ਮੂਰਤੀ ਵਿਸਰਜਨ ਦੌਰਾਨ ਨੌਜਵਾਨ ਰੁੜ੍ਹ ਗਿਆ ਨਹਿਰ ‘ਚ

ss1

2016_9image_00_55_44376000016btdh29-ll

ਬਠਿੰਡਾ(ਪ.ਪ.)-ਸ਼ੁੱਕਰਵਾਰ ਨੂੰ ਸ਼੍ਰੀ ਗਣੇਸ਼ ਚਤੁਰਥੀ ਉਤਸਵ ਤਹਿਤ ਮੂਰਤੀ ਵਿਸਰਜਨ ਦੌਰਾਨ ਇਕ ਨੌਜਵਾਨ ਨਹਿਰ ‘ਚ ਰੁੜ੍ਹ ਗਿਆ। ਦੇਰ ਸ਼ਾਮ ਤੱਕ ਜਨਸੇਵਾ ਦੇ ਵਰਕਰਾਂ ਤੇ ਹੋਰ ਲੋਕ ਨੌਜਵਾਨ ਦੀ ਤਲਾਸ਼ ਕਰਦੇ ਰਹੇ ਪਰ ਉਸਦਾ ਕੋਈ ਸੁਰਾਗ ਨਹੀਂ ਮਿਲਿਆ। ਜਾਣਕਾਰੀ ਅਨੁਸਾਰ ਗਣਪਤੀ ਵਿਸਰਜਨ ਦੌਰਾਨ ਸਰਹਿੰਦ ਨਹਿਰ ਦੀ ਬਠਿੰਡਾ ਬ੍ਰਾਂਚ ‘ਚ ਲੋਕ ਮੂਰਤੀਆਂ ਵਿਸਰਜਨ ਕਰ ਰਹੇ ਸਨ। ਇਸ ਦੌਰਾਨ ਸੰਨੀ (24) ਵਾਸੀ ਪ੍ਰਤਾਪ ਨਗਰ ਨਹਿਰ ਦੇ ਪੁਲ ‘ਤੇ ਚੜ੍ਹ ਕੇ ਵਾਰ-ਵਾਰ ਛਾਲਾਂ ਮਾਰ ਰਿਹਾ ਸੀ ਤੇ ਬਾਹਰ ਨਿਕਲ ਰਿਹਾ ਸੀ। ਇਕ ਵਾਰ ਉਸਨੇ ਨਹਿਰ ਵਿਚ ਛਾਲ ਮਾਰੀ ਤਾਂ ਉਹ ਪਾਣੀ ਦੇ ਤੇਜ਼ ਵਹਾਅ ਵਿਚ ਰੁੜ੍ਹ ਗਿਆ। ਪਤਾ ਲੱਗਣ ‘ਤੇ ਮੌਕੇ ‘ਤੇ ਮੌਜੂਦ ਸਹਾਰਾ ਜਨਸੇਵਾ ਦੇ ਵਰਕਰਾਂ ਨੇ ਉਸਨੂੰ ਕੱਢਣ ਦੀ ਕੋਸ਼ਿਸ਼ ਕੀਤੀ ਪਰ ਸਫਲ ਨਹੀਂ ਹੋ ਸਕੇ। ਨੌਜਵਾਨ ਦੇ ਨਹਿਰ ਵਿਚ ਵਹਿਣ ਦੀ ਸੂਚਨਾ ਮਿਲਣ ‘ਤੇ ਉਸਦੇ ਘਰ ਵਿਚ ਕੋਹਰਾਮ ਮੱਚ ਗਿਆ। ਪਤਾ ਚੱਲਿਆ ਹੈ ਕਿ ਉਕਤ ਨੌਜਵਾਨ ਦੇ ਪਿਤਾ ਦੀ ਕਰੀਬ 2 ਸਾਲ ਪਹਿਲਾਂ ਮੌਤ ਹੋ ਚੁੱਕੀ ਸੀ ਤੇ ਘਰ ਵਿਚ ਹੁਣ ਉਸਦੀ ਮਾਂ ਤੇ ਭੈਣ ਹੀ ਹਨ। ਦੇਰ ਸ਼ਾਮ ਤਕ ਸਹਾਰਾ ਵਰਕਰ ਤੇ ਨੌਜਵਾਨ ਦੇ ਰਿਸ਼ਤੇਦਾਰ ਨਹਿਰ ‘ਚ ਉਸਦੀ ਤਲਾਸ਼ ਕਰਦੇ ਰਹੇ ਪਰ ਉਸਦਾ ਕੋਈ ਪਤਾ ਨਹੀਂ ਲੱਗਾ।

print
Share Button
Print Friendly, PDF & Email