16 ਮਈ ਨੂੰ ਚੰਡੀਗੜ੍ਹ ਬਾਦਲ ਦੀ ਕੋਠੀ ਦੇ ਘੇਰਾਉ ਲਈ ਆਮ ਆਦਮੀ ਪਾਰਟੀ ਦਾ ਵਿਰੋਧ ਮਾਰਚ ਹੋਵੇਗਾ ਇਤਿਹਾਸਿਕ

ss1

ਉੱਘੇ ਗਾਇਕ ਹਾਕਲ ਬਖਤੜੀਵਾਲਾ ਹੋਏ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ
16 ਮਈ ਨੂੰ ਚੰਡੀਗੜ੍ਹ ਬਾਦਲ ਦੀ ਕੋਠੀ ਦੇ ਘੇਰਾਉ ਲਈ ਆਮ ਆਦਮੀ ਪਾਰਟੀ ਦਾ ਵਿਰੋਧ ਮਾਰਚ ਹੋਵੇਗਾ ਇਤਿਹਾਸਿਕ

ਲੁਧਿਆਣਾ 8 ਮਈ 2016: ਆਮ ਆਦਮੀ ਪਾਰਟੀ ਦੇ ਸੁਬਾ ਕਮਿਊਨੀਕੇਸ਼ਨ ਵਿੰਗ ਦੇ ਮੁੱਖੀ ਗੁਰਪ੍ਰੀਤ ਘੁੱਗੀ ਨੇ ਕਿਸਾਨਾਂ ਦੀ ਹਾਲਤ ਬੱਦ ਤੋਂ ਬੱਦਤਰ ਕਰਨ ਲਈ ਬਾਦਲਾਂ ਨੂੰ ਦੋਸ਼ੀ ਠਿਹਰਾਉਂਦਿਆਂ ਦਾਆਵਾ ਕੀਤਾ ਕਿ ਆਪ ਦਾ ੧੬ ਮਾਰਚ ਦਾ ਚੰਡੀਗੜ੍ਹ ਬਾਦਲ ਦੀ ਕੋਠੀ ਦੇ ਘੇਰਾਓ ਲਈ ਵਿਰੋਧ ਮਾਰਚ ਇਤਿਹਾਸਿਕ ਹੋਵੇਗਾ, ਜਿਸ ਵਿੱਚ ਆਮ ਆਦਮੀ ਪਾਰਟੀ ਦੇ ਹਜ਼ਾਰਾਂ-ਲੱਖਾਂ ਵਾਲੰਟੀਅਰਜ਼ ਬੇਸ਼ੁਮਾਰ ਜੋਸ਼ ਨਾਲ ਹਿੱਸਾ ਲੈਣਗੇ।
ਲੁਧਿਆਣਾ ਵਿਖੇ ੧੬ ਮਈ ਦੇ ਵਿਰੋਧ ਮਾਰਚ ਨੂੰ ਸਫਲ ਬਣਾਉਣ ਲਈ ਕੀਤੀ ਗਈ ਵਿਸ਼ਾਲ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ. ਘੁੱਗੀ ਨੇ ਕਿਹਾ ਕਿ ਪੰਜਾਬ ਵਿੱਚ ਸਾਰੇ ਦੇਸ਼ ਲਈ ਅਨਾਜ ਪੈਦਾ ਕਰਨ ਵਾਲਾ ਕਿਸਾਨ ਅੱਜ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੈ। ਜਿਸ ਦੀ ਜਿੰਮੇਵਾਰ ਸਿਰਫ ਤੇ ਸਿਰਫ ਬਾਦਲ ਸਰਕਾਰ ਹੈ, ਜਿਸ ਨੇ ਕਿਸਾਨਾਂ ਦੇ ਕਿਸਾਨਾਂ ਦੇ ਮਸਲਿਆਂ ਨੂੰ ਗੰਭੀਰਤਾ ਨਾਲ ਨਹੀਂ ਲਿਆ। ਉਹਨਾਂ ਕਿਹਾ ਕਿ ਬਾਦਲ ਸਰਕਾਰ ਕਿਸਾਨਾਂ ਦੀ ਹਿਤੈਸ਼ੀ ਹੋਣ ਦੇ ਦਾਅਵੇ ਹੋਣ ਦੇ ਜ਼ਰੂਰ ਕਰਦੀ ਹੈ, ਪਰ ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਕੇਂਦਰ ਵਿੱਚ ਮੋਦੀ ਸਰਕਾਰ ਬਣਨ ਤੇ ਵੀ ਕੋਈ ਠੋਸ ਫੈਸਲਾ ਨਹੀਂ ਕਰਵਾ ਸਕੀ।

