11 ਤਾਰੀਖ ਨੂੰ ਸਰਕਾਰ ਦਾ ਭੁਲੇਖਾ ਦੂਰ ਕਰਨਗੇ ਬੇਰੁਜ਼ਗਾਰ ਈ.ਟੀ.ਟੀ. ਟੈਟ ਪਾਸ -ਹਰਪ੍ਰੀਤ ਉੱਪਲ ਪਟਿਆਲਾ

ss1

11 ਤਾਰੀਖ ਨੂੰ ਸਰਕਾਰ ਦਾ ਭੁਲੇਖਾ ਦੂਰ ਕਰਨਗੇ ਬੇਰੁਜ਼ਗਾਰ ਈ.ਟੀ.ਟੀ. ਟੈਟ ਪਾਸ -ਹਰਪ੍ਰੀਤ ਉੱਪਲ ਪਟਿਆਲਾ
ਬਠਿੰਡੇ ਸ਼ਹਿਰ ਵਿਚ ਕਰਾਂਗੇ ਚੱਕਾ ਜਾਮ, ਹੋਵੇਗਾ ਜੇਲ ਭਰੋ ਅੰਦੋਲਣ – ਜਿਲ੍ਹਾ ਮੀਤ ਪ੍ਰਧਾਨ -ਕੁਲਵਿੰਦਰ ਪਟਿਆਲਾ, ਹਰਜਿੰਦਰ ਪਟਿਆਲਾ

8-20
ਪਟਿਆਲਾ, 8 ਮਈ (ਪ.ਪ.)- ਈ.ਟੀ.ਟੀ. ਟੈਟ ਪਾਸ ਯੂਨੀਅਨ ਦੀ ਮੀਟਿੰਗ ਜਿਲ੍ਹਾ ਪ੍ਰਧਾਨ ਹਰਦੀਪ ਸਿੰਘ ਪਟਿਆਲਾ ਦੀ ਅਗਵਾਈ ਵਿੱਚ ਨਹਿਰੂ ਪਾਰਕ, ਪਟਿਆਲਾ ਵਿਖੇ ਹੋਈ ਜਿਸ ਵਿੱਚ ਪ੍ਰੈਸ ਬਿਆਨ ਕਰਦਿਆ ਜਿਲ੍ਹਾ ਪ੍ਰਧਾਨ ਹਰਦੀਪ ਸਿੰਘ ਪਟਿਆਲਾ, ਮੀਤ ਪ੍ਰਧਾਨ ਕੁਲਵਿੰਦਰ ਸਿੰਘ, ਹਰਜਿੰਦਰ ਸਿੰਘ ਤੇ ਸੀਨੀਅਰ ਆਗੂ ਹਰਪ੍ਰੀਤ ਉੱਪਲ ਨੇ ਦੱਸਿਆ ਕਿ ਪੰਜਾਬ ਸਰਕਾਰ ਬੇਰੁਜ਼ਗਾਰ ਈ.ਟੀ.ਟੀ. ਟੈਟ ਪਾਸ ਅਧਿਆਪਕਾਂ ਨਾਲ ਧੱਕਾ ਕਰ ਰਹੀ ਹੈ। ਪੰਜਾਬ ਸਰਕਾਰ ਦੁਆਰਾ ਸਿੱਖਿਆ ਵਿਭਾਗ ਵਿਚ 4500 ਈ.ਟੀ.ਟੀ. ਟੀਚਰਾ ਦੀਆ ਪੋਸਟਾ ਸਬੰਧੀ ਇਸ਼ਤਿਹਾਰ ਜਾਰੀ ਕਰ ਕੇ ਊਠ ਦੇ ਮੂੰਹ ਜੀਰਾ ਪਾਉਣ ਵਾਲਾ ਕੰਮ ਕੀਤਾ ਹੈ। ਕਿਉਂਕਿ ਇਸ ਸਮੇਂ ਈ.ਟੀ.ਟੀ. ਟੈਟ ਪਾਸ ਅਧਿਆਪਕਾ ਦੀ ਗਿਣਤੀ 8500 ਪਾਰ ਕਰ ਚੁੱਕੀ ਹੈ।

ਜਿਕਰਯੋਗ ਹੈ ਕਿ ਇਸ ਸਮੇਂ ਸਿੱਖਿਆ ਵਿਭਾਗ ਵਿਚ 14000 ਪੋਸਟਾ ਖਾਲੀ ਪਈਆਂ ਹਨ। ਪਰ ਪੰਜਾਬ ਸਰਕਾਰ ਇਨ੍ਹਾਂ ਨੂੰ ਭਰਨ ਦਾ ਨਾ ਨਹੀਂ ਲੈ ਰਹੀ। ਮੀਟਿੰਗ ਵਿਚ ਸੰਬੋਧਨ ਕਰਦਿਆ ਹੋਇਆ ਜਿਲ੍ਹਾ ਮੀਤ ਪ੍ਰਧਾਨ ਕੁਲਵਿੰਦਰ ਸਿੰਘ ਤੇ ਭਾਦਸੋ ਤੇ ਨਾਭਾ ਬਲਾਕ ਪ੍ਰਧਾਨ ਹਰਜਿੰਦਰ ਪਟਿਆਲਾ ਨੇ ਦੱਸਿਆ ਕਿ 24 ਤਾਰੀਖ ਨੂੰ ਮੁੱਖ ਮੰਤਰੀ ਨਾਲ ਹੋਈ ਪੈਨਲ ਮੀਟਿੰਗ ਬਿਲਕੁਲ ਬੇਸਿੱਟਾ ਰਹੀ ਸੀ ਜਿਸ ਦੇ ਰੋਸ ਵੱਜੋ 11 ਮਈ ਨੂੰ ਬਠਿੰਡਾ ਸ਼ਹਿਰ ਵਿਚ ਰੋਸ ਮਾਰਚ ਕਰ ਕੇ ਚੱਕਾ ਜਾਮ ਕੀਤਾ ਜਾਵੇਗਾ, ਇਸ ਮੋਕੇ ਆਗੂ ਹਰਪ੍ਰੀਤ ਸਿੰਘ ਉੱਪਲ ਤੇ ਗੁਰਵੀਰ ਟੋਡਰਪੁਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੁਆਰਾ ਅਧਿਆਪਕਾਂ ਲਈ ਲਾਰੇਬਾਜੀ ਵਾਲੀਆ ਨੀਤੀਆਂ ਅਪਣਾਈਆਂ ਜਾ ਰਹੀਆ ਹਨ ਜੋ ਯੂਨੀਅਨ ਨੂੰ ਮੰਜ਼ੂਰ ਨਹੀਂ। 11 ਮਈ ਨੂੰ ਪੰਜਾਬ ਭਰ ਦੇ ਈ.ਟੀ.ਟੀ. ਟੈਟ ਪਾਸ ਆਪਣੇ ਪਰਿਵਾਰਾ ਸਮੇਤ ਸਮੂਲੀਅਤ ਕਰਨਗੇ।ਆਗੂ ਉੱਪਲ ਨੇ ਦੱਸਿਆ ਕਿ ਜੇਕਰ 11 ਮਈ ਤੱਕ ਪੋਸਟਾ ਦੀ ਗਿਣਤੀ ਵੱਧਾ ਕੇ 8500 ਨਾ ਕੀਤੀ ਗਈ ਤਾਂ ਬੇਰੁਜ਼ਗਾਰ 11 ਮਈ ਨੂੰ ਜੇਲ ਭਰੋ ਅੰਦੋਲਣ ਤੋਂ ਭੋਰਾ ਵੀ ਗੁਰੇਜ਼ ਨਹੀਂ ਕਰਨਗੇ। ਇਕ ਪਾਸੇ ਤਾਂ ਪੰਜਾਬ ਸਰਕਾਰ 1 ਲੱਖ 30 ਹਜ਼ਾਰ ਪੋਸਟਾ ਭਰਨ ਦੇ ਅਖ਼ਬਾਰੀ ਬਿਆਨ ਦੇ ਰਹੀ ਹੈ ਦੂਜੇ ਪਾਸੇ ਕੋਈ ਵੀ ਭਰਤੀ ਨਹੀਂ ਕਰ ਰਹੀ। ।ਜਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ 2006 ਤੋਂ ਲੈ ਕੇ 2016 ਤੱਕ ਇਕ ਵੀ ਈ.ਟੀ.ਟੀ. ਟੈਟ ਪਾਸ ਦੀ ਭਰਤੀ ਨਹੀਂ ਕੀਤੀ ਗਈ ਸਿੱਖਿਆ ਵਿਭਾਗ ਦੁਆਰਾ ਟੀਚਰਾ ਦੀ ਭਰਤੀ ਪੂਰੀ ਕਰਨ ਲਈ ਬਣਾਇਆ ਗਿਆ ਭਰਤੀ ਬੋਰਡ ਹਾਸੋਹੀਣਾ ਹੋ ਕੇ ਰਹਿ ਗਿਆ ਹੈ। ਸਰਕਾਰ ਨੇ ਇਕ ਪੱਤਰ ਜਾਰੀ ਕੀਤਾ ਸੀ ਜਿਸ ਵਿਚ ਵੱਖ ਵੱਖ ਵਿਭਾਗਾਂ ਵਿਚ ਡੇਢ ਲੱਖ ਦੇ ਕਰੀਬ ਖਾਲੀ ਪਈਆਂ ਪੋਸਟਾ ਦਰਸਾਈਆਂ ਹੋਈਆਂ ਹਨ । ਜਿਸ ਵਿਚ 30 ਹਜ਼ਾਰ ਦੇ ਕਰੀਬ ਪੋਸਟਾਂ ਸਿੱਖਿਆਂ ਵਿਭਾਗ ਦੀਆਂ ਹਨ । ਜੋ ਕਿ ਸਿਰਫ ਸਿਆਸੀ ਰੈਲੀਆਂ ਵਿਚ ਦਿੱਤੇ ਬਿਆਨਾ ਤੱਕ ਸੀਮਤ ਰਹਿ ਗਈਆਂ ਹਨ । ਹੱਕ ਮੰਗਦੇ ਨੋਜ਼ਵਾਨਾਂ ਤੇ ਡਾਂਗਾ ਦਾ ਮੀਹ ਵਰਸਾਇਆਂ ਜਾ ਰਿਹਾਂ ਰਿਹਾਂ ਹੈ । ਆਮ ਜੰਤਾਂ ਦੀ ਆਵਾਜ਼ ਨੂੰ ਡੰਡੇ ਦੇ ਜ਼ੋਰ ਤੇ ਕੁਚਲਣ ਦੀ ਕੋਸ਼ਿਸ ਕੀਤੀ ਜਾ ਰਹੀਂ ਹੈ ਇਹੋ ਜਿਹੀਆਂ ਕੋਜੀਆਂ ਚਾਲਾਂ ਨੂੰ ਯੂਨੀਅਨ ਦੁਆਰਾਂ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ । ਇਸ ਮੌਕੇ ਬਲਾਕ ਭਾਦਸੋ ਪ੍ਰਧਾਨ ਹਰਜਿੰਦਰ ਸਿੰਘ, ਭੁਨਰਹੇੜੀ ਤੇ ਸਨੋਰ ਪ੍ਰਧਾਨ ਮਨਦੀਪ ਸਿੰਘ ਮੁੱਖ ਬੁਲਾਰਾ ਭੀਮ ਸਿੰਘ, ਹਰਪ੍ਰੀਤ ਸਿੰਘ ਉੱਪਲ, ਸਤਨਾਮ ਦੁੱਲੜ, ਗੁਰਵੀਰ ਟੋਡਰਪੁਰ, ਗੁਰਮੁੱਖ ਸਿੰਘ, ਗੁਰਪ੍ਰੀਤ ਸਿੰਘ, ਸਰਬਜੀਤ ਸਿੰਘ, ਮੰਟੂ ਕੁਮਾਰ, ਜਨਮ ਪ੍ਰੀਤ, ਸਤਬੀਰ ਸਿੰਘ, ਲਖਵਿੰਦਰ ਸਿੰਘ, ਗੁਰਦਰਸ਼ਨ ਕੌਰ, ਮਨਦੀਪ ਕੌਰ, ਰਮਨਦੀਪ ਕੌਰ ਅਤੇ ਜਣਕ ਰਾਣੀ ਹਾਜ਼ਰ ਸਨ।

print
Share Button
Print Friendly, PDF & Email