ਬਾੜੀਆਂ ਕਲਾਂ ਵਿਚ ਸਰਕਾਰੀ ਦਬਾਓ ਹੇਠ ਗਰੀਬ ਘਰ ਨੇ ਰਸੋਈ ਦੀ ਬਣਾਈ ਟੁਆਲਿਟ ਤੇ ਬੈੱਡ ਰੂਮ ਚ ਬਣਾਇਆ ਗਟਰ : ਧੀਮਾਨ

ss1

ਬਾੜੀਆਂ ਕਲਾਂ ਵਿਚ ਸਰਕਾਰੀ ਦਬਾਓ ਹੇਠ ਗਰੀਬ ਘਰ ਨੇ ਰਸੋਈ ਦੀ ਬਣਾਈ ਟੁਆਲਿਟ ਤੇ ਬੈੱਡ ਰੂਮ ਚ ਬਣਾਇਆ ਗਟਰ : ਧੀਮਾਨ
ਸਵਚਛੱਤਾ ਅਭਿਆਨ ਵਿਚ ਹੋ ਰਹੀ ਹੈ ਖਾਨਾ ਪੂਰਤੀ ਲੋਕਾਂ ਨੂੰ ਅਪਣੇ ਘਰਾਂ ਵਿਚ ਕੱਚੇ ਗਟਰ ਬਨਾਉਣ ਲਈ ਕੀਤਾ ਜਾ ਰਿਹਾ ਹੈ ਮਜਬੂਰ
ਮੋਦੀ ਸਰਕਾਰ ਦਾ ਸਵਛੱਤਾ ਅਭਿਆਨ ਤਹਿਤ ਘਟੀਆ ਟੁਆਲਿਟਾਂ ਦੀ ਉਸਾਰੀ ਦਾ ਕੰਮ ਪੈਦਾ ਕਰੇਗਾ ਕੈਂਸਰ ਤੇ ਵਾਤਾਵਰਣ ਨੂੰ ਕਰੇਗਾ ਦੂਸ਼ਿਤ

picture2ਗੜ੍ਹਸ਼ੰਕਰ, 16 ਸਤੰਬਰ (ਅਸ਼ਵਨੀ ਸ਼ਰਮਾ): ਲੇਬਰ ਪਾਰਟੀ ਅਤੇ ਭਾਰਤ ਜਗਾਓ ਅੰਦੋਲਨ ਦੇ ਰਾਸ਼ਟਰੀ ਪ੍ਰਧਾਨ ਜੈ ਗੋਪਾਲ ਧੀਮਾਨ ਅਤੇ ਦਵਿੰਦਰ ਸਿੰਘ ਥਿੰਦ ਨੇ ਪਿੰਡ ਬਾੜੀਆਂ ਕਲਾਂ ਵਿਚ ਸਵੱਛ ਭਾਰਤ ਸਕੀਮ ਤਹਿਤ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਵਿਭਾਗ ਪੰਜਾਬ ਅਤੇ ਕੇਂਦਰ ਸਰਕਾਰ ਵਲੋਂ ਗਰੀਬ ਘਰਾਂ ਵਿਚ ਬਣਾਈਆਂ ਟੁਆਲਿਟਾਂ ਨੂੰ ਲੈ ਕੇ ਪਿੰਡ ਦੇ ਸਮਾਜ ਸੇਵਕ ਜੈ ਰਾਮ ਨੂੰ ਨਾਲ ਲੈ ਕੇ ਘਰਾਂ ਵਿਚ ਜਾ ਕੇ ਮੋਕਾ ਵੇਖਣ ਤੋਂ ਬਾਅਦ ਕੇਂਦਰ ਸਰਕਾਰ ਦੀ ਖਾਨਾ ਪੂਰਤੀ ਵਾਲੀਆਂ ਨੀਤੀਆਂ ਦਾ ਸਖਤ ਨਿੰਦਾ ਕਰਦਿਆਂ ਕਿਹਾ ਕਿ ਜਿਹੜਾ ਤਰੀਕਾ ਘਰ ਘਰ ਟੁਆਲਿਟਾਂ ਬਨਾਉਣ ਦਾ ਪ੍ਰੋਗਰਾਮ ਬਣਾਇਆ ਗਿਆ, ਉਹ ਵੱਡੀਆਂ ਤਰੁੱਟੀਆਂ ਦਾ ਸ਼ਿਕਾਰ ਹੈ।, ਜਦੋਂ ਬਚਨੀ ਦੇਵੀ ਦੇ ਘਰ ਦੀ ਹਾਲਤ ਵੇਖੀ ਤਾਂ ਉਸ ਨੇ ਰਸੋਈ ਦੀ ਥਾਂ ਟੁਆਲਿਟ ਬਣਾ ਲਈ ਪਰ ਜਿਹੜੀ ਉਸ ਦੀ ਰਸੋਈ ਉਤੇ ਸਰਕੰਡੇ ਦੀ ਛੱਤ ਪਈ ਸੀ ਉਸ ਨੂੰ ਹਾਲੇ ਵੀ ਉੂਸੇ ਤਰਾਂ ਰਖਿਆ ਹੋਇਆ ਹੈ ਤੇ ਰਾਤ ਬਤਾਉਣ ਵਾਲੇ ਕਮਰੇ ਵਿਚ ਗਟਰ ਬਣਾ ਲਿਆ ਪਰ ਜਦੋਂ ਕਿ ਕਮਰੇ ਦੀ ਹਾਲਤ ਤਾਂ ਪਹਿਲਾਂ ਹੀ ਖਸਤਾ ਹੈ, ਉਸ ਨੂੰ ਤਰੇੜਾਂ ਆਈਆਂ ਹੋਈਆਂ ਹਨ ਤੇ ਉਥੇ ਸੈਫਟੀ ਨਾਮ ਦੀ ਕੋਈ ਚੀਜ਼ ਤਕ ਵੇਖਣ ਨੂੰ ਨਹੀਂ ਮਿਲਦੀ। ਇਸੇ ਤਰਾਂ ਹੋਰ ਵੀ ਕਈ ਘਰਾਂ ਵਿਚ ਰਸੋਈ ਦੇ ਸਾਹਮਣੇ ਹੀ ਗਟਰ ਹੈ। ਇਹ ਯੋਜਨਾ ਭਵਿੱਖ ਵਿਚ ਕੈਂਸਰ, ਟੀ ਬੀ, ਦਮਾ ਅਤੇ ਵਾਤਾਵਰਵਣ ਦੀ ਤਬਾਹੀ ਤੋਂ ਸਿਵਾ ਕੁਝ ਵੀ ਨਹੀਂ ਦੇਵੇਗੀ, ਬਹੁਤ ਸਾਰੇ ਘਰਾਂ ਵਿਚ ਰਸੋਈ ਦੇ ਸਾਹਮਣੇ ਹੀ ਟੁਆਲਿਟ ਦਾ ਗਟਰ ਹੈ ਅਤੇ ਲੋਕਾਂ ਨੂੰ ਪੱਕੇ ਗਟਰਾਂ ਦੀ ਵਰਤੋਂ ਕਰਨ ਦੀ ਥਾਂ ਉਤੇ ਉਸੇ ਗਟਰ ਦੇ ਆਸ ਪਾਸ ਕੱਚਾ ਟੁਆਲਿਟ ਪਿੱਟ ਬਨਾਉਣ ਲਈ ਬੜੇ ਮਨੋਵਿਗਿਆਨਕ ਤਰੀਕਿਆਂ ਨਾਲ ਇਹ ਕਹਿ ਕੇ ਮਜਬੂਰ ਕੀਤਾ ਜਾ ਰਿਹਾ ਹੈ ਕਿ ਟੁਆਲਿਟਾਂ ਦੀ ਦੁਸਰੀ ਕਿਸ਼ਤ 7500 ਰੁ: ਦੀ ਨਹੀਂ ਦਿਤੀ ਜਾਵੇਗੀ, ਨਾਲ ਹੀ ਸਵਾਲ ਪੈਦਾ ਹੁੰਦਾ ਹੈ ਕਿ ਜਿਨਾਂ ਘਰਾਂ ਵਿਚ ਪਰਿਵਾਰ ਦੇ ਸੋਣ ਲਈ ਤਾਂ ਥਾਂ ਨਹੀਂ ਹੈ ਕੀ ਕੱਚਾ ਪਿੱਟ ਘਰ ਨੂੰ ਢਾਹ ਕੇ ਬਣਾ ਲੈਣ। ਧੀਮਾਨ ਨੇ ਦਸਿਆ ਕਿ ਕੱਚਾ ਪਿੱਟ ਬਨਾਉਣਾ ਲੋਕਾਂ ਨੂੰ ਕੈਂਸਰ, ਦਮਾ, ਟੀ ਬੀ, ਚਮੜੀ ਰੋਗਾਂ ਆਦਿ ਬੀਮਾਰੀਆਂ ਲਗਾਉਣ ਤੇ ਉਨਾਂ ਨੂੰ ਰੋਗੀ ਬਨਾਉਣ ਤੇ ਘੱਟ ਨਹੀਂ ਹੈ ਅਤੇ ਮਿੱਟੀ ਨੂੰ ਪ੍ਰਦੂਸ਼ਤ ਕਰਨ ਤੇ ਉਸ ਦੀ ਕੁਆਲਟੀ ਨੂੰ ਤਬਾਹ ਕਰਨਾ ਹੋਵੇਗਾ। ਧੀਮਾਨ ਨੇ ਦਸਿਆ ਕਿ ਬਹੁਤ ਸਾਰੇ ਗਰੀਬ ਘਰਾਂ ਦੇ ਅਕਾਰ ਬਹੁਤ ਛੋਟੇ ਹਨ ਤੇ ਜਿਹੜਾ ਲੋਕਾਂ ਨੂੰ ਟੁਆਲਿਟਾਂ ਬਨਾਉਣ ਲਈ ਸਹਾਇਤਾ ਦਿਤੀ ਜਾ ਰਹੀ ਹੈ ਉਸ ਦਾ ਅਧਾਰ ਸਰਾਸਰ ਗਲੱਤ ਅਤੇ ਲੋਕਾਂ ਨੂੰ ਉਤੇ ਮਾਨਸਿਕ ਦਵਾਓ ਬਣਾਉਣ ਵਾਲਾ ਹੈ। ਪਿੰਡ ਵਿਚ ਕੁਲ 90 ਦੇ ਲਗਭਗ ਟੁਆਲਿਟਾਂ ਦਾ ਟੀਚਾ ਸੀ, ਜਿਨਾਂ ਵਿਚੋਂ ਹਾਲੇ 22 ਦੇ ਲਗਭਗ ਬਣੀਆਂ ਹਨ।
ਧੀਮਾਨ ਨੇ ਕਿਹਾ ਕਿ ਸਰਕਾਰਾਂ ਅਪਣੀ ਵੋਟ ਦੀ ਖਾਤਿਰ ਲੋਕਾਂ ਨੂੰ ਬਲੀ ਦਾ ਬਕਰਾ ਬਣਾ ਰਹੀਆਂ ਹਨ। ਪਹਿਲਾਂ ਲੋਕਾਂ ਨੂੰ ਬੀਮਾਰ ਹੋਣ ਦਿਤਾ ਜਾਂਦਾ ਹੈ ਤੇ ਮਰਨ ਦਿਤਾ ਜਾਂਦਾ ਹੈ ਤੇ ਫਿਰ ਉਨਾਂ ਨੂੰ ਰਾਹਿਤ ਦੇਣ ਦੇ ਦਮਗਜੇ ਮਾਰੇ ਜਾ ਰਹੇ ਹਨ। ਉਨਾਂ ਕਿਹਾ ਕਿ ਲੇਬਰ ਪਾਰਟੀ ਇਸ ਗੰਦੇ ਕਲਚਰ ਨੂੰ ਖਤਮ ਕਰਨ ਲਈ ਲੋਕਾਂ ਨੂੰ ਨਾਲ ਲੈ ਕੇ ਅਵਾਜ਼ ਬੁਲੰਦ ਕਰੇਗੀ। ਉਨਾਂ ਕਿਹਾ ਕਿ ਇਕ ਟੁਆਲਿਟ ਦੀ ਉਸਾਰੀ ਲਈ ਕੁਲ 15 ਹਜਾਰ ਰੁਪਇਆ ਲਾਭ ਪਾਤਰ ਨੂੰ ਦਿਤਾ ਜਾ ਰਿਹਾ ਪਰ ਉਹ ਵੀ ਕਿਸ਼ਤਾਂ ਵਿਚ, ਪਹਿਲਾਂ ਲਾਭ ਪਾਤਰ ਨੇ ਅਪਣੇ ਕੋਲੋਂ ਜਾਂ ਪੈਸੇ ਵਿਆਜ ਉਤੇ ਉਧਾਰ ਲੈ ਕੇ 7500 ਰੁ: ਦਾ ਕੰਮ ਕਰਨਾ ਹੁੰਦਾ ਹੈ ਤੇ ਫਿਰ ਉਹ ਕੰਮ ਪੂਰਾ ਹੋਣ ਤੇ ਅਗਲਾ ਕੰਮ 7500 ਰੁ: ਦੀ ਪੂਰਾ ਕਰਨਾ ਹੁੰਦਾ ਹੈ ਤੇ ਫਿਰ ਤਰਲੇ ਮਿੰਨਤਾ ਕਰਵਾ ਕੇ ਦੁਸਰੀ ਕਿਸ਼ਤ ਨਸੀਬ ਹੁੰਦੀ ਹੈ। ਪਰ ਇਸ ਮੰਹਿਗਾਈ ਦੇ ਦੋਰ ਵਿਚ ਇਹ ਸਹਾਇਤਾ ਲੋੜ ਤੋਂ ਬਹੁਤ ਘੱਟ ਹੈ। ਧੀਮਾਨ ਨੇ ਦਸਿਆ ਕਿ ਘਰਾਂ ਵਿਚ ਕੱਚਾ ਟੁਆਲਿਟਾਂ ਦਾ ਪਿੱਟ ਬਨਾਉਣਾ ਸਰਕਾਰ ਦੀ ਸਵਾਰਥੀ ਸੋਚ ਹੈ, ਹੁਣ ਜਦੋਂ ਘਰਾਂ ਵਿਚ ਟੁਆਲਿਟਾਂ ਬਨਣ ਗੀਆਂ ਤਾਂ ਊਨਾਂ ਦਾ ਵੇਸਟ ਪਾਣੀ ਨੂੰ ਸੰਭਾਲਣ ਦੀ ਸਰਕਾਰੀ ਸਮਰਥਾ ਨਾ ਦੇ ਬਰਾਬਰ ਹੈ, ਇਸੇ ਕਰਕੇ ਲੋਕਾਂ ਨੂੰ ਘਰਾਂ ਵਿਚ ਕੱਚੇ ਗਟਰ ਰਖਣ ਲਈ ਮਜਬੂਰ ਕਰਦੀ ਹੈ। ਕਿਉਂਕੇ ਪਿੰਡਾਂ ਦੇ ਛਪੱੜ ਤਾਂ ਪਹਿਲਾਂ ਹੀ ਗੰਦਗੀ ਨਾਲ ਭਰੇ ਪਏ ਹਨ ਤੇ ਲੋਕਾਂ ਨੂੰ ਬੀਮਾਰੀਆਂ ਵੰਡਦੇ ਹਨ। ਧੀਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਪਣੇ ਘਰਾਂ ਵਿਚ ਭੁੱਲ ਕੇ ਕੱਚੇ ਗਟਰ ਨਾ ਬਨਾਉਣ ਅਤੇ ਸਰਕਾਰੀ ਵਾਤਾਵਰਣ ਵਿਰੋਧੀ ਅਤੇ ਮਿੱਟੀ ਦੀ ਕੁਆਲਟੀ ਨੂੰ ਤਬਾਹ ਕਰਨ ਵਾਲੀਆਂ ਨੀਤੀਆਂ ਦਾ ਡੱਟ ਕੇ ਵਿਰੋਧ ਕੀਤਾ ਜਾਵੇਗਾ, ਉਨਾਂ ਕਿਹਾ ਕਿ ਲੇਬਰ ਪਾਰਟੀ ਇਸ ਹੋਣ ਵਾਲੇ ਵਿਨਾਸ਼ ਨੂੰ ਰੋਕਣ ਲਈ ਵਾਤਾਵਰਣ ਮਾਹਰਾਂ ਨਾਲ ਵੀ ਵਿਚਾਰ ਕਰੇਗੀ ਤੇ ਕੇਂਦਰ ਸਰਕਾਰ ਦੀਆਂ ਦੋਗਲੀਆਂ ਤੇ ਖਾਨਾ ਪੂਰਤੀਆਂ ਨੀਤੀਆਂ ਨੂੰ ਜੋਰਦਾਰ ਤਰੀਕੇ ਨਾਲ ਭੰਡਿਆ ਜਾਵੇਗਾ।

print
Share Button
Print Friendly, PDF & Email