ਖੇਡਾਂ ਨੂੰ ਪੰਜਾਬ ਦੇ ਨੌਜਵਾਨਾਂ ਵਿਚਾਲੇ ਪ੍ਰਮੋਟ ਕਰਨਾ ਚਾਹੀਦਾ ਹੈ: ਚੰਨੀ

ss1

ਅਕਾਲੀ ਦਲ, ਆਪ ਨੂੰ ਨੌਜਵਾਨਾਂ ਦੀ ਬੇਹਤਰੀ ਵਾਸਤੇ ਚੁੱਕਿਆ ਇਕ ਵੀ ਕਦਮ ਦੱਸਣ ਲਈ ਕਿਹਾ

ਖੇਡਾਂ ਨੂੰ ਪੰਜਾਬ ਦੇ ਨੌਜਵਾਨਾਂ ਵਿਚਾਲੇ ਪ੍ਰਮੋਟ ਕਰਨਾ ਚਾਹੀਦਾ ਹੈ: ਚੰਨੀ

 

ਸ੍ਰੀ ਚਮਕੌਰ ਸਾਹਿਬ/ਰੋਪੜ, 8 ਮਈ: ਪੰਜਾਬ ਦੇ ਨੌਜਵਾਨਾਂ ਵਾਸਤੇ ਵੱਖ ਵੱਖ ਖੇਡਾਂ ਨੂੰ ਖੇਡਣਾ ਜ਼ਰੂਰੀ ਕਰਨਾ ਚਾਹੀਦਾ ਹੈ, ਤਾਂ ਜੋ ਉਹ ਨਸ਼ਿਆਂ ਦੀ ਬਜਾਏ ਖੇਡਾਂ ਵੱਲ ਧਿਆਨ ਦੇ ਸਕਣ। ਸ੍ਰੀ ਚਮਕੌਰ ਸਾਹਿਬ ਸਪੋਰਟਸ ਟੂਰਨਾਮੈਂਟ ਦਾ ਉਦਘਾਟਨ ਕਰਦਿਆਂ ਵਿਰੋਧੀ ਧਿਰ ਦੇ ਲੀਡਰ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਖੇਡਾਂ ਵੱਲ ਲਿਜਾਣਾ ਹੈ। ਆਪਣੀ ਊਰਜਾ ਦਾ ਸਹੀ ਇਸਤੇਮਾਲ ਕਰਨ ਦਾ ਇਹੋ ਤਰੀਕਾ ਹੈ। ਪੰਜਾਬ ਦੇ ਹਰੇਕ ਪਿੰਡ ਕੋਲ ਖੇਡਾਂ ਨੂੰ ਪ੍ਰਮੋਟ ਕਰਨ ਲਈ ਲੋੜੀਂਦੀ ਰੂਰਲ ਇਨਫਰਾਸਟਰੱਕਚਰ ਹੈ, ਜਿਸਦਾ ਸਥਾਨਕ ਵਿਧਾਇਕ ਜਾਂ ਸਰਕਾਰ ਵੱਲੋਂ ਅਸਾਨੀ ਨਾਲ ਇਸਤੇਮਾਲ ਕੀਤਾ ਜਾ ਸਕਦਾ ਹੈ। ਸਰਕਾਰ ਨੂੰ ਵੀ ਪੇਂਡੂ ਖੇਡਾਂ ਨੂੰ ਪ੍ਰਮੋਟ ਕਰਨਾ ਚਾਹੀਦਾ ਹੈ।
ਅਕਾਲੀ ਭਾਜਪਾ ਸਰਕਾਰ ‘ਤੇ ਵਰਦਿਆਂ ਚੰਨੀ ਨੇ ਕਿਹਾ ਕਿ ਇਸ ਸਰਕਾਰ ਦੇ 10 ਸਾਲਾਂ ਦੇ ਕੁਸ਼ਾਸਨ ਦੌਰਾਨ ਪੰਜਾਬ ਦੇ ਨੌਜਵਾਨ ਨਸ਼ਿਆਂ ਵੱਲ ਚਲੇ ਗਏ ਹਨ। ਸਰਕਾਰ ਨੂੰ ਨੌਜਵਾਨਾਂ ਨੂੰ ਖੇਡਾਂ ਲਿਜਾਣ ਦੀ ਚਿੰਤਾ ਨਹੀਂ ਹੈ। ਪੰਜਾਬ ਦਾ ਭਵਿੱਖ ਦਾਅ ‘ਤੇ ਲੱਗ ਚੁੱਕਾ ਹੈ। ਸਾਡੇ ਨੌਜਵਾਨਾਂ ਨੂੰ ਪਹਿਲਾਂ ਹੀ ਸਰੀਰਿਕ ਟੈਸਟ ਪਾਸ ਨਾ ਕਰਨ ਕਾਰਨ ਫੌਜਾਂ ਵੱਲੋਂ ਲੈਣ ਤੋਂ ਮਨ੍ਹਾਂ ਕਰ ਦਿੱਤਾ ਗਿਆ ਹੈ। ਪਹਿਲਾਂ ਫੌਜ ‘ਚ ਭਰਤੀ ‘ਚ ਪੰਜਾਬ ਦਾ ਨਾਂ ਹੁੰਦਾ ਸੀ, ਸਾਡੇ ਨੌਜਵਾਨਾਂ ਨੂੰ ਵਧੀਆ ਸਿਹਤ ਕਾਰਨ ਪਹਿਲ ਦਿੱਤੀ ਜਾਂਦੀ ਸੀ, ਪਰ ਅੱਜ ਇਨ੍ਹਾਂ ਨੂੰ ਫੌਜਾਂ ਵੱਲੋਂ ਲੈਣ ਤੋਂ ਮਨ੍ਹਾਂ ਕੀਤਾ ਜਾ ਰਿਹਾ ਹੈ। ਦੂਜੀ ਗੱਲ, ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਨੇ ਵਰਲਡ ਕਬੱਡੀ ਲੀਗ ਵਾਸਤੇ ਵਿਸ਼ਵ ਭਰ ਤੋਂ ਟੀਮਾਂ ਨੂੰ ਲਿਆਉਣ ਵਾਸਤੇ ਕਰੋੜਾਂ ਰੁਪਏ ਖਰਚੇ ਹਨ, ਪਰ ਜਾਣਬੁੱਝ ਕੇ ਸਾਡੇ ਨੌਜਵਾਨਾਂ ਨੂੰ ਮਾੜੇ ਹਾਲਾਤਾਂ ‘ਚ ਛੱਡ ਦਿੱਤਾ ਗਿਆ ਹੈ। ਜਿਨ੍ਹਾਂ ਨੂੰ ਪੇਂਡੂ ਪੱਧਰ ‘ਤੇ ਖੇਡਾਂ ਨੂੰ ਪ੍ਰਮੋਟ ਕਰਨਾ ਚਾਹਦਾ ਹੈ।
ਸਿਆਸੀ ਪਾਰਟੀਆਂ ਤੇ ਸਿਆਸਤਦਾਨਾਂ ਨੂੰ ਅਪੀਲ ਕਰਦਿਆਂ ਚੰਨੀ ਨੇ ਕਿਹਾ ਕਿ ਸਾਰਿਆਂ ਨੂੰ ਨੌਜਵਾਨਾਂ ਨੂੰ ਵੱਖ ਵੱਖ ਖੇਡਾਂ ‘ਚ ਲਿਜਾਣ ਲਈ ਕੰਮ ਕਰਨਾ ਚਾਹੀਦਾ ਹੈ। ਕ੍ਰਿਕੇਟ, ਫੁੱਟਬਾਲ, ਵਾਲੀ ਬਾਲ ਤੇ ਕਬੱਡੀ ਵਰਗੀਆਂ ਖੇਡਾਂ ਸੂਬੇ ਦੇ ਹਰੇਕ ਪਿੰਡ ‘ਚ ਅਯੋਜਿਤ ਕੀਤੀਆਂ ਜਾ ਸਕਦੀਆਂ ਹਨ। ਸਾਨੂੰ ਬਤੌਰ ਸਿਆਸਤਦਾਨ ਅੱਗੇ ਵੱਧਣਾ ਚਾਹਦਾ ਹੈ ਅਤੇ ਨੌਜਵਾਨਾਂ ਦੀ ਬੇਹਤਰੀ ਲਈ ਕੰਮ ਕਰਨਾ ਚਾਹੀਦਾ ਹੈ। ਇਹ ਟੂਰਨਾਮੈਂਟ ਵੀ ਮੈਂ ਸ਼ੁਰੂ ਕੀਤਾ ਸੀ, ਤਾਂ ਜੋ ਹਲਕੇ ‘ਚ ਖੇਡਾਂ ਨੂੰ ਪ੍ਰਮੋਟ ਕੀਤਾ ਜਾਵੇ। ਉਨ੍ਹਾਂ ਨੇ ਨੌਜਵਾਨਾਂ ਨੂੰ ਆਪ ਦੀਆਂ ਸਾਜਿਸ਼ਾਂ ਤੋਂ ਬੱਚਣ ਦੀ ਚੇਤਾਵਨੀ ਦਿੱਤੀ, ਜਿਹੜੇ ਖੁਦ ਨੂੰ ਪੰਜਾਬ ਦੇ ਨੌਜਵਾਨਾਂ ਦਾ ਰੱਖਿਅਕ ਦੱਸਦੇ ਹਨ। ਨੌਜਵਾਨਾਂ ਨੂੰ ਇਨ੍ਹਾਂ ਤੋਂ ਪੁੱਛਣਾ ਚਾਹੀਦਾ ਹੈ ਕਿ ਇਨ੍ਹਾਂ ਨੇ ਦਿੱਲੀ ਦੇ ਨੌਜਵਾਨਾਂ ਲਈ ਭਲਾਈ ਵਾਸਤੇ ਕੁਝ ਕੀਤਾ ਹੈ, ਜਿਥੇ ਇਹ ਦੋ ਸਾਲਾਂ ਤੋਂ ਸੱਤਾ ‘ਚ ਹਨ।
ਮੁਹੰਮਦ ਸਦੀਕ ਵਿਧਾਇਕ ਨੇ ਕਿਹਾ ਕਿ ਸਿਰਫ ਕਾਂਗਰਸ ਹੀ ਪੰਜਾਬ ਦੀ ਨੌਜਵਾਨ ਪੀੜਤਾਂ ਨੂੰ ਬਚਾ ਸਕਦੀ ਹੈ। ਲੋਕਾਂ ਨੂੰ ਪੁਖਤਾ ਕਰਨਾ ਚਾਹੀਦਾ ਹੈ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਹੀ ਸੱਤਾ ‘ਚ ਆਵੇ, ਤਾਂ ਜੋ ਪੰਜਾਬ ਦੇ ਨੌਜਵਾਨਾਂ ਦਾ ਭਵਿੱਖ ਸੁਰੱਖਿਅ ਕੀਤੀ ਜਾ ਸਕੇ।
ਮੌਜ਼ੂਦਗੀ ਨੂੰ ਸੰਬੋਧਨ ਕਰਦਿਆਂ ਸੀਨੀਅਰ ਕਾਂਗਰਸੀ ਆਗੂ ਤੇ ਪਦਮਸ੍ਰੀ ਹੰਸ ਰਾਜ ਹੰਸ ਨੇ ਕਿਹਾ ਕਿ ਖੇਡਾਂ ਤੇ ਸੰਗੀਤ ਨੂੰ ਨਸ਼ਿਆਂ ਦੇ ਵਿਕਲਪ ਵਜੋਂ ਲਿਆ ਜਾ ਸਕਦਾ ਹੈ। ਇਨ੍ਹਾਂ ਨੂੰ ਪ੍ਰਮੋਟ ਕਰਨਾ ਸਰਕਾਰ ਦਾ ਫਰਜ ਹੈ, ਲੇਕਿਨ ਉਹ ਫੇਲ ਰਹੀ ਹੈ। ਸਰਕਾਰ ਬਣਨ ਤੋਂ ਬਾਅਦ ਕਾਂਗਰਸ ਸੂਬੇ ਦੇ ਹਰੇਕ ਪਿੰਡ ‘ਚ ਸਪੋਰਟਸ ਅਕੈਡਮੀਆਂ ਖੋਲ੍ਹਗੀ, ਤਾਂ ਜੋ ਪੇਂਡੂ ਲੋਕਾਂ ਨੂੰ ਬੇਹਤਰ ਸੁਵਿਧਾਵਾਂ ਦਿੱਤੀਆਂ ਜਾ ਸਕਣ।

print
Share Button
Print Friendly, PDF & Email

Leave a Reply

Your email address will not be published. Required fields are marked *