ਗੁਰਜਿੰਦਰ ਸਿੰਘ ਪੱਪੀ ਨੰਗਲਾ ਬਣੇ ਗੁਰੂ ਨਾਨਕ ਟਰੱਕ ਓਪਰੇਟ੍ਰਜ ਯੂਨੀਅਨ (ਰਜਿ:) ਲਹਿਰਾਗਾਗਾ ਦੇ ਪ੍ਰਧਾਨ

ss1

ਗੁਰਜਿੰਦਰ ਸਿੰਘ ਪੱਪੀ ਨੰਗਲਾ ਬਣੇ ਗੁਰੂ ਨਾਨਕ ਟਰੱਕ ਓਪਰੇਟ੍ਰਜ ਯੂਨੀਅਨ (ਰਜਿ:) ਲਹਿਰਾਗਾਗਾ ਦੇ ਪ੍ਰਧਾਨ

dsc_0022ਲਹਿਰਾਗਾਗਾ, 14 ਸਤੰਬਰ (ਕੁਲਵੰਤ ਛਾਜਲੀ)  ਸਥਾਨਕ ਗੁਰੂ ਨਾਨਕ ਟਰੱਕ ਓਪਰੇਟ੍ਰਜ ਯੂਨੀਅਨ (ਰਜਿ:)  ਦੀ ਪ੍ਰਧਾਨਗੀ ਲਈ ਵੋਟਾਂ ਪਈਆਂ।ਜਿਸ ਵਿੱਚ ਗੁਰਜਿੰਦਰ ਸਿੰਘ ਪੱਪੀ ਨੰਗਲਾ ਜੇਤੂ ਰਹੇ।ਵਰਨਣਯੋਗ ਹੈ ਕਿ ਇਸ ਚੋਣ ਲਈ ਸ਼੍ਰੌਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਜਥੇਦਾਰ ਰਾਮਪਾਲ ਸਿੰਘ ਬਹਿਣੀਵਾਲ, ਅਕਾਲੀ ਆਗੂ ਗੁਰਜਿੰਦਰ ਸਿੰਘ ਪੱਪੀ ਨੰਗਲਾ ਅਤੇ ਲੀਲਾ ਸਿੰਘ ਲਹਿਰਾ ਚੋਣ ਮੈਦਾਨ ਵਿੱਚ ਸਨ।ਇਸ ਯੂਨੀਅਨ ਦੀਆਂ ਕੁੱਲ ਪੋਲ ਹੋਈਆਂ 260 ਵੋਟਾਂ ਵਿੱਚੋਂ ਗੁਰਜਿੰਦਰ ਸਿੰਘ ਪੱਪੀ ਨੂੰ 154, ਜਥੇਦਾਰ ਰਾਮਪਾਲ ਸਿੰਘ ਬਹਿਣੀਵਾਲ ਨੂੰ 105 ਅਤੇ ਲੀਲਾ ਸਿੰਘ ਨੂੰ ਸਿਰਫ ਆਪਣੀ ਹੀ ਇੱਕ ਵੋਟ ਪਈ।ਇਸ ਤਰ੍ਹਾਂ ਗੁਰਜਿੰਦਰ ਸਿੰਘ ਪੱਪੀ ਨੰਗਲਾ ਨੇ 49 ਵੋਟਾਂ ਦੇ ਫਰਕ ਨਾਲ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ।ਇਹ ਚੋਣ ਸਥਾਨਕ ਨਾਇਬ ਤਹਿਸੀਲਦਾਰ ਬਹਾਦਰ ਸਿੰਘ ਦੀ ਦੇਖ ਰੇਖ ਵਿੱਚ ਹੋਈ। ਇਸ ਸਮੇਂ ਨਗਰ ਕੌਂਸਲ ਦੀ ਪ੍ਰਧਾਨ ਬਲਵਿੰਦਰ ਕੌਰ, ਅਕਾਲੀ ਆਗੂ ਪ੍ਰੀਤ ਮਹਿੰਦਰ ਸਿੰਘ ਪਸ਼ੌਰ, ਬਾਬਰਜੀਤ ਸਿੰਘ ਗਰੇਵਾਲ, ਹਰਮੇਸ਼ ਸਿੰਘ ਮੇਸ਼ੀ ਸਾਬਕਾ ਸਰਪੰਚ ਅਲੀਸ਼ੇਰ, ਸਤਪਾਲ ਸਿੰਗਲਾ ਅਕਾਲੀ ਆਗੂ, ਆਸ਼ੂ ਜਿੰਦਲ, ਜਿਲ੍ਹਾ ਪ੍ਰਧਾਨ ਟਰੱਕ ਯੂਨੀਅਨ ਭੁਪਿੰਦਰ ਸਿੰਘ, ਗੁਰਪਾਲ ਸਿੰਘ ਜਿਲ੍ਹਾ ਮੁਨਸ਼ੀ ਟਰੱਕ ਯੂਨੀਅਨ, ਬਿੱਕਰ ਸਿੰਘ ਭੁੱਲਰ ਸੀਨੀਅਰ ਮੀਤ ਪ੍ਰਧਾਨ ਕੋਆਪਰੇਟਿਵ ਸੁਸਾਇਟੀ, ਗੋਲਡੀ ਚੀਮਾ ਮੂਣਕ ਅਤੇ ਬਲਜਿੰਦਰ ਸਿੰਘ ਪੰਚ ਖੰਡੇਬਾਦ ਨੇ ਗੁਰਜਿੰਦਰ ਸਿੰਘ ਪੱਪੀ ਨੂੰ ਪਧਾਨ ਬਨਣ ਤੇ ਵਧਾਈ ਦੱਤੀ।ਇਸ ਸਮੇਂ ਹੋਰਨਾਂ ਤੋਂ ਇਲਾਵਾ ਗੁਰਦੀਪ ਸਿੰਘ ਲਹਿਰਾ,ਪਰਮਿੰਦਰ ਸਰਪੰਚ, ਮੇਘ ਰਾਜ ਸ਼ਰਮਾ, ਵੀ ਹਾਜਰ ਸਨ।ਨਵ ਨਿਯੁਕਤ ਪ੍ਰਧਾਨ ਗੁਰਜਿੰਦਰ ਸਿੰਘ ਪੱਪੀ ਨੇ ਕਿਹਾ ਕਿ ਮੈਂ ਟਰੱਕ ਓਪਰੇਟਰਾਂ ਦੀਆਂ ਮੁਸ਼ਕਿਲਾਂ ਲਈ ਹਮੇਸ਼ਾ ਤਤਪਰ ਰਹਾਂਗਾ ਅਤੇ ਯੂਨੀਅਨ ਵੱਲੋਂ ਪਾਈ ਜਿੰਮੇਵਾਰੀ ਤਨਦੇਹੀ ਨਾਲ ਨਿਭਾਵਾਂਗਾ। ਉਨ੍ਹਾਂ ਨੇ ਸ: ਪਰਮਿੰਦਰ ਸਿੰਘ ਢੀਂਡਸਾ ਖਜਾਨਾ ਮੰਤਰੀ ਪੰਜਾਬ ਅਤੇ ਸ਼੍ਰੌਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਸ: ਸੁਖਦੇਵ ਸਿੰਘ ਢੀਂਡਸਾ ਦਾ ਧੰਨਵਾਦ ਕੀਤਾ।

print
Share Button
Print Friendly, PDF & Email

Leave a Reply

Your email address will not be published. Required fields are marked *