ਸ. ਘੁੱਗੀ ਨੇ ਕੇਂਦਰ ਅਤੇ ਰਾਜ ਸਰਕਾਰ ਦੀ ਸ਼ਹੀਦਾਂ ਨੂੰ ਅਣਗੋਲਿਆਂ ਕਰਨ ਦੀ ਸਖਤ ਨਿਖੇਧੀ ਕਰਦਿਆਂ ਕਿਹਾ ਕਿ ਅੱਜ ਵੀ ਦਿੱਲੀ ਯੂਨੀਵਰਸਿਟੀ ਦੀ ਇਤਿਹਾਸ ਦੀ ਕੀਤਾਬ ਵਿੱਚ ਦੇਸ਼ ਦੇ ਮਹਾਨ ਸ਼ਹੀਦ ਭਗਤ ਸਿੰਘ ਨੂੰ ਅੱਤਵਾਦੀ ਦੱਸ ਕੇ ੨੬ ਸਾਲ ਤੋਂ ਪੜਾਇਆ ਜਾ ਰਿਹਾ ਹੈ, ਜਿਸ ਨੰੂੰ ਸਹੀ ਕਰਨ ਲਈ ਮੁੱਖ ਮੰਤਰੀ ਬਾਦਲ ਨੇ ਕਦੇ ਵੀ ਅਵਾਜ਼ ਨਹੀਂ ਊਠਾਈ। ਉਹਨਾਂ ਕਿਹਾ ਕਿ ਦੇਸ਼ ਵਿੱਚ ਸ਼ਹੀਦਾਂ ਅਤੇ ਹੋਰ ਉੱਘੀਆਂ ਸ਼ਖਸ਼ੀਅਤਾਂ ਬਾਰੇ ਕਿਸੇ ਵੀ ਪੱਧਰ ਤੇ ਸਿੱਖਿਆ ਨਹੀਂ ਦਿੱਤੀ ਜਾਂਦੀ ਅਤੇ ਇੱਕ ਸਾਜ਼ਿਸ਼ ਅਧੀਨ ਕੁੱਝ ਹੀ ਨੇਤਾਵਾਂ ਨੂੰ ਦੇਸ਼ ਦੇ ਹੀਰੋ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਇੱਕ ਜਨਤਕ ਆਂਦੋਲਨ ਵਜੋਂ ਉੱਭਰੀ ਹੈ ਅਤੇ ਇਹ ਦੇਸ਼ ਅਤੇ ਪੰਜਾਬ ਵਿੱਚੋਂ ਭ੍ਰਿਸ਼ਟਾਚਾਰ, ਮਾਫੀਆ ਰਾਜ ਗੁੰਡਾ ਰਾਜ ਅਤੇ ਬੇਰੋਜ਼ਗਾਰੀ ਖਤਮ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ।

ਸ. ਘੁੱਗੀ ਨੇ ਆਪ ਦੇ ਸਾਰੇ ਵਾਲੰਟੀਅਰਜ਼ ਨੂੰ ਅਪੀਲ ਕੀਤੀ ਕਿ ਆਉਣ ਵਾਲੇ ਦਿਨਾਂ ਨੂੰ ੧੬ ਮਈ ਦੇ ਵਿਰੋਧ ਮਾਰਚ ਨੂੰ ਇੱਕ ਜਨਤਕ ਮੁਹਿੰਮ ਬਣਾਉਣ ਲਈ ਦਿਨ ਰਾਤ ਇੱਕ ਕਰ ਦੇਣ। ਉਹਨਾਂ ਕਿ ਇਸ ਮਾਰਚ ਨਾਲ ਕਿਸਾਨ ਵਿਰੋਧੀ ਬਾਦਲ ਸਰਕਾਰ ਨੂੰ ਜਗਾਇਆ ਜਾਏਗਾ। ਸਮਾਗਮ ਨੂੰ ਸੰਬੋਧਨ ਕਰਦਿਆਂ ਜ਼ੋਨਲ ਕੋਆਰਡੀਨੇਟਰ ਕਰਨਲ ਸੀ. ਐਮ. ਲਖਨਪਾਲ ਅਤੇ ਕਿਸਾਨ ਅਤੇ ਮਜਦੁਰ ਵਿੰਗ ਦੇ ਸੁਬਾ ਜਨਰਲ ਸਕੱਤਰ ਅਹਿਬਾਬ ਸਿੰਘ ਗਰੇਵਾਲ ਨੇ ਆਪ ਵਾਲੰਟੀਅਰਜ਼ ਨੂੰ ਵੱਧ ਤੋਂ ਵੱਧ ਲੋਕਾਂ ਦੀ ਵਿਰੋਧ ਮਾਰਚ ਵਿੱਚ ਸ਼ਮੂਲੀਅਤ ਯਕੀਨੀ ਬਣਾਉਣ ਲਈ ਕਿਹਾ।

ਸਮਾਗਮ ਨੂੰ ਹੋਰਨਾਂ ਤੋਂ ਇਲਾਵਾ ਡਾ. ਐਚ ਐਸ ਪੰਨੂੰ, ਕਾਂਵਲਜੀਤ ਸਿੰਘ ਦੂਆ, ਮੋਹਨ ਵਿਰਕ, ਕਰਨਲ ਦਰਸ਼ਨ ਢਿੱੱਲੋਂ ਸੁਰੇਸ਼ ਗੋਇਕ, ਸੁਲਤਾਨ ਸਿੰਘ, ਅਮਰੀਕ ਸਿੰਘ ਬੱਤਰਾ, ਮਿਸ ਸ਼ਬਨਮ ਅਤੇ ਸ਼੍ਰੀ ਮਤੀ ਸੇਖੌਂ ਨੇ ਵੀ ਪਾਰਟੀ ਵਾਲੰਟੀਅਰਜ਼ ਨੂੰ ਸੰਬੋਧਨ ਕੀਤਾ।

print
Share Button
Print Friendly, PDF & Email

Leave a Reply

Your email address will not be published. Required fields are marked *