ਹੁਣ ‘ਆਪ’ ਲੀਡਰ ਚੌਹਾਨ ਦੀ ਆਈ ਸ਼ਾਮਤ

ss1

ਹੁਣ ‘ਆਪ’ ਲੀਡਰ ਚੌਹਾਨ ਦੀ ਆਈ ਸ਼ਾਮਤ

ਆਮ ਆਦਮੀ ਪਾਰਟੀ ਦੇ ਲੀਡਰ ਤੇ ਜ਼ਿਲ੍ਹਾ ਸੰਗਰੂਰ ਦੇ ਆਬਜ਼ਰਬਰ ਰਹਿ ਚੁੱਕੇ ਵਿਜੈ ਚੌਰਾਨ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਸੰਗਰੂਰ ਦੇ ਐਸ.ਐਸ.ਪੀ. ਨੇ ਦਾਅਵਾ ਕੀਤਾ ਹੈ ਕਿ ਜਲਦ ਹੀ ਜਿਣਸੀ ਸੋਸ਼ਣ ਦਾ ਇਲਜ਼ਾਮ ਲਾਉਣ ਵਾਲੀ ਮਹਿਲਾ ਦੇ ਬਿਆਨ ਦਰਜ ਕਰਕੇ ਚੌਹਾਨ ਨੂੰ ਗ੍ਰਿਫਤਾਰ ਕੀਤਾ ਜਾਏਗਾ। ਉਨ੍ਹਾਂ ਦਾਅਵਾ ਕੀਤਾ ਹੈ ਕਿ ਮਹਿਲਾ ਨੂੰ ਜ਼ੁਬਾਨ ਬੰਦ ਰੱਖਣ ਦੀ ਧਮਕੀ ਦੇਣ ਵਾਲੇ ਲੀਡਰਾਂ ਨੂੰ ਵੀ ਨਹੀਂ ਬਖਸ਼ਿਆ ਜਾਏਗਾ।

ਕਾਬਲੇਗੌਰ ਹੈ ਕਿ ਕੱਲ੍ਹ ਆਮ ਆਦਮੀ ਪਾਰਟੀ ਦੇ ਕੁਝ ਵਰਕਰਾਂ ਨੇ ਚੌਹਾਨ ਦੇ ਦਫਤਰ ਵਿੱਚ ਸਾਫ ਸਫਾਈ ਕਰਨ ਵਾਲੀ ਮਹਿਲਾ ਦੇ ਜਿਣਸੀ ਸੋਸ਼ਣ ਦਾ ਖੁਲਾਸਾ ਕੀਤਾ ਸੀ। ਇਸ ਸਬੰਧੀ ਇੱਕ ਆਡੀਓ ਟੇਪ ਵੀ ਜਾਰੀ ਕੀਤਾ ਸੀ।

ਸੰਗਰੂਰ ਦੇ ਐਸ.ਐਸ.ਪੀ. ਪ੍ਰਿਤਪਾਲ ਸਿੰਘ ਥਿੰਦ ਨੇ ਦੱਸਿਆ ਕਿ ਜਲਦ ਹੀ ਪੁਲਿਸ ਅੰਮ੍ਰਿਤਸਰ ਵਿੱਚ ਰਹਿਣ ਵਾਲੀ ਪੀੜਤ ਦੇ ਬਿਆਨ ਦਰਜ ਕਰੇਗੀ। ਇਸ ਤੋਂ ਬਾਅਦ ਵਿਜੇ ਚੌਹਾਨ ਖਿਲਾਫ ਕੇਸ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕੀਤਾ ਜਾਏਗਾ।

print
Share Button
Print Friendly, PDF & Email

Leave a Reply

Your email address will not be published. Required fields are marked *