ਐਸ.ਬੀ.ਆਰ.ਐਸ. ਕਾਲਜ, ਘੁੱਦੂਵਾਲਾ ਵਿਖੇ ਹਿੰਦੀ ਦਿਵਸ ਮਨਾਇਆ ਗਿਆ

ss1

 ਐਸ.ਬੀ.ਆਰ.ਐਸ. ਕਾਲਜ, ਘੁੱਦੂਵਾਲਾ ਵਿਖੇ ਹਿੰਦੀ ਦਿਵਸ ਮਨਾਇਆ ਗਿਆ

photo
ਸਾਦਿਕ, 16 ਸਤੰਬਰ (ਗੁਲਜ਼ਾਰ ਮਦੀਨਾ)-ਬ੍ਰਹਮਲੀਨ ਪਰਮ ਸੰਤ ਬਾਬਾ ਰਾਮ ਸਿੰਘ ਜੀ (ਗਿਆਰਵੀ ਵਾਲੇ) ਦੌਧਰ ਵਾਲਿਆਂ ਦੁਆਰਾ ਸਥਾਪਿਤ ਅਤੇ ਸੰਤ ਬਾਬਾ ਅਰਜੁਨ ਸਿੰਘ ਜੀ ਦੀ ਰਹਿਨੁਮਾਈ ਹੇਠ ਅਤੇ ਸਰਦਾਰ ਕਵਚਕਰਨ ਸਿੰਘ ਸਿੱਧੂ ਜੀ ਦੇ ਦਿਸ਼ਾ ਨਿਰਦੇਸ਼ ਹੇਠ ਫਰੀਦਕੋਟ ਇਲਾਕੇ ਦੀ ਨਾਮਵਰ ਸੰਸਥਾ ਐਸ.ਬੀ.ਆਰ.ਐਸ ਕਾਲਜ ਫਾਰ ਵੂਮੈਨ, ਘੁੱਦੂਵਾਲਾ ਜੋ ਕਿ ਪ੍ਰੈਜ਼ੀਡੈਂਟ ਸ: ਸਵਸਾਚਨ ਸਿੰਘ ਸਿੱਧੂ , ਮੈਨੇਜਮੈਂਟ ਮੈਂਬਰ ਸ: ਮੇਜਰ ਸਿੰਘ ਢਿੱਲੋਂ ਅਤੇ ਪ੍ਰਸ਼ਾਸਨਿਕ ਅਧਿਕਾਰੀ ਸ: ਦਵਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਚਲ ਰਹੀ ਹੈ।ਕਾਲਜ ਦੇ ਹਿੰਦੀ ਵਿਭਾਗ ਵੱਲੋਂ ਹਿੰਦੀ ਭਾਸ਼ਾ ਨੂੰ ਪ੍ਰਫੂੱਲਿਤ ਕਰਨ ਲਈ ਹਿੰਦੀ ਦਿਵਸ ਮਨਾਇਆ ਗਿਆ। ਜਿਸ ਦੌਰਾਨ ਹਿੰਦੀ ਭਾਸ਼ਾ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਤੇ ਹਿੰਦੀ ਵਿਭਾਗ ਦੇ ਮੁਖੀ ਪ੍ਰੋ: ਜਸਕੀਰਤ ਕੌਰ ਨੇ ਹਿੰਦੀ ਦਿਵਸ ਦੀ ਮਹੱਤਤਾ ਤੋਂ ਵਿਦਿਆਰਥਣਾਂ ਨੂੰ ਜਾਣੂ ਕਰਵਾਇਆ ਅਤੇ ਉਨਾਂ ਦੱਸਿਆ ਕਿ ਸਾਨੂੰ ਆਪਣੀ ਮਾਤ ਭਾਸ਼ਾ ਦੇ ਨਾਲਨਾਲ ਹਿੰਦੀ ਭਾਸ਼ਾ ਦਾ ਗਿਆਨ ਵੀ ਹੋਣਾ ਚਾਹੀਦਾ ਹੈ ਕਿਉਂਕਿ ਹਿੰਦੀ ਸਾਡੀ ਰਾਸ਼ਟਰੀ ਭਾਸ਼ਾ ਹੈ। ਹਿੰਦੀ ਭਾਸ਼ਾ ਦਾ ਗਿਆਨ ਸਾਡੇ ਵਿੱਚ ਰਾਸ਼ਟਰੀ ਏਕਤਾ ਦੀ ਭਾਵਨਾ ਪੈਦਾ ਕਰਦਾ ਹੈ। ਇਸ ਸਮੇਂ ਕਾਲਜ ਦੇ  ਮੈਨੇਜਮੈਂਟ ਮੈਂਬਰ ਸ: ਮੇਜਰ ਸਿੰਘ ਢਿੱਲੋਂ , ਵਾਈਸ ਪ੍ਰਿੰਸੀਪਲ ਪੋ: ਜਸਵਿੰਦਰ ਕੌਰ, ਹਿੰਦੀ ਵਿਭਾਗ ਦੇ ਮੁਖੀ ਪੋ:ਜਸਕੀਰਤ ਕੌਰ, ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਿਰ ਸਨ।

print
Share Button
Print Friendly, PDF & Email