ਗਰਮੀ ਨੇ ਕੱਢੇ ਲੋਕਾਂ ਦੇ ਵੱਟ, ਲੋਕ ਕਹਿੰਦੇ ਰੱਬਾ ਮੀਂਹ ਪਾ ਦੇ ਫਟਾਫਟ !!!

ss1

ਗਰਮੀ ਨੇ ਕੱਢੇ ਲੋਕਾਂ ਦੇ ਵੱਟ, ਲੋਕ ਕਹਿੰਦੇ ਰੱਬਾ ਮੀਂਹ ਪਾ ਦੇ ਫਟਾਫਟ !!!
ਬਾਜ਼ਾਰ ਅਤੇ ਸੜਕਾਂ ’ਤੇ ਪਸਰੀ ਸੁੰਨਸਾਨ

8-22 (1)
ਭਦੌੜ 08 ਮਈ (ਵਿਕਰਾਂਤ ਬਾਂਸਲ) ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਤਿੱਖੇ ਹੁੰਦੇ ਜਾ ਰਹੇ ਸੂਰਜ ਦੇਵਤਾ ਦੇ ਤੇਵਰਾਂ ਨੇ ਜਿੱਥੇ ਦਿਨ ਸਮੇਂ ਬਾਜ਼ਾਰਾਂ ਚੋਂ ਰੌਣਕ ਗਾਇਬ ਕਰ ਦਿੱਤੀ ਹੈ, ਉਥੇ ਹੀ ਲੋਕਾਂ ਨੂੰ ਘਰਾਂ ਵਿਚ ਹੀ ਦੁਬਕੇ ਰਹਿਣ ਨੂੰ ਮਜਬੂਰ ਕਰ ਦਿੱਤਾ ਹੈ। ਦਿਨੋ-ਦਿਨ ਵਧਦੇ ਜਾ ਰਹੇ ਸੂਰਜ ਦੇਵਤਾ ਦੇ ਕਹਿਰ ਨਾਲ ਸਪੱਸ਼ਟ ਹੈ ਕਿ ਆਉਣ ਵਾਲੇ ਕੁਝ ਦਿਨਾਂ ਤਕ ਗਰਮੀ ਤੋਂ ਰਾਹਤ ਨਹੀਂ ਮਿਲਣ ਵਾਲੀ। ਇਸ ਗਰਮੀ ਤੋਂ ਤਾਂ ਹੁਣ ਇੰਦਰ ਦੇਵਤਾ ਹੀ ਰਾਹਤ ਦੁਆ ਸਕਦੇ ਹਨ। ਗਰਮੀ ਆਪਣੇ ਪੂਰੇ ਜੋਬਨ ‘ਤੇ ਹੈ। ਤੇਜ਼ ਗਰਮੀ ਦੇ ਚਲਦਿਆਂ ਜਿੱਥੇ ਸ਼ਹਿਰ ਦੀਆਂ ਸੜਕਾਂ ਸੁੰਨਸਾਨ ਹੋ ਗਈਆਂਂ ਹਨ, ਉਥੇ ਲੋਕਾਂ ਨੂੰ ਵਧ ਰਹੇ ਤਾਪਮਾਨ ਨੇ ਬੇਹਾਲ ਕਰ ਦਿੱਤਾ ਹੈ। ਦਿਨ ਵਿਚ ਹੋਣ ਵਾਲੀ ਤੇਜ਼ ਗਰਮੀ ਕਾਰਨ ਦੁਪਹਿਰੇ ਲੋਕਾਂ ਨੇ ਘਰਾਂ ‘ਚੋਂ ਨਿਕਲਣਾ ਘੱਟ ਕਰ ਦਿੱਤਾ ਹੈ, ਜਿਸ ਨਾਲ ਬਾਜ਼ਾਰਾਂ ਵਿਚ ਸੁੰਨਸਾਨ ਪਸਰੀ ਰਹਿੰਦੀ ਹੈ। ਗਰਮੀ ਤੋਂ ਬੱਚਣ ਲਈ ਛੋਟੇ ਬੱਚੇ ਅਕਸਰ ਹੀ ਬਾਥ ਟੱਬਾਂ ’ਚ ਨਹਾਉਂਦੇ ਨਜ਼ਰ ਆ ਜਾਂਦੇ ਹਨ। ਜੂਸ ਅਤੇ ਹੋਰ ਠੰਡੇ ਪੀਣ ਵਾਲੇ ਪਦਾਰਥਾਂ ਦੀਆਂ ਦੁਕਾਨਾਂ ਅਤੇ ਰੇਹੜੀਆਂ ‘ਤੇ ਲੋਕਾਂ ਦੀ ਭੀੜ ਜ਼ਰੂਰ ਦੇਖੀ ਜਾ ਸਕਦੀ ਹੈ। ਗਰਮੀ ਕਾਰਨ ਜਿੱਥੇ ਕੋਲਡ ਡਿੰ੍ਰਕ, ਲੱਸੀ, ਜਲ ਜੀਰੇ, ਗੰੰਨੇ ਦੇ ਜੂਸ ਦਾ ਲੋਕ ਸੇਵਨ ਕਰ ਰਹੇ ਹਨ, ਉਥੇ ਬੀਅਰ ਦੀ ਸੇਲ ਵਿਚ ਵੀ ਵਾਧਾ ਹੋਇਆ ਹੈ।
ਬੇਜ਼ੁਬਾਨਾਂ ਦਾ ਬੁਰਾ ਹਾਲ ਵਧੇਰੇ ਗਰਮੀ ਵਿਚ ਜਿਥੇ ਇਨਸਾਨਾਂ ਦਾ ਬੁਰਾ ਹਾਲ ਹੈ, ਉਥੇ ਬੇਜ਼ੁਬਾਨ ਪਸ਼ੂਆਂ ਅਤੇ ਪੰਛੀਆਂ ਦਾ ਵੀ ਬੁਰਾ ਹਾਲ ਹੈ। ਇਨਾਂ ‘ਤੇ ਗਰਮੀ ਦੀ ਮਾਰ ਸਾਰਿਆਂ ਤੋਂ ਜ਼ਿਆਦਾ ਪੈਂਦੀ ਹੈ। ਅਸਮਾਨ ‘ਚੋਂ ਵਰਦੀ ਅੱਗ ਕਾਰਨ ਜਿਥੇ ਪੰਛੀ ਤੜਪ ਰਹੇ ਹਨ ਉਥੇ ਪਸ਼ੂ ਵੀ ਤਿਹਾਏ ਫਿਰ ਰਹੇ ਹਨ। ਗਰਮੀ ਅਤੇ ਪਿਆਸ ਦੇ ਕਾਰਨ ਪੰਛੀ ਆਪਣਾ ਦਮ ਤੋੜ ਜਾਂਦੇ ਹਨ। ਪਸ਼ੂ ਪੰਛੀ ਪ੍ਰੇਮੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਸ਼ੂ ਪੰਛੀਆਂ ਦੇ ਲਈ ਪਾਣੀ ਦਾ ਪ੍ਰਬੰਧ ਜ਼ਰੂਰ ਕਰਨ।
ਗਰਮੀ ਦੇ ਕੱਪੜਿਆਂ, ਐਨਕਾਂ ਅਤੇ ਟੋਪੀਆਂ ਦੀ ਵਧੀ ਮੰਗ ਗਰਮੀ ਦੇ ਦੌਰ ਨੂੰ ਵੇਖਦਿਆਂ ਤਰਾਂ-ਤਰਾਂ ਦੇ ਕੱਪੜੇ ਬਾਜ਼ਾਰ ਵਿਚ ਆ ਗਏ ਹਨ। ਬ੍ਰਾਂਡਿਡ ਕੰਪਨੀਆਂ ਤੋਂ ਲੈ ਕੇ ਦੇਸੀ ਕੰਪਨੀਆਂ ਦੇ ਤਰਾਂ-ਤਰਾਂ ਦੇ ਗਰਮੀਆਂ ਦੇ ਕੱਪੜਿਆਂ ਨੂੰ ਨੌਜਵਾਨ ਖ਼ਰੀਦ ਰਹੇ ਹਨ। ਕੁੜਤੇ ਪਜਾਮੇ ਦਾ ਕੱਪੜਾ ਇਨਾਂ ਦਿਨਾਂ ਵਿਚ ਵਧੇਰੇ ਵਿਕ ਰਿਹਾ ਹੈ। ਕਾਟਨ ਦੇ ਕੱਪੜੇ ਨੌਜਵਾਨਾਂ ਦੀ ਪਹਿਲੀ ਪਸੰਦ ਬਣੇ ਹੋਏ ਹਨ। ਗਰਮੀ ਦੇ ਚੱਲਦਿਆਂ ਐਨਕਾਂ ਅਤੇ ਟੋਪੀ ਦੀ ਮੰਗ ਵਿਚ ਵੀ ਕਾਫ਼ੀ ਵਾਧਾ ਹੋਇਆ ਹੈ। ਲੋਕ ਕਾਲੀਆਂ ਐਨਕਾਂ ਲਗਾਕੇ ਤਪਦੀ ਗਰਮੀ ਤੋਂ ਬਚਣ ਦਾ ਯਤਨ ਕਰ ਰਹੇ ਹਨ। ਲੜਕੀਆਂ ਸਿਰ ‘ਤੇ ਚੁੰਨੀ ਲੈਕੇ ਅਤੇ ਰੁਮਾਲ ਨਾਲ ਮੂੰਹ ਢੱਕ ਕੇ ਗਰਮੀ ਤੋਂ ਨਿਜਾਤ ਪਾਉਣ ਦਾ ਯਤਨ ਕਰ ਰਹੀਆਂ ਹਨ।
ਖਾਣ-ਪੀਣ ਦਾ ਧਿਆਨ ਰੱਖਣ ਦੀ ਲੋੜ : ਡਾ. ਸਤਵੰਤ ਔਜਲਾ
ਇਸ ਸੰਬੰਧੀ ਜਦੋਂ ਮੈਡੀਕਲ ਅਫ਼ਸਰ ਡਾ. ਸਤਵੰਤ ਔਜਲਾ ਨਾਲ ਸੰਪਰਕ ਕੀਤਾ ਤਾਂ ਉਨਾਂ ਕਿਹਾ ਕਿ ਗਰਮੀ ਦੇ ਸਟੋਰਕ ਤੋਂ ਬਚਣ ਲਈ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਢਿੱਲੇ ਅਤੇ ਸੂਤੀ ਕੱਪੜੇ ਪਹਿਨਣ। ਗਰਮੀ ਦੇ ਮੌਸਮ ਵਿਚ ਢਿੱਡ ਨਾਲ ਸੰਬੰਧਤ ਬੀਮਾਰੀਆਂ ਅਤੇ ਚੱਕਰ ਆਉਣ ਦੀ ਆਮ ਤੌਰ ‘ਤੇ ਲੋਕਾਂ ਨੂੰ ਸ਼ਿਕਾਇਤ ਰਹਿੰਦੀ ਹੈ। ਅਜਿਹੇ ਹਾਲਾਤ ਵਿਚ ਲੋਕਾਂ ਨੂੰ ਖਾਣ-ਪੀਣ ਦਾ ਧਿਆਨ ਰੱਖਣਾ ਚਾਹੀਦਾ ਹੈ। ਉਨਾਂ ਕਿਹਾ ਕਿ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਇਸ ਮੌਸਮ ਵਿਚ ਪਾਣੀ ਨੂੰ ਉਬਾਲ ਕੇ ਪੀਣ ਅਤੇ ਖਾਣ ਪੀਣ ਵਿਚ ਪ੍ਰਹੇਜ਼ ਕਰਨ ਅਤੇ ਬਾਜ਼ਾਰ ਵਿਚ ਵਿਕ ਰਹੇ ਠੰਡੇ ਪਦਾਰਥ ਦਾ ਸੇਵਨ ਤਾਂ ਬਿਲਕੁਲ ਨਾ ਕਰਨ।

print
Share Button
Print Friendly, PDF & Email

Leave a Reply

Your email address will not be published. Required fields are marked *