required fields are marked *