ਨਸ਼ਾ ਵੇਚਣ ਵਾਲਿਆਂ ਨੂੰ ਠੱਲ ਪਾਉਣ ਲਈ ਪਬਲਿਕ ਦਾ ਸਹਿਯੋਗ ਜਰੂਰੀ: ਐਸ.ਐਚ.ਓ.

ss1

ਨਸ਼ਾ ਵੇਚਣ ਵਾਲਿਆਂ ਨੂੰ ਠੱਲ ਪਾਉਣ ਲਈ ਪਬਲਿਕ ਦਾ ਸਹਿਯੋਗ ਜਰੂਰੀ: ਐਸ.ਐਚ.ਓ.

img-20160912-wa0006
ਲਹਿਰਾਗਾਗਾ, 14 ਸਤੰਬਰ (ਕੁਲਵੰਤ ਛਾਜਲੀ) ਥਾਣਾ ਲਹਿਰਾ ਦੇ ਐਸ.ਐਚ.ਓ. ਮੇਜਰ ਸਿੰਘ ਬਾਠ ਦਾ ਤਬਾਦਲਾ ਹੋ ਗਿਆ ਹੈ।ਉਨ੍ਹਾਂ ਦੀ ਥਾਂ ਸਬ ਇੰਸਪੈਕਟਰ ਤੇਜਿੰਦਰ ਸਿੰਘ ਨੇ ਬਤੌਰ ਐਸ.ਐਚ.ਓ. ਆਪਣਾ ਅਹੁਦਾ ਸੰਭਾਲ ਲਿਆ ਹੈ ਜੋ ਕਿ ਪਹਿਲਾਂ ਸਿਟੀ ਸੁਨਾਮ ਵਿਖੇ ਤਾਇਨਾਤ ਸਨ।ਪ੍ਰਾਪਤ ਜਾਣਕਾਰੀ ਅਨੁਸਾਰ ਲਹਿਰਾ ਦੇ ਐਸ.ਐਚ.ਓ. ਮੇਜਰ ਸਿੰਘ ਬਾਠ ਨੂੰ ਤਬਦੀਲ ਕਰਕੇ ਸੀ.ਆਈ.ਏ. ਸਟਾਫ ਬਹਾਦਰ ਸਿੰਘ ਵਾਲਾ ਵਿਖੇ ਲਾ ਦਿੱਤਾ ਹੈ।ਇਸ ਸਮੇਂ ਸ: ਤੇਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪਹਿਲਾ ਫਰਜ ਲੋਕਾਂ ਨੂੰ ਇਨਾਸਾਫ ਦਵਾਉਣਾ ਅਤੇ ਸਮਾਜ ਵਿਰੋਧੀ ਕਾਰਵਾਈ ਕਰਨ ਵਾਲਿਆਂ ਨੂੰ ਸਜਾ ਦਵਾਉਣਾ ਹੈ।ਉਨ੍ਹਾਂ ਕਿਹਾ ਕਿ ਆਪਣੇ ਨਾਲ ਹੋ ਰਹੀ ਜਿਆਦਤੀ ਅਤੇ ਬੇਇਨਸਾਫੀ ਦੇ ਸੰਬੰਧ ਵਿੱਚ ਹਰੇਕ ਵਿਅਕਤੀ ਉਨ੍ਹਾਂ ਨੂੰ ਫੋਨ ਉੱਤੇ ਜਾਂ ਮਿਲ ਕੇ ਦੱਸ ਸਕਦਾ ਹੈ।ਇਸ ਦੇ ਨਾਲ ਹੀ ਜਿੱਥੇ ਉਨਾਂ੍ਹ ਨੇ ਸਮਾਜ ਵਿਰੋਧੀ ਅਨਸਰ ਅਤੇ ਨਸ਼ੇ ਵੇਚਣ ਵਾਲਿਆਂ ਨੂੰ ਸਖਤ ਤਾੜਨਾ ਕੀਤੀ ਹੈ ਉੱਥੇ ਪਬਲਿਕ ਨੂੰ ਵੀ ਬੇਨਤੀ ਕੀਤੀ ਕਿ ਉਹ ਗੈਰ ਕਾਨੂੰਨੀ ਨਸ਼ਾ ਵੇਚਣ ਵਾਲਿਆਂ ਦੀ ਸੂਹ ਗੁਪਤ ਰੂਪ ਵਿੱਚ ਦੇਣ ਤਾਂ ਜੋ ਉਨ੍ਹਾਂ ਰੰਗੇ ਹੱਥੀ ਕਾਬੂ ਕੀਤਾ ਜਾ ਸਕੇ ਅਤੇ ਨਸ਼ੇ ਦੇ ਤਸਕਰਾਂ ਨੂੰ ਠੱਲ ਪਾਈ ਜਾ ਸਕੇ।ਇਸਦੇ ਨਾਲ ਹੀ ਉਨ੍ਹਾਂ ਪਬਲਿਕ ਨੂੰ ਹਦਾਇਤ ਕੀਤੀ ਹੈ ਕਿ ਕਿਸੇ ਵੀ ਘੱਟ ਉਮਰ ਦੇ ਬੱਚੇ ਨੂੰ ਵਾਹਨ ਚਲਾਉਣ ਲਈ ਨਾ ਦੇਣ ਅਤੇ ਵਾਹਨ ਦੇ ਕਾਗਜ ਪੱਤਰ ਪੂਰੇ ਕਰਕੇ ਰੱਖੇ ਜਾਣ।ਉਨ੍ਹਾਂ ਕਿਹਾ ਕਿ ਸ਼ਹਿਰ ਦੀ ਸੁਰੱਖਿਆ ਲਈ ਰਾਤ ਦੀ ਗਸ਼ਤ ਵਧਾ ਦਿੱਤੀ ਜਾਵੇਗੀ ਅਤੇ ਪੁਲਿਸ ਮੁਲਾਜ਼ਮਾਂ ਦੀ ਸਿਵਲ ਵਰਦੀ ਵਿੱਚ ਡਿਊਟੀ ਲਗਾਈ ਜਾਵੇਗੀ ਤਾਂ ਜੋ ਭੂੰਡ ਆਸ਼ਕਾਂ ਨੂੰ ਕਾਬੂ ਕੀਤਾ ਜਾ ਸਕੇ।ਉਨ੍ਹਾਂ ਕਿਹਾ ਕਿ ਪੁਲਿਸ ਲਈ ਪ੍ਰੈਸ ਅਤੇ ਪਬਲਿਕ ਦੇ ਸਹਿਯੋਗ ਬਹੁਤ ਜਰੂਰੀ ਹੈ।ਇਸ ਮੌਕੇ ਪ੍ਰਸ਼ੋਤਮ ਸ਼ਰਮਾ ਏ.ਐਸ.ਆਈ., ਪਰਮਜੀਤ ਵਿਰਕ ਏ.ਐਸ.ਆਈ., ਮੁੱਖ ਮੁਨਸ਼ੀ ਸੁਰੇਸ਼ ਕੁਮਾਰ ਅਤੇ ਹੋਰ ਪੁਲਿਸ ਮੁਲਾਜਮ ਹਾਜਿਰ ਸਨ।

print
Share Button
Print Friendly, PDF & Email