ਯੁਥ ਅਕਾਲੀ ਦਲ ਸਬੂਤਾਂ ਸਹਿਤ ਖੋਲੇਗਾ ਕੇਜਰੀਵਾਲ ਦੇ ਦਿੱਲੀ ਵਿੱਚ ਕਰਵਾਏ ਝੂਠੇ ਵਿਕਾਸ ਦੇ ਦਾਅਵਿਆਂ ਦੀ ਪੋਲ : ਛੱਤਵਾਲ

ss1

ਯੁਥ ਅਕਾਲੀ ਦਲ ਸਬੂਤਾਂ ਸਹਿਤ ਖੋਲੇਗਾ ਕੇਜਰੀਵਾਲ ਦੇ ਦਿੱਲੀ ਵਿੱਚ ਕਰਵਾਏ ਝੂਠੇ ਵਿਕਾਸ ਦੇ ਦਾਅਵਿਆਂ ਦੀ ਪੋਲ : ਛੱਤਵਾਲ

8-23 (2)

ਲੁਧਿਆਣਾ-(ਪ੍ਰੀਤੀ ਸ਼ਰਮਾ) ਯੁਥ ਅਕਾਲੀ ਦਲ ਲੁਧਿਆਣਾ ਸ਼ਹਿਰੀ-3 ਦੇ ਆਗੂ ਤੇ ਵਰਕਰ ਦਿੱਲੀ ਤੇ ਮੁੱਖ ਮੰਚਰੀ ਕੇਜਰੀਵਾਲ ਵਲੋਂ ਪੰਜਾਬ ਦੀ ਜਨਤਾ ਨੰੂ ਗੁਮਰਾਹ ਕਰਨ ਦੇ ਮੰਤਵ ਨਾਲ ਪੰਜਾਬ ਦੇ ਅਖਬਾਰਾਂ ਵਿੱਚ ਪ੍ਰਕਾਸ਼ਿਤ ਕਰਵਾਏ ਜਾ ਰਹੇ ਵਿਕਾਸ ਦੇ ਝੂਠੇ ਦਾਅਵਿਆਂ ਦੇ ਇਸ਼ਤਿਹਾਰ ਦੀ ਪੋਲ ਸਬੂਤਾਂ ਸਹਿਤ ਖੋਲਕੇ ਪੰਜਾਬ ਦੀ ਜਨਤਾ ਨੰੂ ਸੁਚੇਤ ਕਰੇਗਾ। ਇਸ ਕਾਰਜ ਲਈ ਜਲਦੀ ਹੀ ਯੁਥ ਅਕਾਲੀ ਦਲ ਦਾ ਪ੍ਰਤਿਨਿਧਿਮੰਡਲ ਨਵੀਂ ਦਿੱਲੀ ਲਈ ਰਵਾਨਾ ਹੋਵੇਗਾ। ਉਪਰੋਕਤ ਜਾਣਕਾਰੀ ਯੁਥ ਅਕਾਲੀ ਦਲ ਲੁਧਿਆਣਾ ਸ਼ਹਿਰੀ-3 ਪ੍ਰਧਾਨ ਬਲਜੀਤ ਸਿੰਘ ਛੱਤਵਾਲ ਨੇ ਐਤਵਾਰ ਨੰੂ ਬ੍ਰਾਉਨ ਰੋਡ ਸਿਥਤ ਅਪਣੇ ਦਫਤਰ ਵਿਖੇ ਯੁਥ ਅਕਾਲੀ ਦਲ ਦੀ ਬੈਠਕ ਵਿੱਚ ਹਾਜਰ ਯੂਥ ਵਰਕਰਾਂ ਨੰੂ ਸੰਬੋਧਿਤ ਕਰੇਦ ਹੋਏ ਦਿੱਤੀ।

ਛੱਤਵਾਲ ਨੇ ਝੂਠ ਦੀ ਬੁਨਿਆਦ ਤੇ ਦਿੱਲੀ ਦੀ ਸਤਾ ਤੇ ਕਾਬਜ ਹੋਏ ਕੇਜਰੀਵਾਲ ਨੰੂ ਦੇਸ਼ ਦਾ ਸਭਤੋਂ ਝੂਠਾ ਰਾਜਨਿਤਿਕਿ ਕਰਾਰ ਦਿੰਦੇ ਹੋਏ ਕਿਹਾ ਕਿ ਕੇਜਰੀਵਾਲ ਝੂਠ ਕੇ ਸਹਾਰੇ ਦਿੱਲੀ ਵਿੱਚ ਸਤਾਸੀਨ ਹੋਣ ਦੇ ਬਾਅਦ ਹੁਣ ਕੋਰੇ ਝੂਠ ਦੇ ਸਹਾਰੇ ਪੰਜਾਬ ਦੀ ਸਤਾ ਤੇ ਸਤਾਸੀਨ ਹੋਣਾ ਚਾੰਹੁਦਾ ਹੈ। ਇਸਦੇ ਨਾਲ ਉਨਾਂ ਪੰਜਾਬ ਵਿੱਚ ਅਕਾਲੀ-ਭਾਜਪਾ ਗਠਬੰਧਨ ਸਰਕਾਰ ਵਲੋਂ 9 ਸਾਲ ਵਿੱਚ ਕਰਾਵਏ ਵਿਕਾਸ ਦਾ ਕੋਈ ਜਵਾਬ ਨਾਂ ਹੋਣ ਦੇ ਚਲਦੇ ਐਨਆਰਆਈ ਲੋਕਾਂ ਨੰੂ ਮਿਲਣ ਦੀ ਆੜ ਵਿੱਚ ਵਿਦੇਸ਼ਾਂ ਵਿੱਚ ਗਰਮੀਆਂ ਬਿਤਾਉਣ ਪੰਹੁਚੇ ਕਾਂਗਰਸ ਦੇ ਸੂਬਾ ਪ੍ਰਧਾਨ ਰੈਪਟਨ ਅਮਰਿੰਦਰ ਸਿੰਘ ਤੇ ਫਬਤਿਆਂ ਕਸਦੇ ਹੋਏ ਛਤਵਾਲ ਨੇ ਕਿਹਾ ਕਿ ਕੈਪਟਨ ਕੋਲ ਪੰਜਾਬ ਦੀ ਜਨਤਾ ਦੇ ਕੋਲ ਜਾਣ ਲਈ ਕੋਈ ਮੁੱਦਾ ਨਾਂ ਹੋਣ ਦੇ ਚਲਦੇ ਉਹ ਮੁੰਹ ਛਿਪਾਕੇ ਵਿਦੇਸ਼ ਸੈਰ ਕਰ ਰਹੇਂ ਹਨ । ਇਸ ਮੋਕੇ ਅਮਨਦੀਪ ਮਾਲਵਾ, ਗੁਰਿੰਦਰ ਸਿੰਘ ਸੰਨੀ, ਐਚ ਐਸ ਬੇਦੀ, ਐਚ ਐਸ ਰਿਸ਼ੀ, ਸਾਹਿਬ ਮਨਚੰਦਾ, ਚੇਤਨ ਚਿਟਕਾਰਾ, ਕੁਨਾਲ ਡਾਬੀ ਅਤੇ ਸੰਦੀਪ ਰਾਜਾ ਸਹਿਤ ਹੋਰ ਵੀ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *