ਪਿੰਡ ਟਿੱਬੀਆ ਤੋ ਜਖਮੀ ਹਾਲਤ ਵਿੱਚ ਮਿਲੀ ਔਰਤ ਦੀ ਹਸਪਤਾਲ ਪਹੁੰਚਣ ਤੋ ਪਹਿਲਾ ਹੀ ਹੋਈ ਮੌਤ

ss1

ਪਿੰਡ ਟਿੱਬੀਆ ਤੋ ਜਖਮੀ ਹਾਲਤ ਵਿੱਚ ਮਿਲੀ ਔਰਤ ਦੀ ਹਸਪਤਾਲ ਪਹੁੰਚਣ ਤੋ ਪਹਿਲਾ ਹੀ ਹੋਈ ਮੌਤ

ਗੜ੍ਹਸ਼ੰਕਰ 14 ਸਤੰਬਰ (ਅਸ਼ਵਨੀ ਸ਼ਰਮਾ) ਬੀਤ ਇਲਾਕੇ ਦੇ ਪਿੰਡ ਟਿੱਬੀਆ ਦੇ ਛਿੰਦੇ ਬਾਬੇ ਦੀ ਕੁੱਟਿਆ ਤੋ ਨਜਦੀਕ ਇੱਕ 32 ਸਾਲ ਦੀ ਔਰਤ ਤੜਫਦੀ ਹਾਲਤ ਵਿੱਚ ਜਖਮੀ ਮਿਲੀ ਜਿਸ ਨੇ ਹਸਪਤਾਲ ਪਹੁੰਚਣ ਤੋ ਪਹਿਲਾ ਹੀ ਦਮ ਤੌੜ ਦਿਤਾ।
ਸੂਤਰਾਂ ਤੋ ਮਿਲੀ ਜਾਣਕਾਰੀ ਅਨੁਸਾਰ ਮਾਮਲਾ ਪ੍ਰੇਮ ਸੰਬਧ ਦਾ ਦੱਸਿਆ ਜਾਂ ਰਿਹਾ ਹੈ ਮ੍ਰਿਤਕ ਦੀ ਪਹਿਚਾਣ ਸੁਨੀਤਾ ਪਤਨੀ ਗੁਰਮੀਤ ਰਾਮ ਵਾਸੀ ਝੋਣੋਵਾਲ ਬੀਤ ਦੇ7 ਤੌਰ ਤੇ ਹੋਈ ਹੈ। ਸ਼ਾਮ ਨੂੰ ਸੁਨੀਤਾ ਜਖਮੀ ਹਾਲਤ ਵਿੱਚ ਤੜਫਦੀ ਹੋਈ ਪਿੰਡ ਟਿੱਬੀਆ ਤੋ ਪਿੱਪਲੀਵਾਲ ਸੜਕ ਤੇਜਾਦੀ ਹੋਈ ਗਿਰ ਗਈ ਤੇ ਕਿਸੇ ਅਣਪਛਾਤੇ ਵਿਆਕਤੀ ਨੇ ਉਸ ਨੂੰ ਫੜਕੇ ਛਿੰਦੇ ਬਾਬੇ ਦੀ ਕੁਟਿਆ ਅੱਗੇ ਬਿਠਾ ਦਿਤਾ ਤੇ ਉਸ ਤੋ ਬਾਅਦ ਛਿੰਦਾ ਬਾਬਾ ਵੀ ਪਹੁੰਚ ਗਿਆ। ਉਹਨਾਂ ਨੇ ਪੁਲਿਸ ਤੇ ਐਬੂਲੈਸ਼ ਨੂੰ ਸੂਚਿਤ ਕਰ ਦਿਤਾ। ਜਿਸ ਤੋ ਬਾਅਦ ਸਤਨਾਮ ਸਿੰਘ ਵਾਸੀ ਝੋਣੋਵਾਲ ਨੇ ਮੌਕੇ ਤੇ ਪਹੁੰਚਕੇ ਐਬੂਲੈਸ਼ ਦੁਆਰਾ ਇਲਾਜ ਲਈ ਗੜ੍ਹਸ਼ੰਕਰ ਸਿਵਲ ਹਸਪਤਾਲ ਭੇਜ ਦਿਤਾ। ਪਰ ਹਸਪਤਾਲ ਦੇ ਡਾਕਟਰਾਂ ਨੇ ਸੁਨੀਤਾ ਨੂੰ ਮ੍ਰਿਤਕ ਘੋਸ਼ਿਤ ਕਰ ਦਿਤਾ। ਹਸਪਤਾਲ ਵਿੱਚ ਡੀ.ਐਸ.ਪੀ ਰਣਜੀਤ ਸਿੰਘ ਬਦੇਸ਼ਾ ਅਤੇ ਐਸ.ਐਚ.ਉ ਕਪਿਲ ਕੌਸ਼ਲ ਪੁਲਿਸ ਪਾਰਟੀ ਨਾਲ ਪਹੁੰਚ ਗਏ। ਰਣਜੀਤ ਸਿੰਘ ਬਦੇਸ਼ਾ ਨੇ ਕਿਹਾ ਕਿ ਘਟਨਾ ਦੀ ਜਾਚ ਕਰਕੇ ਜਲਦੀ ਹੀ ਅਰੋਪੀਆ ਨੂੰ ਕਾਬੂ ਕਰ ਲਿਆ ਜਾਵੇਗਾ।

print
Share Button
Print Friendly, PDF & Email

Leave a Reply

Your email address will not be published. Required fields are marked *