ਏਕ ਨੂਰ ਵੈਲਫੇਅਰ ਸੁਸਾਇਟੀ ਵਲੋਂ 8ਵਾਂ ਮਹਾਨ ਕੀਰਤਨ ਦਰਬਾਰ ਅੱਜ, ਤਿਆਰੀਆਂ ਮੁਕੰਮਲ

ss1

ਏਕ ਨੂਰ ਵੈਲਫੇਅਰ ਸੁਸਾਇਟੀ ਵਲੋਂ 8ਵਾਂ ਮਹਾਨ ਕੀਰਤਨ ਦਰਬਾਰ ਅੱਜ, ਤਿਆਰੀਆਂ ਮੁਕੰਮਲ

ek-noorਸ਼੍ਰੀ ਅਨੰਦਪੁਰ ਸਾਹਿਬ, 16 ਸਤੰਬਰ (ਦਵਿੰਦਰਪਾਲ ਸਿੰਘ/ ਅੰਕੁਸ਼): ਹਰ ਸਾਲ ਦੀ ਤਰਾਂ ਇਸ ਸਾਲ ਵੀ ਏਕ ਨੂਰ ਵੈਲਫੇਅਰ ਸੁਸਾਇਟੀ (ਰਜਿ:)ਸ਼੍ਰੀ ਅਨੰਦਪੁਰ ਸਾਹਿਬ ਵਲੋਂ 8ਵਾਂ ਮਹਾਨ ਕੀਰਤਨ ਦਰਬਾਰ ਅੱਜ 17 ਸਤੰਬਰ ਦਿਨ ਸ਼ਨੀਵਾਰ ਨੂੰ ਤਖਤ ਸ਼੍ਰੀ ਕੇਸਗੜ ਸਾਹਿਬ ਦੇ ਗਰਾਊਂਡ ਵਿਚ ਤਖਤ ਸ਼੍ਰੀ ਕੇਸਗੜ ਸਾਹਿਬ ਦੀ ਛਤਰ-ਛਾਇਆ ਹੇਠ ਸ਼ਾਮ 4 ਵਜੇਂ ਤੋਂ ਦੇਰ ਰਾਤ ਤੱਕ ਕਰਵਾਇਆ ਜਾ ਰਿਹਾ ਹੈ, ਜਿਸ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਇਹ ਪ੍ਰਗਟਾਵਾ ਏਕ ਨੂਰ ਵੈਲਫੇਅਰ ਸੁਸਾਇਟੀ ਸ਼੍ਰੀ ਅਨੰਦਪੁਰ ਸਾਹਿਬ ਦੇ ਪ੍ਰਧਾਨ ਭਾਈ ਰਜਿੰਦਰ ਸਿੰਘ ਜੀ ਰਾਹੀ ਵਲੋਂ ਇਕ ਮੀਟਿੰਗ ਦੌਰਾਨ ਕੀਤਾ ਗਿਆ। ਉਹਨਾਂ ਦੱਸਿਆ ਕਿ ਇਸ ਕੀਰਤਨ ਦਰਬਾਰ ਮੌਕੇ ਉੱਚ ਕੌਟੀ ਦੇ ਕੀਰਤਨੀਏ ਅਤੇ ਕਥਾ-ਵਾਚਕ ਭਾਈ ਉਂਕਾਰ ਸਿੰਘ ਜੀ ਊਨਾ ਸਾਹਿਬ ਵਾਲੇ, ਭਾਈ ਦਵਿੰਦਰ ਸਿੰਘ ਸੌਢੀ ਲੁਧਿਆਣੇ ਵਾਲੇ, ਭਾਈ ਗੁਰਪ੍ਰੀਤ ਸਿੰਘ ਜੀ ਸ਼ਿਮਲੇ ਵਾਲੇ, ਭਾਈ ਸਤਿੰਦਰ ਸਿੰਘ ਜੀ ਸਾਰੰਗ ਲੁਧਿਆਣੇ ਵਾਲੇ, ਭਾਈ ਰਣਜੀਤ ਸਿੰਘ ਜੀ ਗੋਹਰ ਕਥਾ ਵਾਚਕ, ਭਾਈ ਹਰਜਿੰਦਰ ਸਿੰਘ ਜੀ ਜਲੰਧਰ ਵਾਲੇ, ਭਾਈ ਕਮਲਦੀਪ ਸਿੰਘ ਨੰਗਲ ਵਾਲੇ, ਭਾਈ ਹਰਦੀਪ ਸਿੰਘ ਬਸਦੇਹੜਾ, ਭਾਈ ਕਰਮਜੀਤ ਸਿੰਘ ਜੀ ਨੰਗਲ ਵਾਲੇ ਆਦਿ ਸੰਗਤਾਂ ਨੂੰ ਗੁਰਬਾਣੀ ਕੀਰਤਨ ਅਤੇ ਕਥਾ ਵਿਚਾਰਾਂ ਰਾਹੀਂ ਨਿਹਾਲ ਕਰਨਗੇ, ਇਹਨਾਂ ਤੋਂ ਇਲਾਵਾ ਸਿੱਖ ਕੌਮ ਦੀਆਂ ਮਹਾਨ ਸ਼ਖਸ਼ੀਅਤਾਂ ਤਖਤ ਸ਼੍ਰੀ ਕੇਸਗੜ ਸਾਹਿਬ ਦੇ ਜੱਥੇਦਾਰ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਜੀ, ਸੰਤ ਬਾਬਾ ਲਾਭ ਸਿੰਘ ਜੀ ਕਾਰ ਸੇਵਾ ਕਿਲਾ ਅਨੰਦਗੜ ਸਾਹਿਬ ਆਦਿ ਹੋਰ ਵੀਮਹਾਨ ਸ਼ਖਸ਼ੀਅਤਾਂ ਇਸ ਸਮਾਗਮ ਦੌਰਾਨ ਸ਼ਮੂਲੀਅਤ ਕਰਨਗੀਆਂ। ਮੀਟਿੰਗ ਦੌਰਾਨ ਏਕਨੂਰ ਵੈਲਫੇਅਰ ਸੁਸਾਇਟੀ ਦੇ ਮੈਂਬਰ ਜੋਗਾ ਸਿੰਘ ਚੰਦਪੁਰ ਬੇਲਾ, ਡਾ:ਐਮ ਐਮ ਬਿਰੰਦਾ, ਪਰਵਿੰਦਰ ਸਿੰਘ, ਹਰਦੇਵ ਸਿੰਘ, ਅਮਰਜੀਤ ਸਿੰਘ, ਅਜੈਬ ਸਿੰਘ, ਅਵਤਾਰ ਸਿੰਘ, ਕੇਵਲ ਸਿੰਘ, ਮੋਹਣ ਸਿੰਘ ਕੈਂਥ, ਗੁਰਬਚਨ ਸਿੰਘ, ਅਰਸ਼ ਭਾਟੀਆ, ਅਮਰਦੀਪ ਸਿੰਘ ਸੰਧੂ, ਇੰਦਰਪ੍ਰੀਤ ਸਿੰਘ ਆਦਿ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *