ਯੂਥ ਕਾਂਗਰਸ ਨੇ ਮੋਟਸਾਇਕਲ ਰੈਲੀ ਰਾਹੀਂ ਕੀਤਾ ਲੋਕਾਂ ਨੂੰ ਜਾਗਰੂਕ

ss1

ਯੂਥ ਕਾਂਗਰਸ ਨੇ ਮੋਟਸਾਇਕਲ ਰੈਲੀ ਰਾਹੀਂ ਕੀਤਾ ਲੋਕਾਂ ਨੂੰ ਜਾਗਰੂਕ

13trnp33
ਹਰੀਕੇ ਪੱਤਣ,੧੬ ਸਤੰਬਰ (ਗਗਨਦੀਪ ਸਿੰਘ)-ਯੂਥ ਕਾਂਗਰਸ ਲੋਕ ਸਭਾ ਹਲਕਾ ਖਡੂਰ ਸਾਹਿਬ ਵੱਲੋਂ ਅੱਜ ਹਰਪ੍ਰੀਤ ਸਿੰਘ ਪ੍ਰਧਾਨ ਦੀ ਅਗਵਾਈ ਹੇਠ ਹਲਕਾ ਪੱਟੀ ਤੋਂ ਮੋਟਰਸਾਇਕਲ ਰੈਲੀ ਕੱਢੀ ਗਈ। ਜਿਸ ਨੂੰ ਰਵਾਨਾਂ ਕਰਨ ਲਈ ਵਿਸ਼ੇਸੇ ਤੌਰ ਤੇ ਕੁਲਬੀਰ ਸਿੰਘ ਜ਼ੀਰਾ ਮੀਤ ਪ੍ਰਧਾਨ ਯੂਥ ਕਾਂਗਰਸ ਪੰਜਾਬ ਅਤੇ ਗੋਲਡੀ ਅਗਨੀਹੋਤਰੀ ਪੁੱਜੇ। ਇਹ ਰੈਲੀ ਦਾਣਾ ਮੰਡੀ ਪੱਟੀ ਤੋਂ ਸ਼ੁਰੂ ਹੋਈ ਜੋ ਪੱਟੀ ਮੋੜ, ਹਰੀਕੇ, ਸਰਹਾਲੀ, ਨੌਸ਼ਹਿਰਾ ਪੰਨੂੰਆ, ਰਸੂਲਪੁਰ ਨਹਿਰਾਂ ਤੋਂ ਹੁੰਦੀ ਹੋਈ ਵਾਪਿਸ ਪੱਟੀ ਦੇ ਇਤਿਹਾਸਿਕ ਗੁਰਦੁਆਰਾ ਬੀਬੀ ਰਜਨੀ ਜੀ ਵਿਖੇ ਪਹੁੰਚ ਕੇ ਸਮਾਪਤ ਹੋਈ। ਇਸ ਮੌਕੇ ਕੁਲਬੀਰ ਸਿੰਘ ਜ਼ੀਰਾ ਅਤੇ ਹਰਪ੍ਰੀਤ ਸਿੰਘ ਨੇ ਨੌਜਵਾਨਾਂ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨਸ਼ਿਆਂ ਦੀ ਵਪਾਰੀ ਬਣ ਚੁੱਕੀ ਹੈ, ਜਿਸ ਕਾਰਨ ਨੌਜਵਾਨ ਪੀੜੀ ਬਰਬਾਦ ਹੋ ਰਹੀ ਹੈ। ਉਨਾਂ ਦੱਸਿਆ ਕਿ ਯੂਥ ਕਾਂਗਰਸ ਵੱਲੋਂ ਇਸ ਮੋਟਰਸਾਇਕਲ ਰੈਲੀ ਰਾਹੀਂ ਪੰਜਾਬ ਦੀ ਜਨਤਾ ਨੂੰ ਜਾਗਰੂਕ ਕੀਤਾ ਜਾਵੇਗਾ, ਕਿ ਪੰਜਾਬ ਵਿੱਚ ਕਾਂਗਰਸ ਦੀ ਅਗਵਾਈ ਵਾਲੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਲੈ ਕੇ ਆਓ ਤਾਂ ਜੋ ਹਰੇਕ ਵਰਗ ਖੁਸ਼ਹਾਲੀ ਜੀਵਨ ਬਤੀਤ ਕਰ ਸਕੇ। ਇਸ ਮੌਕੇ ‘ਤੇ ਸਤਬੀਰ ਸਿੰਘ ਰੰਮੀ, ਗੁਲੇਡੀ, ਡਾ: ਹਰਭਜਨ ਸਿੰਘ, ਰੇਸ਼ਮ ਸਿੰਘ, ਗੁਰਵਿੰਦਰ ਸਿੰਘ, ਜਗਦੀਪ ਸਿੰਘ, ਮਲਕੀਤ ਸਿੰਘ, ਜਗਮੀਤ ਸਿੰਘ, ਨਿਰਮਲ ਸਿੰਘ, ਗੁਰਚਰਨ ਸਿੰਘ, ਹੀਰਾ ਸਿੰਘ, ਹਨੀ, ਚੁਟਾਲਾ, ਧਰਮਿੰਦਰ ਸਿੰਘ ਟੀਟੂ, ਭਗਵਾਨ ਸਿੰਘ, ਬਲਜਿੰਦਰ ਸਿੰਘ, ਅਮਿਤ ਜੌੜਾ, ਹਰਮਨ ਸਿੰਘ, ਹੀਰਾ ਸਿੰਘ, ਪ੍ਰਿੰਸੀਪਲ ਹਰਦੀਪ ਸਿੰਘ ਚੇਅਰਮੈਨ, ਜਸਬੀਰ ਸਿੰਘ, ਮੁਖਤਿਆਰ ਸਿੰਘ, ਲੱਖਾ ਸਿੰਘ, ਗੁਰਚਰਨ ਸਿੰਘ, ਪਵਨ ਕੁਮਾਰ ਧਵਨ, ਡਾ: ਭਜਨ ਸਿੰਘ ਅਤੇ ਬਲਜਿੰਦਰ ਸਿੰਘ ਬੱਬਾ ਸਮੇਤ ਵੱਡੀ ਗਿਣਤੀ ਵਿੱਚ ਨੌਜਵਾਨ ਹਾਜ਼ਿਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *