ਸੁਨੀਤਾ ਦੇਵੀ ਦੀ ਮੌਤ ਦੇ ਮਾਮਲੇ ਚ ਪਤੀ ਗ੍ਰਿਫਤਾਰ ,ਮਾਮਲਾ ਪ੍ਰੇਮ ਸਬੰਧਾ ਦਾ

ss1

ਸੁਨੀਤਾ ਦੇਵੀ ਦੀ ਮੌਤ ਦੇ ਮਾਮਲੇ ਚ ਪਤੀ ਗ੍ਰਿਫਤਾਰ ,ਮਾਮਲਾ ਪ੍ਰੇਮ ਸਬੰਧਾ ਦਾ

15-d-d-photoਗੜਸ਼ੰਕਰ, 15 ਸਤੰਬਰ (ਅਸ਼ਵਨੀ ਸ਼ਰਮਾ): ਬੀਤ ਇਲਾਕੇ ਦੇ ਪਿੰਡ ਟਿੱਬੀਆ ਅਤੇ ਪਿਪਲੀਵਾਲਾ ਦਰਮਿਆਨ ਰਸਤੇ ਚ ਗੰਭੀਰ ਹਾਲਤ ਚ ਮਿਲੀ ਮਹਿਲਾ ਸੁਨੀਤਾ ਦੇਵੀ ਜਿਸ ਦੀ ਹਸਪਤਾਲ ਚ ਜਾਦੇ ਸਮੇ ਮੋਤ ਹੋ ਗਈ ਸੀ ਦੇ ਸਬੰਧ ਚ ਪੁਲਿਸ ਥਾਣਾ ਗੜਸ਼ੰਕਰ ਨੇ ਮ੍ਰਿਰਤਾ ਦੇ ਪਤੀ ਨੂੰ ਗ੍ਰਿਫਤਾਰ ਕਰ ਲਿਆ ਹੈ।

ਪੁਲਿਸ ਥਾਣਾ ਗੜਸ਼ੰਕਰ ਨੂੰ ਲਿਖਤੀ ਰੂਪ ਚ ਮ੍ਰਿਰਤਾ ਦੇ ਭਰਾ ਅਸੋਕ ਕੁਮਾਰ ਪੁੱਤਰ ਰਾਮ ਲਾਲ ਵਾਸੀ ਬਜਰੂੜ ਨੇ ਦੱਸਿਆ ਕਿ ਜੀਜੇ ਗੁਰਮੀਤ ਰਾਮ ਪੁੱਤਰ ਤਰਸੇਮ ਲਾਲ ਦੇ ਟਿੱਬੀਆ ਪਿੰਡ ਦੀ ਲੜਕੀ ਰੇਖਾ ਪੁੱਤਰੀ ਤੀਰਥ ਰਾਮ ਨਾਲ ਨਜਾਇਜ ਸਬੰਧ ਸਨ ਜਿਸ ਕਰਕੇ ਮੇਰੀ ਭੈਣ ਸੁਨੀਤਾ ਨੇ ਰੇਖਾ ਨੂੰ ਆਪਣਾ ਘਰ ਤੋ ਰੋਕਿਆ ਸੀ। ਪ੍ਰਿਰਤਾ ਦੇ ਭਰਾ ਅਸੋਕ ਕੁਮਾਰ ਨੇ ਅੱਗੇ ਦੱਸਿਆ ਕਿ ਬੀਤੇ ਕੱਲ ਨੂੰ ਮੇਰੀ ਭੈਣ ਸੁਨੀਤਾ ਰੇਖਾ ਦੇ ਘਰ ਉਸ ਨੂੰ ਪਿੱਛੇ ਹੱਟਣ ਲਈ ਕਹਿਣ ਗਈ ਤੇ ਜਿੱਥੇ ਨਾਲ ਰੇਖਾ ਵਲੋ ਹੱਥੋ ਪਾਈ ਕੀਤੀ ਗਈ। ਉਨਾ ਨੇ ਕਿਹਾ ਕਿ ਮੇਰੀ ਭੈਣ ਜਖਮਾ ਦੀ ਮਾਰ ਨਾ ਝੱਲਦੀ ਹੋਈ ਦਮ ਤੋੜ ਗਈ। ਇਸ ਸਬੰਧ ਵਿੱਚ ਥਾਣਾ ਗੜਸੰਕਰ ਦੇ ਐਸ ਐਚ ਉ ਨੇ ਪ੍ਰੈਸ ਨੂੰ ਜਾਣਕਾਰੀ ਦਿੱਦਿਆ ਦੱਸਿਆ ਕਿ ਸੁਨੀਤਾ ਦੇਵੀ ਉਮਰ 33 ਸਾਲ ਦੀ ਮੋਤ ਦੇ ਮਾਮਲੇ ਚ ਸੁਨੀਤਾ ਦੇ ਪਤੀ ਗੁਰਮੀਤ ਰਾਮ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਸਬੰਧ ਵਿੱਚ ਕੇਸ ਧਾਰਾ 302 ,120,ਬੀ ਅਧੀਨ ਮੁਕੱਦਮਾ ਦਰਜ ਕਰ ਲਿਆ ਗਿਆ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *