ਸਵ. ਜਸਵੀਰ ਸਿੰਘ ਦੀ ਅੰਤਿਮ ਅਰਦਾਸ ਮੌਕੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸਮੇਤ ਅਹਿਮ ਸ਼ਖਸੀਅਤਾਂ ਦਿੱਤੀ ਸ਼ਰਧਾਂਜਲੀ

ss1

ਸਵ. ਜਸਵੀਰ ਸਿੰਘ ਦੀ ਅੰਤਿਮ ਅਰਦਾਸ ਮੌਕੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸਮੇਤ ਅਹਿਮ ਸ਼ਖਸੀਅਤਾਂ ਦਿੱਤੀ ਸ਼ਰਧਾਂਜਲੀ

29-23 (4)
ਲੰਬੀ, 29 ਅਪ੍ਰੈਲ (ਆਰਤੀ ਕਮਲ) : ਪੰਜਾਬ ਦੇ ਮੁੱਖ ਮੰਤਰੀ ਸ.ਪਰਕਾਸ਼ ਸਿੰਘ ਬਾਦਲ ਦੇ ਚਚੇਰੇ ਭਰਾ ਸਵਰਗਵਾਸੀ ਜਸਵੀਰ ਸਿੰਘ ਬਾਦਲ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਪਾਠ ਦੇ ਭੋਗ ਅੱਜ ਪਿੰਡ ਬਾਦਲ ਵਿਖੇ ਪਾਏ ਗਏ ਅਤੇ ਸਮੂਹ ਪਰਿਵਾਰ, ਰਿਸ਼ਤੇਦਾਰਾਂ ਤੇ ਦੋਸਤਾਂ ਮਿਤਰਾਂ ਵੱਲੋਂ ਮ੍ਰਿਤਕ ਦੀ ਆਤਮਿਕ ਸ਼ਾਂਤੀ ਅਤੇ ਪਰਿਵਾਰ ਨੂੰ ਭਾਨਾ ਮੰਨਣ ਦਾ ਬੱਲ ਦੇਣ ਲਈ ਅਰਦਾਸ ਜੋਦੜੀ ਕੀਤੀ ਗਈ । ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਵੱਲੋਂ ਕੀਤੀ ਗਈ ਤੇ ਹਜੂਰੀ ਰਾਗੀ ਜਥਿਆਂ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ। ਇਸ ਮੌਕੇ ਤੇ ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸ੍ਰੀ ਗੁਰਤੇਜ ਸਿੰਘ ਘੁੜਿਆਣਾ ਸੰਸਦੀ ਸਕੱਤਰ, ਸ੍ਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਧਾਇਕ ਗਿੱਦੜਬਾਹਾ, ਜੱਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਚੇਅਰਮੈਨ ਪੰਜਾਬ ਐਗਰੋ, ਸ੍ਰੀ ਪਰਮਜੀਤ ਸਿੰਘ ਲਾਲੀ ਬਾਦਲ, ਸ੍ਰੀ ਹਰਸੁਖਇੰਦਰ ਸਿੰਘ ਬੱਬੀ ਬਾਦਲ, ਸ.ਅਵਤਾਰ ਸਿੰਘ ਵਣਵਾਲਾ ਜਿਲਾ ਕੋਆਰਡੀਟੇਨਰ, ਸ੍ਰੀ ਤੇਜਿੰਦਰ ਸਿੰਘ ਮਿੱਡੂ ਖੇੜਾ ਚੇਅਰਮੈਨ, ਸ੍ਰੀ ਕੁਲਵਿੰਦਰ ਸਿੰਘ ਕਾਕਾ ਭਾਈ ਕਾ ਕੇਰਾ, ਸ੍ਰੀ ਕੰਵਲਜੀਤ ਸਿੰਘ ਰੋਜੀ ਬਰਕੰਦੀ, ਪਰਮਬੰਸ ਸਿੰਘ ਬੰਟੀ ਰੋਮਾਨਾ, ਸ੍ਰੀ ਚਰਨਜੀਤ ਸਿੰਘ ਬਰਾੜ ਓ.ਐਸ.ਡੀ. ਉਪ ਮੁੱਖ ਮੰਤਰੀ ਪੰਜਾਬ,ਮੈਡਮ ਪਰਮਜੀਤ ਕੌਰ ਗੁਲਸ਼ਨ ਸਾਬਕਾ ਮੈਂਬਰ ਪਾਰਲੀਮੈਂਟ, ਸ.ਜਗਮੀਤ ਸਿੰਘ ਬਰਾੜ ਸਾਬਕਾ ਮੈਂਬਰ ਪਾਰਲੀਮੈਂਟ,ਸ੍ਰੀ ਪ੍ਰਕਾਸ਼ ਸਿੰਘ ਭੱਟੀ, ਮੈਡਮ ਵੀਰਪਾਲ ਕੌਰ ਤਰਮਾਲਾ , ਸੰਤ ਸਿੰਘ ਬਰਾੜ, ਬਲਦੇਵ ਸਿੰਘ ਬਲਮਗੜ, ਐਸ.ਐਸ ਬੇਦੀ ਪ੍ਰਧਾਨ ਨਗਰ ਕੌਸਲ, ਡਾ. ਓਮ ਪ੍ਰਕਾਸ਼ ਸ਼ਰਮਾ , ਪਰਵਿੰਦਰ ਸਿੰਘ ਕੋਲਿਆਂਵਾਲੀ, ਜਸਵਿੰਦਰ ਸਿੰਘ ਧੋਲਾ,ਬਸੰਤ ਸਿੰਘ ਕੰਗ,ਸ੍ਰੀ ਹਰਮੇਸ਼ ਸਿੰਘ ਖੁੱਡੀਆ, ਐਡਵੋਕੇਟ ਭੁਪਿੰਦਰ ਸਿੰਘ ,ਸ੍ਰੀ ਰਣਜੋਧ ਸਿੰਘ ਲੰਬੀ, ਸ੍ਰੀ ਨਵਜਿੰਦਰ ਸਿੰਘ ਮਾਨ, ਸ੍ਰ ਰਣਜੀਤ ਸਿੰਘ ਬਰਾੜ, ਸ੍ਰੀ ਜਸਵੀਰ ਸਿੰਘ ਜੰਮੂਆਣਾ,ਸ੍ਰੀ ਰਾਕੇਸ਼ ਧੀਂਗੜਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਰਿਵਾਰਕ ਮੈਂਬਰ, ਰਿਸਤੇਦਾਰ, ਦੋਸਤ ਮਿੱਤਰ ਅਤੇ ਉਘਗੀਆ ਸਖਸ਼ੀਅਤ ਨੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ।

print
Share Button
Print Friendly, PDF & Email

Leave a Reply

Your email address will not be published. Required fields are marked *