ਭੂਰੀ ਵਾਲੇ ਗਰਲ ਕਾਲਜ ਮਾਨਸੋਵਾਲ ਚ ਸਵੀਪ ਤਹਿਤ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ

ss1

ਭੂਰੀ ਵਾਲੇ ਗਰਲ ਕਾਲਜ ਮਾਨਸੋਵਾਲ ਚ ਸਵੀਪ ਤਹਿਤ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ

02ਗੜਸ਼ੰਕਰ, 17 ਸਤੰਬਰ (ਅਸ਼ਵਨੀ ਸ਼ਰਮਾ) ਮਹਾਰਾਜ ਬ੍ਰਹਮਾਨੰਦ ਭੂਰੀ ਵਾਲੇ ਗਰੀਬ ਦਾਸੀ ਰਾਣਾ ਗਜਿੰਦਰ ਚੰਦ ਗਰਲ ਕਾਲਜ ਐਜੂਕੇਸਨ ਮਾਨਸੋਵਾਲ ਵਿਖੇ ਵੋਟਰਾ ਨੂੰ ਚੋਣਕਾਰ ਵਲੋ ਚਲਾਈ ਜਾ ਰਹੀ ਸਵੀਪ ਮੁਹਿੰਮ ਦੋਰਾਨ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਦੀ ਰਹਿਮਾਈ ਲਈ ਤਹਿਸੀਲਦਾਰ ਭੁਪਿੰਦਰ ਸਿੰਘ ਨਾਈਬ ਤਹਿਸੀਲਦਾਰ ਚੰਦਰ ਮੋਹਣ ਤਹਿਸੀਲ ਗੜਸ਼ੰਕਰ ਉਚੇਰੇ ਤੋਰ ਤੇ ਪਹੁੰਚੇ। ਇਸ ਵਿੱਚ ਕੁੱਲ 43 ਵਿਦਿਆਰਥਣਾ ਨੋੇ ਭਾਗ ਲਿਆ। ਇਸ ਵਿੱਚ ਜਸਪ੍ਰੀਤ ਕੋਰ ਨੇ ਪਹਿਲਾ ਸਥਾਨ ਹਾਸਲ ਕੀਤਾ। ਸੁਨੀਤਾ ਦੇਵੀ ਦੂਜਾ ਸਥਾਨ ਨੇਹਾ ਦੇਵੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜੇਤੂਆ ਨੂੰ ਇਨਾਮ ਤਕਸੀਮ ਕਰਨ ਪਿੱਛੋ ਮਹਿਮਾਨ ਭੁਪਿੰਦਰ ਸਿੰਘ ਜੀ ਨੇ ਆਪਣੇ ਵਿਚਾਰ ਪ੍ਰਗਟ ਕਰਦਿਆ ਵਿਦਿਆਰਥਣਾ ਨੂੰ ਆਪਣੇ ਵੋਟ ਦੇ ਅਧਿਕਾਰ ਨੂੰ ਵਰਤਣ ਲਈ ਪ੍ਰੇਰਿਆ। ਉਨਾ ਨੇ ਸਮਾਜ ਵਿੱਚ ਲੋਕ ਤੰਤਰ ਪ੍ਰਣਾਲੀ ਨੂੰ ਕਾਮਯਾਬ ਬਣਾਉਣ ਲਈ ਭਵਿੱਖਤ ਅਧਿਅਪਿਆਵਾ ਨੂੰ ਆਪਣਾ ਯੋਗਦਾਨ ਪਾਉਣ ਲਈ ਵੀ ਉਤਸਾਹਿਤ ਕੀਤਾ। ਇਸ ਮੋਕੇ ਏ ਐਸ ਐਮ ਤਰਨਵੀਰ ਸਿੰਘ ਬੇਦੀ ,ਵਾਈਸ ਪ੍ਰਿਸੀਪਲ ਮਨਦੀਪ ਕੋਰ ,ਪ੍ਰੋ ਰਾਮ ਕ੍ਰਿਸ਼ਨ ,ਪ੍ਰੋ ਮਮਤਾ , ਪ੍ਰੋ ਪੂਨਮ,ਪ੍ਰੋ ਪਰਵੀਨ ਮਹਿਮੀ ,ਮੈਡਮ ਸੋਨੀਆ ਸ਼ਰਮਾ ,ਪ੍ਰੋ ਮਧੂ ਕਮਰ ਆਦਿ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *