ਮਜਦੂਰ ਮੰਗਾਂ ਲਈ ਧਰਨਾ ਲਗਾਇਆ

ss1

ਮਜਦੂਰ ਮੰਗਾਂ ਲਈ ਧਰਨਾ ਲਗਾਇਆ

img-20160916-wa0012ਰਾਮਪੁਰਾ ਫੂਲ, 17 ਸਤੰਬਰ (ਕੁਲਜੀਤ ਸਿੰਘ ਢੀਂਗਰਾ): ਕਾਂਤੀਕਾਰੀ ਪੇਡੂ ਮਜਦੂਰ ਯੂਨੀਅਨ ਦੀ ਅਗਵਾਈ ਵਿੱਚ ਪੇਡੂ ਮਜਦੂਰਾਂ ਨੇ ਐੱਸ. ਡੀ. ਅੱਮ. ਫੂਲ ਦੀ ਕਚਿਹਰੀ ਸਾਹਮਣੇ ਧਰਨਾ ਦਿੱਤਾ। ਧਰਨੇ ਵਿੱਚ ਮਜਦੂਰ ਔਰਤਾਂ ਦੀ ਭਰਵੀਂ ਹਾਜਰੀ ਰਹੀ। ਐਸ. ਡੀ. ਐਮ. ਫੂਲ ਦੇ ਸੀਨੀਅਰ ਸਹਾਇਕ ਨੇ ਧਰਨੇ ਵਿੱਚ ਪਹੁੰਚ ਕੇ ਮਜਦੂਰ ਆਗੂਆਂ ਤੋ ਮੰਗ ਪੱਤਰ ਪ੍ਰਾਪਤ ਕੀਤਾ। ਧਰਨੇ ਨੂੰ ਸੰਬੋਧਨ ਕਰਦਿਆਂ ਕਾਂਤੀਕਾਰੀ ਪੇਡੂ ਮਜਦੂਰ ਯੂਨੀਅਨ ਦੇ ਇਲਾਕਾ ਰਾਮਪੁਰਾ ਫੂਲ ਦੇ ਆਗੂ ਕੁਲਵੰਤ ਸਿੰਘ ਸੇਲਬਰਾਹ ਨੇ ਕਿਹਾ ਕਿ ਨਰਮੇ ਦੇ ਖਰਾਬੇ ਦਾ ਮੁਆਵਜਾ ਇੱਕ ਸਾਲ ਬੀਤਣ ਬਾਅਦ ਵੀ ਮਜਦੂਰਾਂ ਤੱਕ ਨਹੀ ਪੁੱਜਾ। ਇਸ ਦੀ ਤੁਰੰਤ ਅਦਾਇਗੀ ਯਕੀਨੀ ਬਣਾਈ ਜਾਵੇ। ਉਨਾਂ ਮੰਗ ਕੀਤੀ ਕਿ ਮਨਰੇਗਾ ਅਧੀਨ ਕੰਮ ਕਰਦੇ ਮਜਦੂਰਾਂ ਦੀ ਅਦਾਇਗੀ 15 ਦਿਨਾਂ ਦੇ ਅੰਦਰ-2 ਯਕੀਨੀ ਬਣਾਈ ਜਾਵੇ। ਉਨਾਂ ਸਰਕਾਰ ਪਾਸੋ ਮਨਰੇਗਾ ਅਧੀਨ ਦਿਹਾੜੀ 500 ਰੁਪਏ , ਕੰਮ ਦੇ ਦਿਨ 100 ਤੋ ਵਧਾ ਕੇ 365 ਕਰਨ, ਮਜਦੂਰਾਂ ਨੂੰ 5-5 ਮਰਲੇ ਪਲਾਟ, ਖੁਦਕੁਸ਼ੀ ਕਰ ਗਏ ਕਰਜਈ ਗਰੀਬ ਮਜਦੂਰਾਂ ਨੂੰ 5-5 ਲੱਖ ਮੁਆਵਜਾ ਅਤੇ ਮਜਦੂਰਾਂ ਸਿਰ ਚੜਿਆ ਕਰਜਾ ਖਤਮ ਕਰਨ ਦੀ ਮੰਗ ਕੀਤੀ । ਲੋਕ ਸੰਗਰਾਮ ਮੰਚ ( ਆਰ. ਡੀ. ਐਫ.)ਦੇ ਸੂਬਾ ਕਮੇਟੀ ਮੈਬਰ ਲੋਕਰਾਜ ਮਹਿਰਾਜ ਨੇ ਮਜਦੂਰਾਂ ਦੀ ਹਮਾਇਤ ਕਰਦਿਆਂ ਕਿਹਾ ਕਿ ਬੇਰੁਜਗਾਰ ਮਜਦੂਰਾਂ ਨੂੰ ਕੰਮ ਚਲਾਉਣ ਲਈ ਬਿਨਾਂ ਵਿਆਜ ਕਰਜਾ ਦਿਤਾ ਜਾਵੇ। ਬੁਢਾਪਾ, ਵਿਧਵਾ ਆਦਿ ਪੈਨਸ਼ਨਾਂ ਦੀ ਰਾਸ਼ੀ 500 ਤੋ ਵਧਾ ਕੇ 3000 ਰੁਪਏ ਕੀਤੀ ਜਾਵੇ। ਧਰਨੇ ਵਿੱਚ ਪੁੱਜੇ ਬੀ. ਕੇ. ਯੂ.(ਕ੍ਰਾਂਤੀਕਾਰੀ ) ਦੇ ਸੂਬਾ ਪ੍ਰਧਾਨ ਸੁਰਜੀਤ ਸਿੱਘ ਫੂਲ ਨੇ ਮਜਦੂਰਾਂ ਨੂੰ ਵੱਡੀ ਪੱਧਰ ਤੇ ਲਾਮਬੰਦ ਹੋ ਕੇ ਪੰਚਾਇਤੀ ਜਮੀਨਾਂ ਚੋ ਦਲਿਤਾਂ ਲਈ ਰਾਖਵੇ ਤੀਜੇ ਹਿੱਸੇ ਨੂੰ ਘੱਟੋ ਘੱਟ ਠੇਕੇ ਤੇ ਹਾਸਲ ਕਰਨ ਲਈ ਜੱਦੋਜਹਿਦ ਕਰਨ ਦਾ ਸੱਦਾ ਦਿਤਾ। ਇਸ ਧਰਨੇ ਵਿੱਚ ਸੇਲਵਰਾ ਇਕਾਈ ਦੇ ਪ੍ਰਧਾਨ ਦੇਵ ਸਿੰਘ, ਪਿੰਡ ਕਮੇਟੀ ਮੈਬਰ ਗੁਰਜੰਟ ਸਿੰਘ, ਲਾਭ ਸਿੰਘ, ਬਲਵਿੰਦਰ ਸਿੰਘ, ਬਲਦੇਵ ਸਿੰਘ ਅਤੇ ਸੁਰਮੁੱਖ ਸਿੰਘ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *