ਜਥੇਦਾਰ ਮੰਡ ਮੁੜ ਗ੍ਰਿਫਤਾਰ

ss1

ਜਥੇਦਾਰ ਮੰਡ ਮੁੜ ਗ੍ਰਿਫਤਾਰ

9-1

ਪਟਿਆਲਾ: ਸਰਬੱਤ ਖਾਲਸਾ ਵੱਲੋਂ ਥਾਪੇ ਗਏ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਧਿਆਨ ਸਿੰਘ ਮੰਡ ਨੂੰ ਪਟਿਆਲਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਜਥੇਦਾਰ ਮੰਡ ਨੂੰ ਅੱਜ ਤੜਕਸਾਰ ਪੰਜਾਬ ਹਰਿਆਣਾ ਦੇ ਸ਼ੰਭੂ ਬੈਰੀਅਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇ ਚਾਰ ਹੋਰ ਸਾਥੀਆਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ।

ਹਾਸਲ ਜਾਣਕਾਰੀ ਮੁਤਾਬਕ ਜਥੇਦਾਰ ਮੰਡ, ਭਾਈ ਮੋਹਕਮ ਸਿੰਘ ਤੇ ਉਨ੍ਹਾਂ ਦੇ ਹੋਰ ਤਿੰਨ ਸਾਥੀ ਸ਼੍ਰੀ ਹਜੂਰ ਸਾਹਿਬ ਤੋਂ ਪਰਤ ਰਹੇ ਸਨ। ਰਸਤੇ ‘ਚ ਹੀ ਸੰਭੂ ਬੈਰੀਅਰ ‘ਤੇ ਖੜ੍ਹੀ ਪਟਿਆਲਾ ਦੀ ਘਨੌਰ ਪੁਲਿਸ ਨੇ ਮੰਡ ਸਮੇਤ 5 ਨੂੰ ਗ੍ਰਿਫਤਾਰ ਕਰ ਲਿਆ। ਇਨ੍ਹਾਂ ਨੂੰ ਘਨੌਰ ਥਾਣੇ ਰੱਖਿਆ ਗਿਆ ਸੀ।

ਪਟਿਆਲਾ ਪੁਲਿਸ ਨੇ ਜਥੇਦਾਰ ਮੰਡ ਤੇ ਉਨ੍ਹਾਂ ਦੇ ਸਾਥੀਆਂ ਨੂੰ ਰਾਜਪੁਰਾ ਦੀ ਅਦਾਲਤ ਵਿੱਚ ਪੇਸ਼ ਕੀਤਾ ਹੈ। ਇਹ ਗ੍ਰਿਫਤਾਰੀ ਕਿਹੜੇ ਮਾਮਲੇ ‘ਚ ਹੋਈ ਹੈ, ਇਸ ਦਾ ਖੁਲਾਸਾ ਅਜੇ ਪੁਲਿਸ ਨੇ ਨਹੀਂ ਕੀਤਾ ਹੈ। ਜਥੇਦਾਰ ਥਾਪੇ ਜਾਣ ਤੋਂ ਬਾਅਦ ਸ਼ੁਰੂ ਹੋਇਆ ਉਨ੍ਹਾਂ ਦੀ ਗ੍ਰਿਫਤਾਰੀ ਦਾ ਸਿਲਸਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ।

print
Share Button
Print Friendly, PDF & Email

Leave a Reply

Your email address will not be published. Required fields are marked *