ਪਿੰਡ ਚੱਠਾ ਨੰਨਹੇੜਾ ਵਿਖੇ ਪਸ਼ੂ ਭਲਾਈ ਕੈਂਪ ਲਗਾਇਆ ਗਿਆ

ss1

ਪਿੰਡ ਚੱਠਾ ਨੰਨਹੇੜਾ ਵਿਖੇ ਪਸ਼ੂ ਭਲਾਈ ਕੈਂਪ ਲਗਾਇਆ ਗਿਆ
ਦੁੱਧ ਚੁਆਈ ਮੁਕਾਬਲੇ ਵਿੱਚ ਗਗਨਦੀਪ ਸਿੰਘ ਦੀ ਮੱਝ ਨੇ ਦਿੱਤਾ 26 ਲੀਟਰ ਦੁੱਧ

picsart_09-17-05-32-39ਦਿੜ੍ਹਬਾ ਮੰਡੀ 17 ਸਤੰਬਰ (ਰਣ ਸਿੰਘ ਚੱਠਾ) ਇਥੋਂ ਨੇੜਲੇ ਪਿੰਡ ਚੱਠਾ ਨੰਨਹੇੜਾ ਵਿਖੇ ਪਸ਼ੂ ਪਾਲਣ ਵਿਭਾਗ ਸੰਗਰੂਰ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਖੇੜੀ ਦੇ ਸਹਿਯੋਗ ਨਾਲ ਐਸਕਾਡ ਸਕੀਮ ਅਧੀਨ ਹਲਕਾ ਪੱਧਰੀ ਕੈਂਪ ਪਸ਼ੂ ਹਸਪਤਾਲ ਚੱਠਾ ਨੰਨਹੇੜਾ ਵਿਖੇ ਲਗਾਇਆ ਗਿਆ।ਡਾਂ ਸੁਖਚਰਨਜੀਤ ਸਿੰਘ ਡਿਪਟੀ ਡਾਇਰੈਕਟਰ ਸੰਗਰੂਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਡਾਂ ਰਵੀ ਕੁਮਾਰ ਐਸ,ਵੀ,ਓ ਸੁਨਾਮ ਮੁੱਖ ਮਹਿਮਾਨ ਤੋਰ ਤੇ ਪਹੁੰਚੇ। ਕੈਂਪ ਵਿੱਚ 200 ਤੋਂ ਜਿਆਦਾ ਪਸ਼ੂ ਪਾਲਕਾਂ ਨੇ ਹਿੱਸਾ ਲਿਆ ਅਤੇ 150 ਦੇ ਕਰੀਬ ਪਸ਼ੂਆਂ ਦਾ ਚੈਕਅੱਪ ਕਰਨ ਉਪਰੰਤ ਮੁਫਤ ਦਵਾਈਆਂ ਦਿੱਤੀਆਂ ਗਈਆਂ।ਇਸ ਕੈਂਪ ਦੌਰਾਨ ਪਿੰਡ ਚੱਠਾ ਨੰਨਹੇੜਾ ਦੇ ਕਿਸਾਨ ਗਗਨਦੀਪ ਸਿੰਘ ਗਾਗਾ ਦੀ ਮੱਝ ਨੇ 26 ਲੀਟਰ ਦੁੱਧ ਦੇਕੇ ਸਭ ਨੂੰ ਹੈਰਾਨ ਕਰ ਦਿੱਤਾ ਅਤੇ ਸਾਰੀਆਂ ਮੱਝਾਂ ਤੋਂ ਜੇਤੂ ਰਹੀ।ਮੱਝ ਦੇ ਮਾਲਕ ਗਗਨਦੀਪ ਸਿੰਘ ਗਾਗਾ ਅਤੇ ਡਾਂ ਰਵਨੀਕ ਸਿੰਘ ਨੇ ਦੱਸਿਆ ਕਿ ਇਹ ਮੱਝ ਮਸਤੂਆਣਾ ਸਾਹਿਬ ਦੇ ਪਸ਼ੂ ਮੇਲੇ ਦੌਰਾਨ ਦੁੱਧ ਚੁਆਈ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਵੱਡਾ ਇਨਾਮ ਜਿੱਤ ਚੁੱਕੀ ਹੈ।ਇਸ ਦੌਰਾਨ ਡਾਂ ਪਰਮਿੰਦਰਜੀਤ ਸਿੰਘ ਵੀ,ਓ ਮਹਿਲਾਂ ਚੌਕ ਨੇ ਪਸ਼ੂਆਂ ਦੀ ਖਾਧ ਖੁਰਾਕ ਅਤੇ ਮੌਸਮ ਦੇ ਅਨੁਸਾਰ ਹਰਾ ਚਾਰਾ ਪਾਉਣ ਦੀ ਜਾਣਕਾਰੀ ਦਿੱਤੀ,ਡਾਂ ਬਿਸਲਦੀਪ ਵੀ,ਓ ਸੁਨਾਮ ਨੇ ਪਸ਼ੂਆਂ ਨੂੰ ਮਲੱਪ ਰਹਿਤ ਕਰਨਾ,ਰਪੀਟ,ਬਰੀਡਿੰਗ,ਚਿੱਚੜੀਆਂ ਦੀ ਰੋਕਥਾਮ ਲਈ ਦਵਾਈਆਂ ਬਾਰੇ ਵਿਸਥਾਰ ਪੂਰਵਕ ਦੱਸਿਆ।ਡਾਂ ਰਵਨੀਕ ਸਿੰਘ ਧਾਲੀਵਾਲ ਵੀ,ਓ ਚੱਠਾ ਨੰਨਹੇੜਾ ਨੇ ਪਸ਼ੂਆਂ ਨੂੰ ਹੋਣ ਵਾਲੀ ਮੂੰਹ ਖੁਰ ਦੀ ਬਿਮਾਰੀ ਨੂੰ ਖਤਮ ਕਰਨ ਲਈ ਸਾਰੇ ਹੀ ਪਿੰਡ ਵਾਸੀਆਂ ਨੂੰ ਸਰਕਾਰ ਵੱਲੋਂ ਭੇਜੇ ਜਾਂਦੇ ਫਰੀ ਟੀਕੇ ਲਗਵਾਉਣ ਦੀ ਸਲਾਹ ਦਿੱਤੀ।ਡਾਂ ਰਵਨੀਕ ਸਿੰਘ ਦੀ ਪੁਰੀ ਟੀਮ ਸ੍ ਗੁਰਮੇਲ ਸਿੰਘ,ਧੰਨਾ ਸਿੰਘ, ਰਾਜਿੰਦਰ ਸਿੰਘ,ਰਵਿੰਦਰਪਾਲ ਸਾਰੇ (ਵੀ ਆਈ)ਨੇ ਕੈਂਪ ਨੂੰ ਸਫਲ ਬਣਾਉਣ ਵਿੱਚ ਯੋਗਦਾਨ ਦਿੱਤਾ।ਇਸ ਮੋਕੇ ਚੱਠਾ ਸਪੋਰਟਸ ਕਲੱਬ ਦੇ ਪ੍ਧਾਨ ਰਣਜੀਤ ਸਿੰਘ ਬਿੱਲਾ,ਸਮਾਜ ਸੇਵੀ ਸਿਕੰਦਰ ਸਿੰਘ ਜੈਲਦਾਰ,ਸਰਪੰਚ ਭੋਲਾ ਸਿੰਘ,ਪੰਚ ਰਘਵੀਰ ਸਿੰਘ,ਪੰਚ ਹਰਵਿੰਦਰ ਸਿੰਘ,ਨਛੱਤਰ ਸਿੰਘ ਬਾਬਾ,ਰਣਜੀਤ ਸਿੰਘ ਮੋੜ,ਧਨੰਤਰ ਸਿੰਘ ਮੀਤ ਪ੍ਧਾਨ ਸੀ ਏ ਐਸ ਐਸ,ਅਮ੍ਰਿਤਪਾਲ ਸਿੰਘ ਰਾਜੋਆਣਾ,ਬੂਟਾ ਸਿੰਘ ਚੱਠਾ,ਸਹਿਜਪ੍ਰੀਤ ਸਿੰਘ, ਸੋਮੀ ਸਿੰਘ ਚੱਠਾ,ਦਲਵਾਰਾ ਸਿੰਘ,ਸਿਮਰਨਜੀਤ ਸਿੰਘ,ਗਗਨਦੀਪ ਸਿੰਘ ਗਾਗਾ ਆਦਿ ਹਾਜਿਰ ਸਨ ।

print
Share Button
Print Friendly, PDF & Email

Leave a Reply

Your email address will not be published. Required fields are marked *