ਮਾਮਲਾ ਪ੍ਰਿੰਸੀਪਲ ਨੂੰ ਹਟਾਉਣ ਦਾ

ss1

ਮਾਮਲਾ ਪ੍ਰਿੰਸੀਪਲ ਨੂੰ ਹਟਾਉਣ ਦਾ
ਮਾਪਿਆ ਵੱਲੋਂ ਮੋਗਾ-ਮਾਨਸਾ ਸੜਕ ਨੂੰ ਕੀਤਾ ਜਾਮ

29-24ਤਪਾ ਮੰਡੀ,29 ਅਪ੍ਰੈਲ (ਨਰੇਸ਼ ਗਰਗ) ਸਰਵਹਿੱਤਕਾਰੀ ਸੀਨੀਅਰ ਸੈਕੰਡਰੀ ਸਕੂਲ ਤਪਾ ਦੇ ਪ੍ਰਿੰਸੀਪਲ ਦੀ ਪਦਵੀ ਨੂੰ ਲੈ ਕੇ ਹੋਂ ਰਹੇ ਹੰਗਾਮੇ ਕਾਰਣ ਸਕੂਲ ਮਨੇਜਮੈਂਟ ਵਿਰੁਧ ਮਾਪਿਆ, ਭਾਰਤੀ ਕਿਸਾਨ ਯੂਨੀਅਨਾਂ ਪਿੰਡਾ ਦੇ ਪੰਚਾਇਤ ਮੈਂਬਰਾ ਨੇ ਸਕੂਲ ਸਾਹਮਣੇ ਅੱਜ ਮੋਗਾ ਤੋਂ ਮਾਨਸਾ ਨੂੰ ਜਾਣ ਵਾਲੀ ਸੜਕ ਨੂੰ ਜਾਮ ਕਰ ਕੇ ਨਾਅਰੇਬਾਜੀ ਸ਼ੁਰੂ ਕਰ ਦਿੱਤੀ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਜੀਤ ਸਿੰਘ ਪੰਚਾਇਤ ਮੈਂਬਰ ਤਾਜੋਕੇ, ਮਾਸਟਰ ਸੰਦੀਪ ਕੁਮਾਰ ਤਾਜੋਕੇ, ਕਿਸਾਨ ਯੂਨੀਅਨ ਆਗੂ ਵੇਦ ਪ੍ਰਕਾਸ ਵੇਦਾ, ਕੁਲਵੰਤ ਸਿੰਘ ਤਾਜੋਕੇ, ਆਮ ਆਦਮੀ ਪਾਰਟੀ ਦੇ ਆਗੂ ਮੁਨੀਸ਼ ਗਰਗ, ਧਰਮਪਾਲ ਸ਼ਰਮਾ, ਵਿੱਕੀ ਖੱਤਰੀ, ਹਰਭਿੰਦਰ ਸਿੰਘ, ਸੰਤੀਸ਼ ਕੁਮਾਰ, ਜਗਤਾਰ ਨੰਬਰਦਾਰ, ਚਮਕੌਰ ਸਿੰਘ ਬੱਲੋ, ਹਰਦੀਪ ਸਿੰਘ ਪੋਪਲ, ਹੀਰਾ ਲਾਲ ਘੁੰਨਸ, ਮਹਿੰਦਰ ਸਿੰਘ, ਰਾਜੂ ਕੁਮਾਰ, ਹਰਜਿੰਦਰ ਸਿੰਘ ਪਾਲੀ, ਬਲਵੰਤ ਸਿੰਘ ਨੇ ਮਨੇਜਮੈਂਟ ਕਮੇਟੀ ਤੇ ਦੋਸ਼ ਲਗਾਉਦਿਆਂ ਕਿਹਾ ਕਿ ਇਨਾਂ ਨੇ ਵਗੈਰ ਕਿਸੇ ਕਾਰਣ ਪਿਛਲੇ ਕਈ ਸਾਲਾਂ ਤੋਂ ਸੇਵਾ ਨਿਭਾ ਰਹੇ ਵਰਿੰਦਰ ਸਿੰਘ ਨੂੰ ਪਿੰਸੀਪਲ ਦੀ ਪਦਵੀ ਤੋਂ ਹਟਾ ਦਿੱਤਾ। ਜਦ ਤੱਕ ਵਰਿੰਦਰ ਸਿੰਘ ਨੂੰ ਪ੍ਰਿੰਸੀਪਲ ਦੀ ਪਦਵੀ ਨਹੀ ਦਿੱਤੀ ਜਾਂਦੀ ਤਦ ਤੱਕ ਸੰਘਰਸ਼ ਜਾਰੀ ਰਹੇਗਾ।
ਇਸ ਸਬੰਧੀ ਜਦੋਂ ਪ੍ਰਿੰਸੀਪਲ ਵਰਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨਾਂ ਨੇ ਦੱਸਿਆ ਕਿ ਸਕੂਲ ਅਤੇ ਬੱਚਿਆ ਦੇ ਵਿਕਾਸ ਲਈ ਉਨਾਂ ਵੱਲੋ ਜੋ ਵੀ ਹੋ ਸਕਦਾ ਸੀ ਉਨਾਂ ਨੇ ਕੀਤਾ। ਪਿਛਲੇ ਸਾਲ ਪੰਜਾਬ ਵਿਚੋ ਦਸਵੀਂ ਦੇ ਇਸਤਿਹਾਨ ਵਿਚੋ ਪੰਜਾਬ ’ਚ ਪਹਿਲੀ ਪੁਜੀਸ਼ਨ ਲੈ ਕੇ ਅਸੀ ਆਪਣੀ ਅਤੇ ਸਟਾਫ ਦੀ ਮਿਹਨਤ ਮਾਪਿਆਂ ਨੂੰ ਦਿਖਾ ਚੁਕੇ ਹਾਂ। ਜਦੋ ਗੱਲ ਮਨੇਜਮੈਟ ਕਮੇਟੀ ਦੇ ਮੈਂਬਰਾ ਨਾਲ ਹੋਈ ਤਾਂ ਉਨਾਂ ਨੇ ਦੱਸਿਆ ਕਿ ਪ੍ਰਿੰਸੀਪਲ ਦੀ ਤਬਦੀਲੀ ਸੰਸਥਾ ਵੱਲੋਂ ਹੋਈ ਹੈ ਇਸ ਵਿਚ ਸਾਡਾ ਕੋਈ ਹੱਥ ਨਹੀ।
ਵਰਣਨਯੋਗ ਹੈ ਕਿ ਤਪਾ ਅਤੇ ਆਸ-ਪਾਸ ਦੇ ਵਿਦਿਆਰਥੀਆਂ ਦੇ ਮਾਪਿਆਂ ਨੇ ਇਹ ਵੇਖਿਆ ਹੈ ਕਿ ਪ੍ਰਿੰਸੀਪਲ ਵਰਿੰਦਰ ਸਿੰਘ ਜਿਸ ਵੀ ਸਕੂਲ ਵਿੱਚ ਸੇਵਾ ਨਿਭਾ ਚੁੱਕੇ ਨੇ ਉਸ ਸਕੂਲ ਵਿੱਚ ਬੱਚਿਆਂ ਦੀ ਪੜਾਈ ਵੱਲ ਖਾਸ ਧਿਆਨ ਰੱਖਦੇ ਆ ਰਹੇ ਹਨ।

print
Share Button
Print Friendly, PDF & Email