ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਨ ਮਨਾਇਆ

ss1

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਨ ਮਨਾਇਆ

img_20160917_102023ਰਾਮਪੁਰਾ ਫੂਲ, 17 ਸਤੰਬਰ (ਕੁਲਜੀਤ ਸਿੰਘ ਢੀਗਰਾਂ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਦੀ ਖੁਸੀ ਚ, ਸਥਾਨਕ ਇਕਾਈ ਵੱਲੋ ਲੋੜਬੰਦ ਗਰੀਬ ਬੱਚਿਆਂ ਨੂੰ ਕਾਪੀਆਂ ਕਿਤਾਬਾ ਵੰਡਕੇ ਮਨਾਇਆ ਗਿਆ । ਭਾਰਤੀ ਜਨਤਾ ਪਾਰਟੀ ਦੇ ਮੰਡਲ ਰਾਮਪੁਰਾ ਪ੍ਰਧਾਨ ਸੰਜੇ ਤਨਵਰ ਦੀ ਅਗਵਾਈ ਵਿੱਚ ਕਰਵਾਏ ਇਸ ਪ੍ਰੋਗਰਾਮ ਵਿੱਚ ਜਿਲਾ ਦਿਹਾਤੀ ਪ੍ਰਧਾਨ ਮੱਖਣ ਜਿੰਦਲ , ਜਿਲਾ ਖਜਾਨਚੀ ਭਾਰਤ ਭੂਸਨ, ਜਿਲਾ ਮਹਿਲਾ ਮੋਰਚਾ ਪ੍ਰਭਾਰੀ ਮਨਜੋਤ ਕੋਰ ਵਿਸੇਸਤੋਰ ਤੇ ਸਾਮਲ ਹੋੲੈ ।

ਜਿਲਾ ਖਜਾਨਚੀ ਭਾਰਤ ਭੂਸਨ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਜਨਮ ਦਿਨ ਦੀ ਖੁਸੀ ਚ, ਅੱਜ ਸਮੂਹ ਬੀ ਜੇ ਪੀ ਵਰਕਰਾ ਵੱਲੋ ਸਥਾਨਕ ਲੋੜਬੰਦ ਬੱਚਿਆਂ ਦੇ ਸਕੂਲ ਜੈ ਸਕਤੀ ਮਾਂ ਵੈਸਨੂੰ ਵਿੱਦਿਆ ਮੰਦਰ ਸੰਚਾਲਕ ਪੁਰਾਣਾ ਦੁਰਗਾ ਮੰਦਰ ਵਿਖੇ ਕਰੀਬ ਇੱਕ ਸੋ ਬੱਚਿਆਂ ਨੂੰ ਕਾਪੀਆਂ ਤੇ ਪੈਨਸਲਾ ਵੰਡੀਆ ਗਈਆਂ ਤੇ ਬੱਚਿਆਂ ਨੂੰ ਖਾਣ ਪੀਣ ਦੀਆਂ ਵਸਤਾਂ ਵੀ ਦਿੱਤੀਆਂ ਗਈਆਂ । ਇਸ ਮੋਕੇ ਬੋਲਦਿਆਂ ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਜੀ ਨੇ ਦੇਸ ਦਾ ਨਾਮ ਪੂਰੀ ਦੂਨੀਆਂ ਚ, ਮਸਹੁਰ ਕੀਤਾ ਹੈ ਤੇ ਉਹਨਾਂ ਦੀ ਅਗਾਂਹ ਵਧੂ ਸੋਚ ਤੇ ਹਰ ਵਰਕਰ ਪਹਿਰਾ ਦੇ ਰਿਹਾ ਹੈ । ਇਸ ਮੋਕੇੇ ਸੰਸਥਾਂ ਦੇ ਯਸਪਾਲ ਢੀਗਰਾਂ, ਅਰੁਣ ਗੋਇਲ, ਅਸੋਕ ਮਿੱਤਲ, ਕੇਸਵ ਗਰਗ ਨੇ ਭਾਜਪਾ ਵਰਕਰਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸੰਸਥਾਂ ਸਹਿਰ ਵਾਸੀਆਂ ਦੇ ਸਹਿਯੋਗ ਨਾਲ ਹੀ ਲੋੜਬੰਦ ਬੱਚਿਆਂ ਨੁੰ ਮੁਫਤ ਸਿੱਖਿਆਂ ਦੇ ਰਹੀ ਹੈ । ਇਸ ਮੋਕੇ ਹੋਰਨਾ ਤੋ ਇਲਾਵਾ ਮੰਡਲ ਰਾਮਪੁਰਾ ਦੇ ਜਨਰਲ ਸਕੱਤਰ ਅਤੁੱਲ ਗੋਇਲ, ਰੋਹਿਤ ਚੋਧਰੀ , ਮੀਤ ਪ੍ਰਧਾਨ ਅਮਿਤ ਗੋਇਲ, ਸਕੱਤਰ ਮੋਹਿਤ ਕੋਹਲੀ, ਮੀਤ ਪ੍ਰਧਾਨ ਨਗਰ ਕੋਸਲ ਅਮਰਨਾਥ ਕੱਕਲੀ, ਟੋਨੀ ਸਿੰਗਲਾ, ਪੁਨੀਤ, ਬੱਬੂ ਖਾਨ, ਨੀਤਾ ਕੋਰ, ਸੁਖਮੰਦਰ ਸਿੰਘ ਭਰਵਾਕਰ ਅਤੇ ਰੋਹਿਤ ਕੁਮਾਰ ਹਾਜਰ ਸਨ ।

print
Share Button
Print Friendly, PDF & Email

Leave a Reply

Your email address will not be published. Required fields are marked *