ਸਿੱਧੂ ਦੀ ਜੁੰਡਲੀ ‘ਆਵਾਜ਼-ਏ-ਪੰਜਾਬ’ ਨਹੀਂ ‘ਲਿਫਾਫ-ਏ-ਪੰਜਾਬ’ ਹੈ

ss1

2016_9image_07_10_188880000harsimrat-ll

ਬਠਿੰਡਾ  (ਪ.ਪ.) – ਨਵਜੋਤ ਸਿੰਘ ਸਿੱਧੂ ਵੱਲੋਂ ਬਣਾਈ ਫਰੰਟ ‘ਤੇ ਚੁਟਕੀ ਲੈਂਦਿਆਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਹੈ ਕਿ ਦਰਅਸਲ ਇਹ ‘ਆਵਾਜ਼-ਏ-ਪੰਜਾਬ’ ਨਹੀਂ ‘ਲਿਫਾਫ-ਏ-ਪੰਜਾਬ’ ਹੈ। ਸਿੱਧੂ ਜਾਂ ਇਸ ਦੀ ਜੁੰਡਲੀ ਦੇ ਪੱਲੇ ਕੁਝ ਹੈ ਨਹੀਂ, ਖਾਹਮਖਾਹ ਗੁੰਮਰਾਹਕੁੰਨ ਪ੍ਰਚਾਰ ਕਰ ਰਹੇ ਹਨ। ਜੇਕਰ ਇਸ ਨੂੰ ਸਿੱਖ ਤੇ ਪੰਜਾਬ ਵਿਰੋਧੀ ਧਿਰ ‘ਆਪ’ ਪਾਰਟੀ ਦੀ ਹੀ ਦੂਜੀ ਟੀਮ ਕਿਹਾ ਜਾਵੇ ਤਾਂ ਗਲਤ ਨਹੀਂ ਹੋਵੇਗਾ। ਬੀਬੀ ਬਾਦਲ ਪਿੰਡ ਜੱਸੀ ਪੌ ਵਾਲੀ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਦਿੱਲੀ ਦੇ ਲੋਕਾਂ ਨੇ ‘ਆਪ’ ਨੂੰ ਸਰਕਾਰ ਬਣਾਉਣ ਦਾ ਮੌਕਾ ਦਿੱਤਾ ਪਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜਾਂ ਇਸ ਦੇ ਮੰਤਰੀ ਇਕ ਵੀ ਵਾਅਦੇ ‘ਤੇ ਪੂਰੇ ਨਹੀਂ ਉਤਰੇ, ਸਗੋਂ ਸਰਕਾਰੀ ਖਰਚਿਆਂ ‘ਤੇ ਸੈਰ-ਸਪਾਟਾ ਕਰ ਰਹੇ ਹਨ। ਦਿੱਲੀ ਵਿਚ ਚਿਕਨਗੁਨੀਆ ਤੇ ਡੇਂਗੂ ਨਾਲ ਮੌਤਾਂ ਹੋ ਰਹੀਆਂ ਹਨ ਤੇ ਬਾਕੀ ਸਿਹਤ ਸਹੂਲਤਾਂ ਦਾ ਵੀ ਬੁਰਾ ਹਾਲ ਹੈ, ਜਦਕਿ ‘ਆਪ’ ਆਗੂਆਂ ਨੇ ਪੰਜਾਬ ਤੇ ਗੋਆ ਦਾ ਰੁਖ਼ ਕਰ ਲਿਆ ਹੈ।                 ਇਸ ਮੌਕੇ ਪਰਮਜੀਤ ਕੌਰ ਗੁਲਸ਼ਨ ਇੰਚਾਰਜ ਹਲਕਾ ਬਠਿੰਡਾ, ਗੁਰਦੀਪ ਸਿੰਘ ਕੋਟ ਸ਼ਮੀਰ ਮੈਂਬਰ ਜ਼ਿਲਾ ਪ੍ਰੀਸ਼ਦ, ਡਾ. ਓਮ ਪ੍ਰਕਾਸ਼ ਸ਼ਰਮਾ ਤੇ ਹੋਰ ਆਗੂ ਮੌਜੂਦ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *